ਆਰਡੀਐਫ ਦੇ ਪੈਸੇ ਦਾ ਸਹੀ ਇਸਤੇਮਾਲ ਨਾ ਕਰਕੇ ਪੰਜਾਬ ਦੇ ਕਿਸਾਨਾਂ ਤੇ ਪੰਜਾਬੀਆ ਨਾਲ ਧੋਖਾ ਕਰ ਰਹੀ ਹੈ ਪੰਜਾਬ ਸਰਕਾਰ : ਅਸ਼ਵਨੀ ਸ਼ਰਮਾ
Published : Jun 19, 2023, 6:43 pm IST
Updated : Jun 19, 2023, 6:43 pm IST
SHARE ARTICLE
photo
photo

ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈ : ਅਸ਼ਵਨੀ ਸ਼ਰਮਾ 

 

ਆਰਡੀਐਫ ਦੇ ਪੈਸੇ ਦਾ ਸਹੀ ਇਸਤੇਮਾਲ ਨਾ ਕਰਕੇ ਪੰਜਾਬ ਦੇ ਕਿਸਾਨਾਂ ਤੇ ਪੰਜਾਬੀਆ ਨਾਲ ਧੋਖਾ ਕਰ ਰਹੀ ਹੈ ਪੰਜਾਬ ਸਰਕਾਰ :  ਅਸ਼ਵਨੀ ਸ਼ਰਮਾ 

ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈ : ਅਸ਼ਵਨੀ ਸ਼ਰਮਾ 

ਕੇਜਰੀਵਾਲ ਤੇ ਉਸਦੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਤੇ ਖੁਸ਼ਹਾਲ ਨਹੀ ਕਰਨਾ ਚਾਹੁੰਦੀ, ਇਹਨਾਂ ਲਈ ਇਹ ਸਿਰਫ਼ ਵੋਟ ਬੈਂਕ ਦੀ ਸਿਆਸਤ ਹੈ : ਅਸ਼ਵਨੀ ਸ਼ਰਮਾ

ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ‘ਚ ਹੈ ਖੋਟ, ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਹਜਾਰਾਂ ਕਰੋੜ ਰੁਪਏ ਦਿੱਤੇ, ਫੰਡਾ ਦੀ ਕੋਈ ਕਮੀ ਹੈ : ਅਸ਼ਵਨੀ ਸ਼ਰਮਾ 

ਚੰਡੀਗੜ੍ਹ : ਕੇਜਰੀਵਾਲ ਅਤੇ ਉਸਦੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਤੇ ਖੁਸ਼ਹਾਲ ਨਹੀ ਬਣਾਉਣਾ ਚਾਹੁੰਦੀ, ਇਹ ਪੰਜਾਬ ਡੀ ਜਨਤਾ ਨੂੰ ਆਆਪ੍ਨੀ ਸਿਆਸਤ ਵਜੋਂ ਵਰਤ ਕੇ ਉਹਨਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤ ਰਹੇ ਹਨI ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈI ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੀਜੇਪੀ ਦੇ ਸੂਬਾਈ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ੍ਰੰਸ ਦੌਰਾਨ ਕੀਤਾI ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ‘ਚ ਖੋਟ ਹੈI

ਹੁਣ ਤੱਕ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਜਿਨ੍ਹੇ ਵੀ ਵਿਸ਼ੇਸ਼ ਸੈਸਨ/ਸੀਟਿੰਗਜ ਸੱਦੇ ਹਨ, ਉਹ ਸਿਰਫ ਸਰਕਾਰੀ ਖਜਾਨੇ ਤੇ ਬੋਝ ਪਾਉਣ ਤੋ ਇਲਾਵਾ ਕੁਝ ਵੀ ਨਹੀਂ ਹਨ। ਇਹਨਾਂ ਦਾ ਸੂਬੇ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆI ਇਹ ਸਿਰਫ ਸਰਕਾਰ ਨੇ ਆਪਣੀ ਹੇਕੜੀ ਪੂਰੀ ਕਰਨ ਲਈ ਵਿਸ਼ੇਸ਼ ਸਦਨ ਦਾ ਦੁਰ-ਉਪਯੋਗ ਹੀ ਕੀਤਾ ਹੈI ਉਹਨਾਂ ਕਿਹਾ ਕਿ ਅਗਰ ਚਰਚਾ ਕਰਨੀ ਹੈ ਤਾਂ ਨਸ਼ੇ ਦੇ ਮੁੱਦੇ ਤੇ ਕੀਤੀ ਜਾਵੇI ਉਹਨਾਂ ਕਿਹਾ ਕਿ ਜਦੋਂ ਪਹਿਲਾ ਵਿਸ਼ੇਸ਼ ਸੈਸਨ ਬੁਲਾਇਆ ਸੀ ਤਾਂ ਇਹਨਾਂ ਨੇ ਅਪਰੇਸਨ ਲੋਟੱਸ ਦਾ ਮੁੱਦਾ ਚੁੱਕਿਆ ਸੀ।

ਉਸ ਕੇਸ ਵਿੱਚ FIR ਦਰਜ ਕਰਾਈ ਗਈ, ਲੇਕਿਨ ਉਸਦੇ ਬਾਰੇ ਅੱਜ ਤੱਕ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈI ਅਸੀ ਉਦੋਂ ਵੀ ਕਿਹਾ ਸੀ ਇਹ ਕੇਵਲ ਮੁੱਦਿਆਂ ਤੋ ਧਿਆਨ ਭਟਕਾਉਣ ਲਈ ਤਮਾਸ਼ਗਿਰੀ ਕੀਤੀ ਜਾ ਰਹੀ ਹੈI ਅਸੀ ਉਦੋਂ ਵੀ ਚੈਲੇਜ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਸਦੇ ਕਿਹੜੇ ਕਿਹੜੇ ਵਿਧਾਇਕਾਂ ਨੂੰ 25-25 ਕਰੋੜ ਵਿੱਚ ਖ਼ਰੀਦਣ ਲਈ ਫ਼ੋਨ ਆਏ ਅਤੇ ਕਿਸਨੇ ਸੰਪਰਕ ਕੀਤਾ? ਉਹ ਸਾਰੇ ਨਾਮ ਜਨਤਕ ਕਰੋ, ਪਰ ਹਾਲੇ ਤੀਕ ਅਜਿਹਾ ਕਿਉਂ ਨਹੀਂ ਕੀਤਾ ਗਿਆ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਕੇਜਰੀਵਾਲ ਤੇ ਉਸ ਦੀ ਪਾਰਟੀ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈI ਨਸ਼ੇ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਬਿਲਕੁੱਲ ਗੰਭੀਰ ਨਹੀਂ ਹੈI ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਕੱਲ ਗੁਰਦਾਸਪੁਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਅੰਮ੍ਰਿਤਸਰ ਵਿੱਚ ਦਫ਼ਤਰ ਖੋਲਣ ਦੇ ਫੈਸਲੇ ਦਾ ਸਵਾਗਤ ਕਰਨ ਦੀ ਬਜਾਏ, ਕੇਜਰੀਵਾਲ ਨੇ ਆਪੱਤੀਜਨਕ ਟਿੱਪਣੀ ਕੀਤੀ ਹੈ, ਜਿਸ ਦੀ ਪੰਜਾਬ ਭਾਜਪਾ ਘੋਰ ਨਿੰਦਾ ਕਰਦੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਭਾਜਪਾ ਨੇ ਉਦੋਂ ਵੀ ਕਿਹਾ ਸੀ ਕਿ ਉਹ ਸਾਰੇ ਨਾਮ ਜਨਤਕ ਕਰੋ, ਜਿਸ ਵਿਧਾਇਕ ਤੇ ਮੰਤਰੀ ਨੂੰ ਧਮਕੀ ਦਿੱਤੀ ਗਈ ਹੈ ਅਤੇ ਕਿਸ ਨੇ ਦਿੱਤੀ ਹੈ? ਪਰ ਚੀਮਾ ਵਲੋਂ ਜਾਂ ਉਹਨਾਂ ਦੀ ਸਰਕਾਰ ਵਲੋਂ ਅੱਜ ਤੱਕ ਕੁਝ ਵੀ ਜਨਤਕ ਨਹੀਂ ਕੀਤਾ ਗਿਆ।  ਭਗਵੰਤ ਮਾਨ ਦੀ ਸਰਕਾਰ ਵਾਸਤੇ ਵੱਡੀ ਸ਼ਰਮ ਦੀ ਗੱਲ ਇਹ ਵੀ ਹੈ ਕਿ ਵਿਜੀਲੈਸ, ਪੁਲਿਸ, ਸੀਆਈਡੀ ਸਭਕੁਝ ਹੋਣ ਦੇ ਬਾਵਜੂਦ ਵਿਧਾਇਕਾਂ ਨੂੰ ਖ਼ਰੀਦਣ ਵਾਲੇ ਤੇ ਧਮਕੀਆਂ ਦੇਣ ਵਾਲੇ ਤੇ ਕੋਈ ਕਾਰਵਾਈ ਅੱਜ ਤੱਕ ਕਿਉਂ ਨਹੀਂ ਕੀਤੀ ਗਈ? ਇਹ ਤੋਂ ਸਾਫ਼ ਦਿਸਦਾ ਹੈ ਕਿ ਇਹ ਸਭਕੁਝ ਬੇਬੁਨਿਆਦ ਅਤੇ ਮਨ-ਘੜੰਤ ਅਤੇ ਲੋਕਾ ਨੂੰ ਗੁਮਰਾਹ ਕਰਨ ਅਤੇ ਅਸਲ ਮੁੱਦਿਆਂ ਤੋ ਧਿਆਨ ਭਟਕਾਉਣ ਲਈ ਵਿਸ਼ੇਸ਼ ਸਦਨ ਦਾ ਦੁਰਉਪਯੋਗ ਕੀਤਾ ਗਿਆ ਸੀ।

ਇਸੇ ਤਰਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਵੀ ਬੇਬੁਨਿਆਦ ਅਤੇ ਮਨ-ਘੜੰਤ ਵਿਸ਼ਾ ਬਣਾ ਕੇ ਸਦਨ ਦਾ ਅਪਮਾਨ ਕੀਤਾ ਅਤੇ ਫਿਰ ਵਿਧਾਨਸਭਾ ਦਾ ਵਿਸ਼ੇਸ਼ ਸਦਨ ਬੁਲਾ ਕੇ ਲੋਕਾ ਦੇ ਟੈਕਸ ਦੀ ਕਮਾਈ ਨੂੰ ਬਰਬਾਦ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਕੀਤਾI  ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਕੇਂਦਰ ਨੇ ਪੰਜਾਬ ਦਾ ਫੰਡ ਰੋਕਿਆ ਹੋਇਆ ਹੈ, ਇਹ ਬਿਲਕੁਲ ਕੋਰਾ ਝੂਠ ਤੇ ਬੇਬੁਨਿਆਦ ਹੈ। ਕੇਂਦਰ ਸਰਕਾਰ ਨੇ ਨੈਸਨਲ ਹੈਲਥ ਮਿਸ਼ਨ ਤਹਿਤ ਅਯੂਸ ਹੈਲਥ ਅਤੇ ਵੈਲਨੈਸ ਸੈਟਰ ਬਣਾਉਣ ਦੇ ਪ੍ਰੋਗਰਾਮ ਤਹਿਤ ਪੰਜਾਬ ਦੇ ਮੁਢਲੇ ਸਿਹਤ ਕੇਂਦਰਾਂ ਨੂੰ ਅਪਗਰੇਡ ਕਰਨ ਲਈ 1200 ਕਰੋੜ ਦਾ MOU ਸਾਈਨ ਕੀਤਾ ਸੀ। ਪਹਿਲੀ ਕਿਸ਼ਤ 438 ਕਰੋੜ ਰੁਪਏ ਦੀ ਭੇਜ ਦਿੱਤੀ ਸੀ, ਲੇਕਿਨ ਉਸ ਪੈਸੇ ਦੀ ਪੰਜਾਬ ਸਰਕਾਰ ਨੇ ਦੁਰਵਰਤੋਂ ਕੀਤੀ। ਪੰਜਾਬ ਸਰਕਾਰ ਦੱਸੇ ਕਿ ਉਹ ਪੈਸਾ ਕਿੱਥੇ ਗਿਆ? ਉਸਦਾ ਅੱਜ ਤੱਕ ਹਿਸਾਬ ਕਿਉਂ ਨਹੀਂ ਦਿੱਤਾ ਗਿਆ? ਇਸੇ ਤਰਾਂ RDF ਦਾ ਪੈਸਾ ਮੰਡੀਆਂ ਦੇ ਰੱਖ ਰਖਾਓ, ਕਿਸਾਨ ਵੀਰਾਂ ਨੂੰ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਦੇਣ ਲਈ ਅਤੇ ਪਿੰਡਾਂ ਦੀਆਂ ਸੜਕਾਂ ਆਦਿ ਦੇ ਵਿਕਾਸ ਵਾਸਤੇ ਹੀ ਖ਼ਰਚਿਆ ਜਾ ਸਕਦਾ ਹੈ, ਪਰ ਪੰਜਾਬ ਸਰਕਾਰ ਨੇ ਇਹ ਸਾਰਾ ਪੈਸਾ ਕਰਜ਼ੇ ਚਕਾਉਣ ਲਈ ਬੈਂਕਾਂ ਨੂੰ ਪਲੈਜ ਕੀਤਾ ਹੋਇਆ ਹੈI

ਪੰਜਾਬ ਸਰਕਾਰ ਨੇ ਪਿਛਲੇ ਪੈਸੇ ਦਾ ਹਿਸਾਬ ਕੇਂਦਰ ਸਰਕਾਰ ਨੂੰ ਨਹੀਂ ਦਿੱਤਾ। ਇਹ ਰੌਲਾ ਸਿਰਫ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਹੀ ਪਾਇਆ ਜਾ ਰਿਹਾ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਕਿਸਾਨ ਅਤੇ ਲੋਕ ਵਿਰੋਧੀ ਹੈ। ਕੇਂਦਰ ਸਰਕਾਰ ਨੇ 1298 ਕਰੋੜ ਰੁਪਏ ਸਮੱਗਰ ਸਿੱਖਿਆ ਅਭਿਆਨ ਤਹਿਤ 2800 ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਲਾਟ ਕੀਤੇ ਹਨ ਤੇ ਪਿਛਲੇ ਸਾਲ 900 ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਪੰਜਾਬ ਦੇ 28 ਰੇਲਵੇ ਸਟੇਸ਼ਨਾਂ ਨੂੰ ਅੱਪਗਰੇਡ ਅਤੇ ਸੁੰਦਰੀਕਰਨ ਲਈ ਲੱਗਭੱਗ 4000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਆਉਣ ਤੋ ਬਾਅਦ 50,000 ਕਰੋੜ ਰੁਪਏ ਨੈਸਨਲ ਹਾਈਵੇ ਅਥਾਰਟੀ ਵੱਲੋਂ ਖਰਚ ਕੀਤੇ ਜਾ ਚੁੱਕੇ ਹਨ। ਸਮਾਰਟ ਸਿਟੀ ਤੇ ਅੰਮ੍ਰਿਤ ਸਕੀਮ ਤਹਿਤ ਹਜ਼ਾਰਾਂ ਕਰੋੜ ਰੁਪਏ ਪੰਜਾਬ ਨੂੰ ਦਿੱਤੇ ਜਾ ਚੁੱਕੇ ਹਨ। ਪੰਜਾਬ ਵਿੱਚ ਸਾਰੇ ਵਿਕਾਸ ਦੇ ਕੰਮ ਖਾਸਕਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੈਸੇ ਨਾਲ ਹੀ ਚੱਲ ਰਹੇ ਹਨ, ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 1000 ਕਰੋੜ ਰੁਪਏ ਦਾ ਮੈਗਾ ਟੈਕਸਟਾਈਲ ਪਾਰਕ ਪ੍ਰੋਜੈਕਟ ਵੀ ਪੰਜਾਬ ਸਰਕਾਰ ਨੇ ਵਾਪਸ ਕਰ ਦਿੱਤਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਭਗਵੰਤ ਮਾਨ ਦੱਸੇ ਕਿ ਉਸਦੀ ਸਰਕਾਰ ਨੇ ਪਿਛਲੇ 15 ਮਹੀਨਿਆਂ ਵਿੱਚ ਪੰਜਾਬ ਵਾਸਤੇ ਕੀ ਕੀਤਾ ਹੈ? ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਨੂੰ ਦਿੱਤੇ ਜਾਣ ਵਾਲੇ ਫੰਡਾਂ ਦੀ ਕੋਈ ਕਮੀ ਨਹੀਂ ਹੈ, ਕੋਈ ਫੰਡ ਰੋਕਿਆ ਨਹੀਂ ਗਿਆ ਹੈ। ਸਿਰਫ ਉਸਦੀ ਸਹੀ ਵਰਤੋਂ ਕੀਤੀ ਜਾਵੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਪੰਜਾਬ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾI ਉਨ੍ਹਾਂ ਕਿਹਾ ਕਿ ਕੇਜਰੀਵਾਲ਼ ਭਗਵੰਤ ਮਾਨ ਨੂੰ ਉਂਗਲੀਆਂ ਤੇ ਨਚਾ ਰਿਹਾ ਹੈI ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਐਮਐਲਏ ਜੰਗੀ ਲਾਲ ਮਹਾਜਨ ਤੇ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉਭਾ ਆਦਿ ਹਾਜ਼ਰ ਸਨI

SHARE ARTICLE

ਏਜੰਸੀ

Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement