
ਪਿੰਡ ਗਗੜੇਵਾਲ ਦੇ ਵਸਨੀਕ ਲਖਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਪਿੰਡ ਦੇ ਹੀ ਨੌਜਵਾਨਾਂ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਉਪਰ...
ਵੈਰੋਵਾਲ ਮੀਆਂਵਿੰਡ, ਪਿੰਡ ਗਗੜੇਵਾਲ ਦੇ ਵਸਨੀਕ ਲਖਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਪਿੰਡ ਦੇ ਹੀ ਨੌਜਵਾਨਾਂ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਉਪਰ ਦੋਸ਼ ਲਾਏ ਹਨ ਕਿ ਉਨ੍ਹਾਂ ਨੈ ਜ਼ਮੀਨੀ ਵਿਵਾਦ ਕਾਰਨ ਉਸਦੀ ਕੁੱਟਮਾਰ ਕੀਤੀ ਅਤੇ ਦਸਤਾਰ ਲਾਹ ਕੇ ਉਸਦੇ ਕੇਸਾਂ ਅਤੇ ਦਾੜੀ ਨੂੰ ਪੁੱਟਿਆ ਅਤੇ ਕੰਘਾ ਅਤੇ ਗਾਤਰਾ ਲਾਹ ਕੇ ਪੈਰਾਂ ਵਿੱਚ ਰੋਲਿਆ ਹੈ। ਉਸ ਨੇ ਇਸ ਸਬੰਧੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਹੈ।
ਇਸ ਸਬੰਧੀ ਦੂਜੀ ਧਿਰ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੜਾਈ ਹੋਈ ਹੈ ਅਤੇ ਉਨ੍ਹਾਂ ਦੇ ਅਪਣੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਵੀ ਪੁਲਿਸ ਕੋਲ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਉਨ੍ਹਾਂ ਨੇ ਗੁਰਸਿੱਖ ਦੀ ਪੱਗ ਉਤਾਰਨ ਜਾਂ ਬੇਅਦਬੀ ਕਰਨ ਤੋਂ ਇਨਕਾਰ ਕੀਤਾ ਹੈ।ਇਸ ਸਬੰਧ ਵਿੱਚ ਥਾਣਾ ਵੈਰੋਵਾਲ ਦੇ ਸਬ ਇੰਸਪੈਕਟਰ ਥੰਮਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਥਾਣੇ ਵਿਚ ਦਰਖਾਸਤਾਂ ਆਈਆਂ ਹਨ ਜਿਨ੍ਹਾਂ ਦੀ ਪੜਤਾਲ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ।
ਬਜ਼ੁਰਗ ਲਖਵਿੰਦਰ ਸਿੰਘ ਨੇ ਲਿਖਤੀ ਤੌਰ 'ਤੇ ਦੱÎਸਿਆ ਕਿ ਉਹ ਅਪਣੀ ਪਿੰਡ ਵਿਚਲੀ ਜ਼ਮੀਨ ਪੌਣੇ 2 ਕਿੱਲੇ ਉਪਰ ਕੰਮ ਕਰ ਰਿਹਾ ਸੀ ਤਾਂ ਉਕਤ ਵਿਅਕਤੀ ਉੱਥੇ ਆਏ ਤੇ ਉਨ੍ਹਾਂ ਜ਼ਮੀਨ 'ਤੇ ਕਬਜਾ ਕਰਨ ਦੀ ਨੀਅਤ ਨਾਲ ਪਹਿਲਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਫਿਰ ਪੰਜ ਕਕਾਰਾ ਦੀ ਬੇਅਦਬੀ ਕੀਤੀ। ਉਹ ਮੌਕੇ ਤੋ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਹ ਅਪਣੇ ਵੀ ਝੂਠੀ ਹੀ ਸੱਟ ਲਗਾ ਕੇ ਰਾਜ਼ਾਨਾਮੇ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਜਥੇਦਾਰ ਸ਼੍ਰੀ ਅਕਾਲ ਤਖਤ ਅਤੇ ਸਿੱਖ ਜਥੇਬੰਦੀਆਂ ਨੂੰ ਇਨਸਾਫ਼ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ।