
Mohali News : ਬੀਤੇ ਦਿਨੀ ਫਲੌਰ ’ਚ ਬਾਬਾ ਅੰਬੇਦਕਰ ਦੀ ਮੂਰਤੀ ਦੀ ਕੀਤੀ ਸੀ ਬੇਅਦਬੀ ,ਰਿਮਾਂਡ ਦਰਮਿਆਨ ਵੱਡੇ ਖੁਲਾਸੇ ਹੋਣ ਦੀ ਉਮੀਦ
Mohali News in Punjabi : ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਵੱਡੀ ਕਾਰਵਾਈ ਕੀਤੀ ਹੈ। ਗਰਮਖ਼ਿਆਲੀ ਰੇਸ਼ਮ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ਵਲੋਂ ਪੁਲਿਸ ਨੂੰ ਰੇਸ਼ਮ ਸਿੰਘ ਦਾ ਰਿਮਾਂਡ 4 ਦਿਨਾਂ ਦਾ ਮਿਲਿਆ ਹੈ। ਰਿਮਾਂਡ ਦਰਮਿਆਨ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਰੇਸ਼ਮ ਸਿੰਘ ਤੇ ਹਰਿਆਣਾ ਸਮੇਤ ਪੰਜਾਬ ਦੇ ਕਈ ਜਗ੍ਹਾ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ।
ਦੱਸ ਦੇਈਏ ਕਿ ਬੀਤੇ ਦਿਨੀ ਫਲੌਰ ’ਚ ਬਾਬਾ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਸੀ। ਰੇਸ਼ਮ ਸਿੰਘ ਦੇ ਬੈਂਕ ਖ਼ਾਤਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਬਾਹਰੋਂ ਫੰਡਿੰਗ ਹੋਣ ਦੀ ਪੁਲਿਸ ਨੂੰ ਸ਼ੱਕ ਜਤਾਇਆ ਜਾ ਰਿਹਾ। ਵਿਦੇਸ਼ ਵਿੱਚ ਬੈਠੇ ਗਰਮਖ਼ਿਆਲੀ ਗੁਰਪਤਵੰਤ ਪੰਨੂ ਨਾਲ ਵੀ ਜੁੜੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਹਰ ਪਹਿਲੂ ਤੋਂ ਪੜਤਾਲ ਕਰ ਰਹੀ ਹੈ।
(For more news apart from Punjab Police SSOC takes major action, radical Resham Singh produced in court News in Punjabi, stay tuned to Rozana Spokesman)