ਕੈਪਟਨ ਸਰਕਾਰ ਦੀ ਸਖ਼ਤੀ ਤੋਂ ਬਾਅਦ ਹੁਣ ਨਸ਼ਾ ਤਸਕਰੀ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
Published : Jul 19, 2018, 1:27 pm IST
Updated : Jul 19, 2018, 1:27 pm IST
SHARE ARTICLE
After crackdown by Captain government, another big explanation for drug smuggling
After crackdown by Captain government, another big explanation for drug smuggling

ਪੰਜਾਬ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਸਖ਼ਤੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਕੀਤੀ ਗਈ ਇਸ ਸਖ਼ਤੀ ਦੇ ਕਾਰਨ...

ਮੁਹਾਲੀ : ਪੰਜਾਬ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਸਖ਼ਤੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਕੀਤੀ ਗਈ ਇਸ ਸਖ਼ਤੀ ਦੇ ਕਾਰਨ ਜਿੱਥੇ ਲੋਕਾਂ ਵਿਚ ਜਾਗਰੂਕਤਾ ਆ ਰਹੀ ਹੈ, ਉਥੇ ਹੀ ਨਸ਼ਾ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਵੀ ਭਾਜੜਾਂ ਪਈਆਂ ਹੋਈਆਂ ਹਨ ਪਰ ਇਸ ਸਭ ਦੇ ਚਲਦਿਆਂ ਹੁਣ ਇਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆ ਰਿਹਾ ਹੈ ਕਿ ਨਸ਼ਾ ਖਾਣ ਵਾਲੇ ਲੋਕਾਂ ਨੇ ਹੁਣ ਨਸ਼ਾ ਲਿਆਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦਾ ਰੁਖ਼ ਕਰ ਲਿਆ ਹੈ। 

DrugsDrugsਇਹ ਗੱਲ ਤਾਂ ਸਾਫ਼ ਤੌਰ 'ਤੇ ਜ਼ਾਹਿਰ ਹੈ ਕਿ ਪੰਜਾਬ ਵਿਚ ਨਸ਼ੇ ਦੇ ਵਧਣ ਦਾ ਕਾਰਨ ਕਥਿਤ ਤੌਰ 'ਤੇ ਅਫ਼ਸਰਾਂ, ਨੇਤਾਵਾਂ ਅਤੇ ਨਸ਼ਾ ਤਸਕਰਾਂ ਦਾ ਗਠਜੋੜ ਰਿਹਾ ਹੈ, ਜਿਸ ਕਾਰਨ ਪੰਜਾਬ ਵਿਚ ਨਸ਼ਾ ਇੰਨਾ ਜ਼ਿਆਦਾ ਵਧ ਗਿਆ ਸੀ ਪਰ ਹੁਣ ਜਦੋਂ ਸਰਕਾਰ ਵਲੋਂ ਇਸ ਮਾਮਲੇ ਵਿਚ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਪੰਜਾਬ ਵਿਚ ਨਸ਼ੇ ਨੂੰ ਭਾਵੇਂ ਕਾਫ਼ੀ ਹੱਦ ਤਕ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ ਪਰ ਨਸ਼ੇ ਦੇ ਆਦੀ ਲੋਕਾਂ ਨੇ ਇਸ ਦਾ ਹੋਰ ਰਸਤਾ ਕੱਢ ਲਿਆ ਹੈ। ਉਹ ਹੁਣ ਅਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਰਾਜਧਾਨੀ ਦਿੱਲੀ ਤੋਂ ਨਸ਼ਾ ਲੈ ਕੇ ਆ ਰਹੇ ਹਨ। ਇਹ ਖ਼ੁਲਾਸਾ 6 ਫੇਸ ਮੁਹਾਲੀ ਦੇ ਕੁੱਝ ਅਜਿਹੇ ਨੌਜਵਾਨਾਂ ਵਲੋਂ ਕੀਤਾ ਗਿਆ ਹੈ ਜੋ ਪੰਜਾਬ ਵਿਚ ਸਖ਼ਤੀ ਹੋਣ ਕਾਰਨ ਹੁਣ ਦਿੱਲੀ ਤੋਂ ਨਸ਼ਾ ਲੈ ਕੇ ਆ ਰਹੇ ਹਨ।

DrugsDrugsਇਕ ਚੈਨਲ ਦੀ ਰਿਪੋਰਟ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਦਿੱਲੀ ਵਿਚ ਨਸ਼ਾ ਵੇਚਣ ਵਾਲੇ ਦਾ ਨਾਮ ਪ੍ਰਿੰਸ ਦਸਿਆ ਹੈ ਜੋ ਦਿੱਲੀ ਦੇ ਉਤਮ ਨਗਰ ਇਲਾਕੇ ਵਿਚ ਇਹ ਧੰਦਾ ਚਲਾਉਂਦਾ ਹੈ ਅਤੇ ਉਹ ਵਿਅਕਤੀ ਨਾਈਜ਼ੀਰੀਅਨ ਮੂਲ ਦਾ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਥੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਜਿਵੇਂ ਹੈਰੋਇਨ, ਅਸੀਸ, ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ਾ ਮਿਲਦਾ ਹੈ, ਉਹ ਵੀ ਸਸਤੇ ਰੇਟਾਂ 'ਤੇ। ਇਨ੍ਹਾਂ ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜ-ਛੇ ਜਣੇ ਇਕੱਠੇ ਹੋ ਕੇ ਦਿੱਲੀ ਜਾਂਦੇ ਹਨ ਅਤੇ ਉਥੋਂ ਨਸ਼ਾ ਲੈ ਕੇ ਆਉਂਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਉਹ 26 ਹਜ਼ਾਰ ਰੁਪਏ ਦਾ ਨਸ਼ਾ ਲੈ ਕੇ ਆਏ ਹਨ। 

Captian Amrinder Singh CM PunjabCaptian Amrinder Singh CM Punjabਇਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਵਿਰੁਧ ਕੀਤੀ ਗਈ ਸਖ਼ਤੀ ਦੀ ਇਕ ਹੋਰ ਤਸਵੀਰ ਪੇਸ਼ ਕਰ ਦਿਤੀ ਹੈ। ਭਾਵ ਕਿ ਹੁਣ ਪੰਜਾਬ ਵਿਚ ਰਾਜਧਾਨੀ ਦਿੱਲੀ ਤੋਂ ਨਸ਼ਾ ਆਉਣਾ ਸ਼ੁਰੂ ਹੋ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਸੂਬੇ ਵਿਚੋਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਖ਼ਤੀ ਕੀਤੀ ਹੋਈ ਹੈ ਤਾਂ ਕੀ ਉਸ ਨੂੰ ਇਹ ਪਤਾ ਨਹੀਂ ਕਿ ਨਸ਼ਾ ਖ਼ਰੀਦਣ ਵਾਲਿਆਂ ਨੇ ਹੁਣ ਦਿੱਲੀ ਦਾ ਰੁਖ਼ ਕਰ ਲਿਆ ਹੈ? ਜਾਂ ਪੰਜਾਬ ਵਿਚ ਹੁਣ ਦਿੱਲੀ ਤੋਂ ਨਸ਼ਾ ਆਉਣਾ ਸ਼ੁਰੂ ਹੋ ਗਿਆ ਹੈ? ਇਸ ਮਾਮਲੇ ਵੱਲ ਧਿਆਨ ਕਿਉਂ ਨਹੀਂ ਦਿਤਾ ਜਾ ਰਿਹਾ ਹੈ? 

DrugsDrugsਵੈਸੇ ਜੇਕਰ ਪਿਛਲੇ ਕੁੱਝ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਵਿਚ ਸਾਲ 2013 ਦੌਰਾਨ 463 ਕਿਲੋਗ੍ਰਾਮ ਹੈਰੋਇਨ ਦੀ ਜ਼ਬਤੀ ਹੋਈ ਜਦਕਿ 2017 ਵਿਚ 191 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਇਨ੍ਹਾਂ ਚਾਰ ਸਾਲਾਂ ਦੌਰਾਨ ਇਸ ਵਿਚ 41 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਮੌਜੂਦਾ ਸਾਲ ਵਿਚ 210 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਸੀ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਹੈਰੋਇਨ ਦੀ ਜ਼ਿਆਦਾ ਜ਼ਬਤੀ ਕੀਤੀ ਗਈ। 

Drugs PunjabDrugs Punjabਪੰਜਾਬ ਵਿਚ ਜਿਹੜੀ ਇਕ ਗ੍ਰਾਮ ਹੈਰੋਇਨ ਪਹਿਲਾਂ 1500 ਰੁਪਏ ਤੋਂ 2000 ਰੁਪਏ ਵਿਚ ਮਿਲਦੀ ਸੀ, ਉਹ ਹੁਣ ਸਖ਼ਤੀ ਹੋਣ ਕਾਰਨ 5000 ਰੁਪਏ ਵਿਚ ਮਿਲ ਰਹੀ ਹੈ। ਇਸੇ ਲਈ ਨਸ਼ਾ ਕਰਨ ਵਾਲਿਆਂ ਨੇ ਦਿੱਲੀ ਦਾ ਰੁਖ਼ ਕੀਤਾ ਹੈ, ਜਿੱਥੇ ਉਨ੍ਹਾਂ ਨੂੰ ਸਸਤੇ ਭਾਅ ਵਿਚ ਹੈਰੋਇਨ ਅਤੇ ਹੋਰ ਨਸ਼ੇ ਆਸਾਨੀ ਨਾਲ ਮਿਲ ਰਹੇ ਹਨ। ਸਰਕਾਰ ਵਲੋਂ ਪੰਜਾਬ ਵਿਚ ਭਾਵੇਂ ਸਖ਼ਤੀ ਕਰ ਕੇ ਨਸ਼ਿਆਂ ਨੂੰ ਰੋਕਣ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ, ਪਰ ਦਿੱਲੀ ਦੇ ਨਸ਼ਾ ਤਸਕਰਾਂ ਦੇ ਪੰਜਾਬ ਨਾਲ ਜੁੜ ਰਹੇ ਤਾਰ ਇਸ ਮੁਹਿੰਮ ਨੂੰ ਕਮਜ਼ੋਰ ਕਰ ਸਕਦੇ ਹਨ।  

After crackdown by Captain government, another big explanation for drug smugglingDrug Smugglingਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਸਰਕਾਰ ਦੀ ਸਖ਼ਤੀ ਨੇ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਮੋੜਾ ਪਾਇਆ ਹੈ ਪਰ ਚੰਗਾ ਹੋਵੇਗਾ ਕਿ ਜੇਕਰ ਸਰਕਾਰ ਨਸ਼ਾ ਖ਼ਰੀਦਣ ਅਤੇ ਵੇਚਣ ਵਾਲਿਆਂ ਦੇ ਸਾਰੇ ਰਸਤੇ ਬੰਦ ਕਰੇ। ਭਾਵ ਕਿ ਸਰਕਾਰ ਨੂੰ ਦਿੱਲੀ ਤੋਂ ਪੰਜਾਬ ਲਿਆਂਦੀ ਜਾ ਰਹੀ ਹੈਰੋਇਨ ਅਤੇ ਹੋਰ ਨਸ਼ਿਆਂ 'ਤੇ ਵੀ ਨਜ਼ਰ ਰੱਖਣੀ ਹੋਵੇਗੀ ਕਿਉਂਕਿ ਇਕ ਛੋਟੀ ਜਿਹੀ ਅਣਦੇਖੀ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਨਹੀਂ ਹੋਣ ਦੇਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement