
ਗੋਤਾਖੋਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਲਾਸ਼ ਨੂੰ ਨਹਿਰ 'ਚੋਂ ਕੱਢਿਆ ਬਾਹਰ
ਫਿਰੋਜ਼ਪੁਰ–ਫਿਰੋਜ਼ਪੁਰ ਛਾਉਣੀ ਦੀ ਗਵਾਲ ਟੋਲੀ ਦੇ ਰਹਿਣ ਵਾਲੇ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਗੋਤਾਖੋਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਪਣੇ ਦੋਸਤਾਂ ਨਾਲ ਨਹਿਰ ਚ ਮੱਛੀਆਂ ਫੜਨ ਗਿਆ ਸੀ, ਇਸ ਦੌਰਾਨ ਉਹ ਤੇਜ਼ ਵਹਾਅ ਨਾਲ ਪਾਣੀ ਵਿਚ ਰੁੜ ਗਿਆ। ਜਿਸ ਦੀ ਲਾਸ਼ ਨੂੰ ਗੋਤਾਖੋਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਹੈ। ਮ੍ਰਿਤਕ ਦੀ ਪਹਿਚਾਣ ਵਿੱਕੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: PM ਮੋਦੀ ਨੇ 'ਮਨ ਕੀ ਬਾਤ' 'ਚ ਮਿਆਵਾਕੀ ਦੀ ਤਕਨੀਕ ਦਾ ਕੀਤਾ ਜ਼ਿਕਰ, ਜਾਣੋ ਕੀ ਹੈ ਖਾਸ ਗੱਲ
ਦੂਜੇ ਪਾਸੇ ਮ੍ਰਿਤਕ ਵਿੱਕੀ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਮ੍ਰਿਤਕ ਵਿੱਕੀ ਦੀ ਪਤਨੀ ਨੇ ਦਸਿਆ ਕਿ ਵਿੱਕੀ ਜਿਨ੍ਹਾਂ ਦੋਸਤਾਂ ਨਾਲ ਨਹਿਰ ’ਤੇ ਮੱਛੀਆਂ ਫੜਨ ਗਿਆ ਸੀ, ਉਨ੍ਹਾਂ ਵਿਚੋਂ ਇਕ ਦੇ ਨਾਲ ਉਸ ਦਾ ਝਗੜਾ ਵੀ ਹੋਇਆ ਸੀ, ਜੇਕਰ ਕੋਈ ਵਿੱਕੀ ਦੀ ਮੌਤ ਲਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਅਬੋਹਰ 'ਚ ਸਰਕਾਰੀ ਹਸਪਤਾਲ ਦੇ ਪੰਘੂੜੇ 'ਚ ਨਵਜੰਮੀ ਬੱਚੀ ਨੂੰ ਛੱਡ ਫਰਾਰ ਹੋਏ ਮਾਪੇ, ਬੱਚੀ ਦੀ ਹਾਲਤ ਨਾਜ਼ੁਕ