ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਆਵਾਜਾਈ ਦੀ ਹੋਵੇਗੀ ਸ਼ੁਰੂਆਤ - ਹਰਜੋਤ ਬੈਂਸ
Published : Jun 19, 2023, 2:59 pm IST
Updated : Jun 19, 2023, 2:59 pm IST
SHARE ARTICLE
photo
photo

 ਮੰਤਰੀ ਹਲਕੇ ਦੇ ਪਿੰਡ ਮੰਗਲੂਰ ਵਿੱਚ ਲੋਕਾਂ ਦੇ ਹੋਏ ਰੂਬਰੂ 

 

ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ  ਮੁਫ਼ਤ ਆਵਾਜਾਈ ਦੀ ਹੋਵੇਗੀ ਸ਼ੁਰੂਆਤ - ਹਰਜੋਤ ਬੈਂਸ

 ਮੰਤਰੀ ਹਲਕੇ ਦੇ ਪਿੰਡ ਮੰਗਲੂਰ ਵਿੱਚ ਲੋਕਾਂ ਦੇ ਹੋਏ ਰੂਬਰੂ 

ਚੰਡੀਗੜ੍ਹ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਬੀਤੀ ਸ਼ਾਮ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਮੰਗਲੂਰ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਨਾਲ ਹਲਕੇ ਦੇ ਇਹ ਦੋਵੇ ਸਕੂਲ ਮਾਡਲ/ਕਾਨਵੈਂਟ ਸਕੂਲਾਂ ਦੇ ਮੁਕਾਬਲੇ ਦੀਆਂ ਸਹੂਲਤਾਂ ਨਾਲ ਲੈਂਸ ਹੋਣਗੇ। ਮੰਗਲੂਰ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਦੀ ਘਾਟ ਜਲਦੀ ਪੂਰੀ ਹੋਵੇਗੀ।

ਕੈਬਨਿਟ ਮੰਤਰੀ ਨੇ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਸਮਾਗਮਾਂ ਵਿੱਚ ਹਾਜ਼ਰੀ ਭਰੀ ਅਤੇ ਜਨ ਸਭਾ ਨੂੰ ਸੰਬੋਧਨ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਢੁਕਵੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੇ ਉਹ ਸਦਾ ਰਿਣੀ ਰਹਿਣਗੇ, ਜਿਨ੍ਹਾ ਨੇ 58 ਪ੍ਰਤੀਸ਼ਤ ਵੋਟਾਂ ਪਾ ਕੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਪੰਜਾਬ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਨ ਦਾ ਮਾਣ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਹਲਕੇ ਦੇ ਮਾਣ ਨੂੰ ਵਧਾਇਆ ਹੈ ਅਤੇ ਸਭ ਤੋ ਨੋਜਵਾਨ ਕੈਬਨਿਟ ਮੰਤਰੀ ਬਣਾ ਕੇ ਹਲਕੇ ਦੇ ਲੋਕਾਂ ਦੀ ਚੋਣ ਤੇ ਮੋਹਰ ਲਗਾਈ ਹੈ, ਹੁਣ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਸਮੁੱਚੇ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਨਿਭਾ ਰਹੇ ਹਾਂ, ਇਸ ਦੇ ਬਾਵਜੂਦ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਕਰ ਰਹੇ ਹਾਂ।

ਬੈਂਸ ਨੇ ਕਿਹਾ ਕਿ ਭਾਵੇ ਰੇਲਵੇ ਵਿਭਾਗ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਮੰਗਲੂਰ ਇਲਾਕੇ ਵਿੱਚ ਲੋਕਾਂ ਨੂੰ ਕਈ ਵੱਡੀਆਂ ਔਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਸਮੱਸਿਆਵਾ ਦਾ ਹੱਲ ਕਰਨਾ ਸਰਕਾਰ ਤੇ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ। ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਹੋ ਕੇ ਜਾਨਣ ਲਈ ਹੀ ਸਾਡਾ.ਐਮ.ਐਲ.ਏ.ਸਾਡੇ.ਵਿੱਚ ਪ੍ਰੋਗਰਾਮ ਤਹਿਤ ਪਿੰਡਾਂ ਵਿਚ ਆ ਕੇ ਲੋਕਾਂ ਨਾਲ ਸਾਝੀ ਸੱਥ ਵਿਚ ਬੈਠ ਕੇ ਵਿਚਾਰ ਵਟਾਦਰੇ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਲੋਕਾਂ ਦੀਆਂ ਮੁਸ਼ਕਿਲਾ ਹੱਲ ਹੋਣਗੀਆਂ, ਸਬੰਧਿਤ ਵਿਭਾਗਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ, ਮੰਗਲੂਰ ਤੇ ਆਲੇ ਦੁਆਲੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਹੈ, ਜਿਸ ਲਈ ਉਨ੍ਹਾਂ ਦੇ ਸੁਕਰਗੁਜਾਰ ਹਾਂ।

ਇਸ ਮੌਕੇ ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਬਚਿੱਤਰ ਸਿੰਘ ਬੈਂਸ, ਜੱਗਾ ਕਲੇਰ, ਪ੍ਰਿੰਸ ਉਪਲ ਸੂਬਾ ਸਕੱਤਰ ਸਪੋਰਟਸ ਵਿੰਗ, ਪੱਮੂ ਢਿੱਲੋਂ, ਸਿਵ ਕੁਮਾਰ, ਰਜਿੰਦਰ ਕਾਕੂ, ਸ਼ੇਖੂ ਰਾਏਪੁਰ, ਪਰਦੀਪ ਮਿੰਟੂ ਥਲੂਹ, ਅਮਰੀਕ ਸਿੰਘ ਗੱਗ, ਰਾਜਬੀਰ ਸਿੰਘ ਮੰਗਲੂਰ, ਪਰਮਜੀਤ ਸਿੰਘ ਪੱਪੂ ਠੇਕੇਦਾਰ, ਕੈਪਟਨ ਸੁਰਜੀਤ ਸਿੰਘ, ਬਿੰਦਰ ਕੁਮਾਰ, ਸੁਖਵਿੰਦਰ ਸਿੰਘ ਨੰਬਰਦਾਰ, ਰਵੀ ਗੁੱਜਰ, ਜਸਪ੍ਰੀਤ, ਰਿੰਕੂ ਹਾਜ਼ਰ ਸਨ

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement