
ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਵੈਬੀਨਾਰ ਕਰਵਾਉਣ ਦਾ ਐਲਾਨ
ਚੰਡੀਗੜ੍ਹ : ਦੇਸ਼ ਅੰਦਰ ਫ਼ੈਲੀ ਕਰੋਨਾ ਮਹਾਮਾਰੀ ਨੇ ਵੱਡੀ ਗਿਣਤੀ ਲੋਕਾਂ ਤੋਂ ਰੁਜ਼ਗਾਰ ਖੋਹ ਲਿਆ ਹੈ। ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਆਹਰ ਕਰਨ 'ਚ ਵੀ ਦਿੱਕਤਾਂ ਮਹਿਸੂਸ ਹੋ ਰਹੀਆਂ ਹਨ। ਹੁਣ ਜਦੋਂ ਲੌਕਡਾਊਨ ਤੋਂ ਬਾਅਦ ਸਰਕਾਰਾਂ ਕੋਰੋਨਾ ਕਾਲ ਦੌਰਾਨ ਲਾਗੂ ਬੰਦਿਸ਼ਾਂ ਨੂੰ ਹੋਲੀ ਹੋਲੀ ਖ਼ਤਮ ਕਰ ਰਹੀਆਂ ਹਨ ਤਾਂ ਜ਼ਿੰਦਗੀ ਇਕ ਵਾਰ ਫਿਰ ਮੁੜ ਲੀਂਹਾਂ 'ਤੇ ਆਉਣੀ ਸ਼ੁਰੂ ਹੋ ਗਈ ਹੈ।
Captain Amrinder Singh
ਹੁਣ ਸਰਕਾਰਾਂ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਹੈ। ਇਸ ਸਮੱਸਿਆ ਦੇ ਹੱਲ ਲਈ ਪਹਿਲਾਂ ਤੋਂ ਸਰਗਰਮ ਪੰਜਾਬ ਸਰਕਾਰ ਨੇ ਹੁਣ ਇਕ ਵਾਰ ਫਿਰ ਅਪਣੀ 'ਘਰ-ਘਰ ਨੌਕਰੀ ਯੋਜਨਾ' ਨੂੰ ਟਾਪ ਗੇਅਰ ਪਾਉਣ ਦਾ ਮੰਨ ਬਣਾ ਲਿਆ ਹੈ।
Capt Amrinder Singh
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਨੌਜਵਾਨਾਂ ਨੂੰ ਵਿਸ਼ਵ ਭਰ ਦੇ ਨਿੱਜੀ ਖੇਤਰ ਵਿਚ ਸਲਾਹ-ਮਸ਼ਵਰੇ ਤੇ ਨੌਕਰੀਆਂ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ।
Captain Amrinder Singh
ਇਸੇ ਤਹਿਤ ਹੁਣ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਵਲੋਂ ਨੌਕਰੀ ਪ੍ਰਾਪਤ ਕਰਨ ਦੇ ਚਾਹਵਾਨਾਂ ਨੂੰ ਆਨਲਾਈਨ ਕੌਂਸਲਿੰਗ ਤੇ ਆਨਲਾਈਨ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਰਕਾਰ ਮੁਤਾਬਕ ਕੋਰੋਨਾ ਕਾਲ ਦੌਰਾਨ ਵਿਸ਼ਵ ਪੱਧਰ 'ਤੇ ਬੇਰੁਜ਼ਗਾਰੀ 'ਚ ਵਾਧਾ ਹੋਇਆ ਹੈ। ਇਸ ਲਈ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦੂਜੇ ਢੁਕਵੇਂ ਰਸਤਿਆਂ ਦੀ ਤਲਾਸ਼ 'ਚ ਹੈ, ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।
Capt Amrinder Singh
ਇਸੇ ਤਹਿਤ ਵਿਭਾਗ ਵਲੋਂ 24 ਜੁਲਾਈ ਨੂੰ ਇਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਇੰਜਨੀਅਰਿੰਗ, ਮੈਨੇਜਮੈਂਟ, ਮੈਡੀਸਨ, ਫਾਰਮੇਸੀ, ਹਿਉਮੈਨਿਟੀਜ਼, ਜਨਰਲ ਗ੍ਰੈਜੂਏਟ ਜਿਵੇਂ ਬੀਸੀਏ, ਬੀਬੀਏ, ਬੀ.ਕੌਮ ਆਦਿ ਨਾਲ ਸਬੰਧਤ 25000 ਨੌਜਵਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਵੈਬੀਨਾਰ ਦੁਪਹਿਰ 3 ਵਜੇ ਕਰਵਾਇਆ ਜਾਏਗਾ। ਚਾਹਵਾਨ ਵਿਭਾਗ ਦੇ ਵੈਬ ਪੋਰਟਲ http://pgrkam.com 'ਤੇ ਜਾ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।