
ਸਵੈ-ਇੱਛਤ ਸਕੀਮ ਅਧੀਨ ਤਰਨਤਾਰਨ ਸਰਕਲ ਵਿਚ ਕਿਸਾਨਾਂ ਨੇ ਟਿਊਬਵੈੱਲ ਮੋਟਰਾਂ ਦਾ ਕੁੱਲ 42600 ਕਿਲੋਵਾਟ ਲੋਡ ਵਧਾਇਆ
ਅੰਮ੍ਰਿਤਸਰ, 18 ਜੂਨ (ਪ.ਪ.) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ 9 ਜੂਨ ਨੂੰ ਟਿਊਬਵੈਲ ਕੁਨੈਕਸ਼ਨਾਂ ਦੇ ਲੋਡ ਵਿਚ ਵਾਧੇ ਲਈ ਫੀਸ 4750 ਤੋਂ ਘਟਾ ਕੇ 2500 ਰੁਪਏ ਕਰ ਕੇ ਕਿਸਾਨਾਂ ਲਈ ਵੱਡਾ ਤੋਹਫ਼ਾ ਦਿਤਾ ਗਿਆ ਸੀ ਜਿਸ ਦਾ ਪੰਜਾਬ ਦੇ ਕਿਸਾਨਾਂ ਵਲੋਂ ਧਨਵਾਦ ਕੀਤਾ ਗਿਆ।
ਸ੍ਰੀ ਹਰਭਜਨ ਸਿੰਘ ਈ.ਟੀ.ੳ. ਬਿਜਲੀ ਮੰਤਰੀ ਪੰਜਾਬ, ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਕਿਸਾਨਾ ਨੂੰ ਸਵੈ-ਇੱਛਤ ਲੋਡ ਵਧਾਉਣ ਸੰਬੰਧੀ ਸਕੀਮ ਦਾ ਲਾਭ ਦੇਣ ਲਈ ਕੈਂਪ ਲਗਾ ਕੇ ਅਤੇ ਕਿਸਾਨਾਂ ਤਕ ਪਹੁੰਚ ਕਰ ਕੇ, ਇਸ ਦਾ ਫ਼ਾਇਦਾ ਕਿਸਾਨਾਂ ਤਕ ਪਹੁੰਚਾਣ ਲਈ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਾਰਡਰ ਜ਼ੋਨ ਅਧੀਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਜ਼ਿਲ੍ਹਿਆਂ ਵਿਚ ਕੈਂਪ ਲਗਾਏ ਗਏ।
ਇੰਜੀ ਬਾਲ ਕਿ੍ਰਸਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੀ ਅਗਵਾਈ ਹੇਠ ਇੰਜੀ. ਗੁਰਸ਼ਰਨ ਸਿੰਘ ਖਹਿਰਾ, ਉੱਪ ਮੁੱਖ ਇੰਜੀਨੀਅਰ ਤਰਨਤਾਰਨ ਵਲੋਂ ਅਪਣੇ ਪੱਧਰ ’ਤੇ ਸਮੂਹ ਜ਼ਿਲ੍ਹਾ ਤਰਨਤਾਰਨ ਵਿਖੇ ਕੈਂਪ ਲਗਾ ਕੇ ਖ਼ੁਦ ਪਹੁੰਚ ਕਰ ਕੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ। ਇੰਜੀ ਖਹਿਰਾ ਵਲੋਂ ਦਸਿਆ ਗਿਆ ਕਿ ਤਰਨ ਤਾਰਨ ਸਰਕਲ ਅਧੀਨ ਕੁੱਲ 94000 ਟਿਊਬਵੈਲ ਖਪਤਕਾਰ ਹਨ ਜਿਨ੍ਹਾਂ ਵਿਚੋਂ 3 ਬੀ.ਐਚ.ਪੀ. ਅਤੇ 5 ਬੀ.ਐਚ.ਪੀ. ਦੇ 17000 ਖਪਤਕਾਰ ਹਨ ਜਿਨ੍ਹਾਂ ਖਪਤਕਾਰਾਂ ਦੀਆਂ ਸੂਚੀਆਂ ਤਿਆਰ ਕਰ ਕੇ ਸਮੂਹ ਸਟਾਫ਼ ਰਾਹੀਂ ਪਹੁੰਚ ਕੀਤੀ ਗਈ ਜਿਸ ਦੇ ਫਲਸਰੂਪ ਹਲਕਾ ਤਰਨਤਾਰਨ ਵਿਚ 17 ਜੂਨ ਤਕ 2281 ਖਪਤਕਾਰਾਂ ਵਲੋਂ ਤਕਰੀਬਨ 10000 ਬੀ.ਐਚ.ਪੀ. ਲੋਡ ਵਧਾਇਆ ਗਿਆ ਹੈ। ਇਸ ਦੇ ਨਾਲ-ਨਾਲ ਪਿਛਲੇ 1.5 ਮਹੀਨੇ ਵਿਚ 11354 ਘਰੇਲੂ ਖਪਤਕਾਰਾਂ ਵਲੋਂ 23000 ਕਿਲੋਵਾਟ ਲੋਡ ਵਧਾਇਆ ਗਿਆ ਅਤੇ 6300 ਨਵੇਂ ਘਰੇਲੂ ਕੁਨੈਕਸ਼ਨ 13000 ਕਿਲੋਵਾਟ ਲੋਡ ਦੇ ਅਪਲਾਈ ਹੋਏ।
ਇੰਜੀ ਬਾਲ ਕਿ੍ਰਸ਼ਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਵਲੋਂ ਦਸਿਆ ਗਿਆ ਕਿ ਇਸੇ ਤਰ੍ਹਾਂ ਹੀ ਗੁਰਦਾਸਪੁਰ ਸਰਕਲ ਵਿਚ
ਟਿਊਬਵੈੱਲ ਦੇ 1060 ਕੁਨੈਕਸ਼ਨਾਂ ਵਲੋਂ 2524 ਬੀਐਚਪੀ ਅਤੇ ਅੰਮ੍ਰਿਤਸਰ ਸਬ ਅਰਬਨ ਸਰਕਲ ਅਧੀਨ 240 ਕੁਨੈਕਸ਼ਨ 858 ਬੀਐਚਪੀ ਲੋਡ ਅਧੀਨ ਸਵੈ-ਇੱਛਤ ਸਕੀਮ ਅਧੀਨ ਵਧਾਇਆ ਗਿਆ। ਮੁੱਖ ਇੰਜੀਨੀਅਰ ਬਾਰਡਰ ਜ਼ੋਨ ਨੇ ਬਾਕੀ ਖਪਤਕਾਰਾਂ ਨੂੰ ਵਧ ਰਹੇ ਲੋਡ ਨੂੰ ਨਿਯਮਿਤ ਕਰਨ ਲਈ ਉਕਤ ਸਵੈ-ਇੱਛਤ ਸਕੀਮ ਫ਼ਾਇਦਾ ਲੈਣ ਦੀ ਅਪੀਲ ਕੀਤੀ।