ਕਿੰਨੇ ਕਿੱਲਿਆਂ 'ਚ ਬਣ ਰਹੀ Mobile Repair ਕਰਨ ਵਾਲੇ MLA ਉੱਗੋਕੇ ਦੀ ਕੋਠੀ?
Published : Jun 19, 2025, 1:49 pm IST
Updated : Jun 19, 2025, 1:49 pm IST
SHARE ARTICLE
MLA Labh Singh Ughoke Networth, Residence Latest News in Punjabi
MLA Labh Singh Ughoke Networth, Residence Latest News in Punjabi

ਪਹਿਲੀ ਵਾਰ ਕੈਮਰੇ 'ਤੇ ਸੁਣੋ ਅਸਲ ਸੱਚ

MLA Labh Singh Ughoke Networth, Residence Latest News in Punjabi : ਪੰਜਾਬ ਦੀ ਰਾਜਨੀਤੀ ’ਚ ਕਈ ਮੁੱਦੇ ਚਰਚਾ ਦਾ ਜ਼ੋਰ ਫੜ ਰਹੇ ਹਨ। ਜਿਨ੍ਹਾਂ ਵਿਚ ਇਕ ਮੁੱਦਾ ਪੰਜਾਬ ਦੇ ਵਿਧਾਇਕਾਂ ਨੂੰ ਸਵਾਲਾਂ ਦੇ ਘੇਰੇ ’ਚ ਲੈ ਕੇ ਆਉਂਦਾ ਹੈ। ਉਹ ਮੁੱਦਾ ਹੈ ਪੰਜਾਬ ਦੇ ਵਿਧਾਇਕਾਂ ਦੀ ਸੰਪਤੀ ਤੇ ਖ਼ਰਚਿਆਂ ਉਤੇ ਚਰਚਾ ਹੋਣੀ ਚਾਹੀਦੀ ਹੈ। ਜਿਸ ਨੂੰ ਲੈ ਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਵੀ ਲਿਖੀ ਕਿ ਪੰਜਾਬ ਦੇ ਵਿਧਾਇਕਾਂ ਦਾ ਡੋਪ ਟੈਸਟ ਦੇ ਨਾਲ ਮਨੀ ਟ੍ਰਾਇਲ ਜਾਂਚ ਵੀ ਚਾਹੀਦੀ ਹੈ ਤਾਂ ਕਿ ਇਹ ਸਪੱਸ਼ਟ ਹੋ ਸਕੇ ਕਰੀਬ ਦੋ ਸਾਲਾਂ ਦੇ ਸਮੇਂ ’ਚ ਵਿਧਾਇਕ ਸਾਈਕਲਾਂ ਤੋਂ ਗੱਡੀਆਂ ਤੇ ਕੱਚੇ ਘਰਾਂ ਤੋਂ ਮਹਿਲਾਂ ਤਕ ਕਿਸ ਤਰ੍ਹਾਂ ਪਹੁੰਚੇ। 

ਇਸ ਦੇ ਤਹਿਤ ਅੱਜ ਰੋਜ਼ਾਨਾ ਸਪੋਕਸਮੈਨ ਦੇ ਰਿਪੋਰਟਰ ਪ੍ਰਿੰਸ ਉਨੀਆਲ ਨੇ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਖ਼ਾਸ ਗੱਲਬਾਤ ਕੀਤੀ। ਡੋਪ ਟੈਸਟ ਦੇ ਮੁੱਦੇ ਤੇ ਲਾਭ ਸਿੰਘ ਉਗੋਕੇ ਨੇ ਜਵਾਬ ਦਿੰਦਿਆ ਕਿਹਾ ਕਿ ਮੈਂ ਸੁਨੀਲ ਜਾਖੜ ਨੂੰ ਪਹਿਲਾਂ ਵੀ ਜਵਾਬ ਮੀਡੀਆ ਰਾਹੀਂ ਜਵਾਬ ਦਿਤਾ ਸੀ ਕਿ ਸੁਨੀਲ ਜਾਖੜ ਜਦੋਂ ਕਹਿਣ, ਜਿੱਥੇ ਕਹਿਣ, ਸਵੇਰੇ, ਸ਼ਾਮ ਜਾਂ ਰਾਤ ਜਿਹੜੇ ਮਰਜੀ ਸਮੇਂ ’ਤੇ ਉਹ ਬੁਲਾਉਣ ਅਸੀਂ ਡੋਪ ਟੈਸਟ ਲਈ ਤਿਆਰ ਹਾਂ। 

ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਨਵੀਂ ਬਣ ਰਹੀ ਕੋਠੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਕੱਲ ਸੋਸ਼ਲ ਮੀਡੀਆਂ ਤੇ ਡਿਜੀਟਲ ਸਮਾਂ ਹੋਣ ਕਾਰਨ ਕਿਸੇ ’ਤੇ ਵੀ ਸਵਾਲ ਖੜਾ ਕਰਨਾ ਬਹੁਤ ਆਸਾਨ ਹੈ। ਉਨ੍ਹਾਂ ਕਿਹਾ ਕਿ ਵੀਡੀਉ ’ਚ ਤਾਂ ਸੁਨੀਲ ਜਾਖੜ ਕੋਠੀ ਬਣਨ ਦੇ ਨਾਲ ਕੋਠੀ ’ਚ ਹੈਲੀਪੇਡ ਬਣਨ ਦੀ ਵੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੁਨੀਲ ਜਾਖੜ ਨੂੰ ਇੰਨੀ ਜਾਣਕਾਰੀ ਸੀ ਤਾਂ ਉਨ੍ਹਾਂ ਨੂੰ ਜਿੱਥੇ ਕੋਠੀ ਬਣ ਰਹੀ ਸੀ ਉਥੇ ਜਾ ਕੇ ਮੀਡੀਆ ਸਾਹਮਣੇ ਗੱਲ ਕਰਨੀ ਚਾਹੀਦੀ ਸੀ ਤਾਂ ਕਿ ਪੰਜਾਬ ਦੀ ਉਸ ਜਗ੍ਹਾ ਬਾਰੇ ਸਪੱਸ਼ਟ ਹੋ ਸਕਦਾ। 

https://www.facebook.com/RozanaSpokesmanOfficial/videos/932591732294899

ਉਗੋਕੇ ਨੇ ਕੋਠੀ ਬਣਨ ਦੇ ਸਵਾਲ ਨਕਾਰਦਿਆਂ ਕਿਹਾ ਕਿ ਉਨ੍ਹਾਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰ ਕੇ ਅੱਜ ਇਸ ਮੁਕਾਮ ’ਤੇ ਪਹੁੰਚੇ ਹਨ ਜਿਸ ’ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਮੈਂ ਅਪਣੀ ਮਿਹਨਤ, ਕਿਰਤ ਕੀਤੀ, ਕੋਈ ਚੋਰੀ ਜਾਂ ਡਾਕਾ ਨਹੀਂ ਮਾਰਿਆ। ਜਿਹੜੇ ਕੋਠੀ ਬਣਨ ਦੀ ਗੱਲ ਕਰਦੇ ਹਨ ਉਹ ਸਿੱਧ ਕਰ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਜਿਹੜੇ ਨੌਂ ਕਿਲੇ ’ਚ ਕੋਠੀ ਦੱਸੀ ਜਾ ਰਹੀ ਹੈ ਕਿ ਉਹ ਜ਼ਮੀਨ ਮੇਰੇ ਨਾਂਅ ’ਤੇ, ਮੇਰੀ ਘਰਵਾਲੀ, ਬੱਚੇ, ਭਰਾ, ਭਰਜਾਈ, ਮਾਂ ਜਾਂ ਚਾਚੇ-ਤਾਏ ਦੇ ਪਰਵਾਰ ’ਚੋਂ ਕਿਸੇ ਦੇ ਨਾਮ ਤੇ ਵੀ ਸਿੱਧ ਕਰਨ ਤਾਂ ਉਹ ਦੇਣਦਾਰ ਹਨ।

ਉਨੀਆਲ ਨੇ ਭਦੌੜ ਦੇ ਹਸਪਤਾਲਾਂ ’ਚ ਡਾਕਟਰਾਂ ਦੀ ਘਾਟ ਦੇ ਮੁੱਦੇ ਖੜਾ ਕਰਦਿਆਂ ਪੁੱਛਿਆ ਕਿ ਕਾਰਨ ਹਸਪਤਾਲਾਂ ’ਚ ਕਾਗ਼ਜ਼ਾਂ ’ਚ ਗਿਣਤੀ ਜਿਆਦਾ ਹੋਣ ਦੇ ਬਾਵਜੂਦ ਗਿਣਤੀ ਸਿਰਫ਼ 2 ਹੀ ਹੈ। ਉਗੋਕੇ ਨੇ ਕਿਹਾ ਕਿ ਹੁਣ ਮੌਜੂਦਾ ਸਮੇਂ ਜਿੰਨੇ ਡਾਕਟਰ ਉਥੇ ਚਾਹੀਦੇ ਹਨ ਉਨ੍ਹੇ ਡਾਕਟਰ ਉਥੇ ਸੇਵਾਵਾਂ ਦੇ ਰਹੇ ਹਨ। ਬਾਕੀ ਇਸ ’ਤੇ ਅਸੀਂ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਮੇਰੀ ਗੱਲਬਾਤ ਕੀਤੀ ਸੀ ਤਾਂ ਕਿ ਇਸ ’ਚ ਹੋਰ ਸੁਧਾਰ ਕਰ ਸਕੀਏ। 

ਸਰਕਾਰੀ ਸਕੂਲਾਂ ’ਚ ਗਿਣਤੀ ਘੱਟਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ 2-3 ਮਹੀਨੇ ਪਹਿਲਾਂ ਸ਼ਹਿਣਾ ਬਲਾਕ ’ਚ 120 ਅਧਿਆਪਕ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਭਦੌੜ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਪੜਾਈ ਤੇ ਖੇਡਾਂ ਵਲ ਉਤਸ਼ਾਹਤ ਕਰਨ ਲਈ 26 ਵਾਲੀਬਾਲ ਦੇ ਨਿਵੇਕਲੇ ਗਰਾਊਂਡ ਤੇ 15 ਲਾਇਬਰੇਰੀਆਂ ਨਵੀਆਂ ਬਣਾਈਆਂ ਜਾ ਰਹੀਆਂ ਹਨ।

ਸਿਵਰੇਜ ਮੁੱਦੇ ’ਤੇ ਉਨ੍ਹਾਂ ਕਿਹਾ ਕਿ 8.55 ਕਰੋੜ ਦੀ ਐਸਟੀਪੀ ਤੇ 2.5 ਕਰੋੜ ਦੀ ਪਾਈਪ ਲਾਈਨ ਜਿਸ ਦੀ ਕੰਪਨੀ ਵਲੋਂ ਮਿਆਦ 50 ਸਾਲ ਦਿਤੀ ਗਈ, ਦਾ ਕੰਮ ਲਗਭਗ ਪੂਰੀ ਹੋ ਚੁਕਿਆ ਤੇ ਇਸੇ ਸਾਲ ਹੀ ਲੋਕ ਸਮਰਪਤ ਕੀਤੇ ਜਾਣਗੇ।

ਦੁਬਾਰਾ ਕੋਠੀ ਦੇ ਮੁੱਦੇ ’ਤੇ ਆਉਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਵੀਡੀਉ ’ਚ ਕੋਠੀ ਦਿਖਾਈ ਜਾ ਰਹੀ ਹੈ। ਉਹ ਨੌਜਵਾਨ ਜਿਸ ਨੇ ਸੋਸ਼ਲ ਮੀਡੀਆ ’ਤੇ ਵੀਡੀਉ ਪਾਈ ਤੇ ਜਿਹੜਾ ਪੱਤਰਕਾਰ ਨੌਂ-ਨੌ ਕਿਲਿਆਂ ਦਾ ਦਾਅਵਾ ਕਰ ਰਿਹਾ ਹੈ, ਉਸ ਦਾ ਉਗੋਕੇ ਸਬੂਤ ਦਿਖਾਉਦਿਆਂ ਕਿਹਾ ਕਿ ਜੇ ਉਹ ਚਾਹੁਣ ਤਾਂ ਉਹ 2023 ’ਚ ਨਵੇਂ ਬਣੇਂ ਕਾਨੂੰਨਾਂ ਦੇ ਅੰਤਰਗਤ 365 ਦੇ ਤਹਿਤ ਕਾਰਵਾਈ ਕਰ ਸਕਦੇ ਹਨ। ਪਰ ਫਿਰ ਜਿਹੜੇ ਸਵਾਲ ਖੜ੍ਹੇ ਕਰ ਰਹੇ ਹਨ ਉਹ ਕਹਿਣਗੇ ਉਗੋਕੇ ਨੇ ਵਿਧਾਇਕ ਹੋਣ ਦੇ ਨਾਤੇ ਇਕ ਆਮ ਨੌਜਵਾਨ ਤੇ ਪੱਤਰਕਾਰ ’ਤੇ ਕਾਨੂੰਨੀ ਕਾਰਵਾਈ ਕਰਾ ਦਿਤੀ। ਇਸ ਦੇ ਨਾਲ ਹੀ ਇਕ ਆਰਟੀਕਲ ਜਿਸ ਵਿਚ ਉਨ੍ਹਾਂ ਦੀ ਆਮਦਨ, ਜ਼ਮੀਨ, ਦੋ ਸ਼ੈਲਰ ਤੇ ਚੰਡੀਗੜ੍ਹ ਕੋਠੀ ਹੋਣ ਦਾ ਦਾਅਵਾ ਕੀਤਾ ਗਿਆ ਸੀ, ਇਸ ਤੇ ਉਗੋਕੇ ਨੇ ਕਿਹਾ ਇਹ ਇਸ ਵਿਚ ਤੱਥਾਂ ਦੀ ਘਾਟ ਤੇ ਰੱਤੀ ਭਰ ਸੱਚਾਈ ਨਾ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਤਪਾ ਕਿਰਾਏ ਤੇ ਕੋਠੀ ’ਚ ਰਹਿਣਾ ਜਿਸ ਨੂੰ ਵੈਰੀਫ਼ਾਈ ਵੀ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ 2027 ਦੇ ਮੁੱਦੇ ’ਤੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਨੇ ਸੂਬੇ ’ਚ ਨਹਿਰੀ ਪਾਣੀ, ਬਿਜਲੀ, ਖੇਡਾਂ ਵਤਨ ਪੰਜਾਬ ਦੀਆਂ, ਵਰਗੇ ਵਿਕਾਸ ਦੇ ਕੰਮ ਕੀਤੇ ਹਨ ਤੇ ਆਉਣ ਵਾਲੇ ਸਮੇਂ ’ਚ ਵੀ ਕੀਤੇ ਜਾਣਗੇ। ਇਸ ਨਾਲ ਸੀਟਾਂ ਦੀ ਗਿਣਤੀ ਜ਼ਰੂਰ 92 ਤੋਂ ਵਧੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement