
ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਦੇਸ਼ ਦੀ ਪਾਰਲੀਮੈਂਟ ਵੱਲੋਂ 2019 ਵਿਚ...
ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਬਣਾਏ ਗਏ UAPA ਕਾਨੂੰਨ ਦਾ ਪੰਜਾਬ ਵਿਚ ਕਾਫ਼ੀ ਦਿਨਾਂ ਤੋਂ ਦੁਰਉਪਯੋਗ ਹੋ ਰਿਹਾ ਹੈ। ਇਸ ਤੇ ਸੁਖਪਾਲ ਖਹਿਰਾ ਵੱਲੋਂ ਪਿੰਡਾਂ ਵਿਚ ਜਾ ਕੇ ਬੇਗੁਨਾਹਾਂ ਲੋਕਾਂ ਦੇ ਹੱਕ ਵਿਚ ਆਵਾਜ਼ ਚੁੱਕੀ ਜਾ ਰਹੀ ਹੈ ਤੇ ਉਹਨਾਂ ਦੀ ਬੇਗੁਨਾਹੀ ਦੇ ਸਬੂਤ ਤੱਥਾਂ ਦੇ ਆਧਾਰ ਤੇ ਲੋਕਾਂ ਸਾਹਮਣੇ ਰੱਖੇ ਹਨ। ਹੁਣ ਉਹਨਾਂ ਨੇ ਲਾਈਵ ਹੋ ਕੇ ਇਸ ਸਬੰਧੀ ਗੱਲਬਾਤ ਕੀਤੀ ਹੈ।
Sukhpal Khaira
ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਦੇਸ਼ ਦੀ ਪਾਰਲੀਮੈਂਟ ਵੱਲੋਂ 2019 ਵਿਚ ਇਹ ਕਾਲਾ ਕਾਨੂੰਨ ਬਣਾਇਆ ਗਿਆ ਸੀ ਜਿਸ ਵਿਚ ਕਿਸੇ ਵੀ ਬੇਗੁਨਾਹ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ 3 ਸਾਲਾਂ ਵਿਚ ਪੰਜਾਬ ’ਚ UAPA ਤਹਿਤ 47 ਮੁਕੱਦਮੇ ਦਰਜ ਕੀਤੇ ਗਏ ਹਨ। ਰੈਫਰੈਂਡਮ ਦੀ ਆੜ ਵਿਚ 16 ਕੇਸ ਇਕ ਮਹੀਨੇ ਦੇ ਅੰਦਰ ਦਰਜ ਕੀਤੇ ਗਏ ਹਨ ਤੇ ਬਹੁਤ ਸਾਰੇ ਬੇਗੁਨਾਹਾਂ ਨੂੰ ਪੁਲਿਸ ਵੱਲੋਂ ਚੁੱਕਿਆ ਗਿਆ।
Capt Amrinder Singh
ਇਹ ਨੌਜਵਾਨ ਬਹੁਤ ਹੀ ਗਰੀਬ ਹਨ ਤੇ ਦਿਹਾੜੀ ਕਰ ਕੇ ਅਪਣਾ ਗੁਜ਼ਾਰਾ ਕਰਦੇ ਹਨ। ਪਰ ਸਿੱਧੂ ਮੂਸੇਵਾਲਾ ਦੀਆਂ ਗਤੀਵਿਧੀਆਂ ਪਿਛਲੇ ਕੁੱਝ ਸਮੇਂ ਤੋਂ ਸਿੱਧਾ ਹੀ ਪੁਲਿਸ ਦੇ ਦੋਹਰੇ ਮਾਪਦੰਡਾਂ ਤੇ ਸਵਾਲ ਖੜ੍ਹੇ ਕਰਦੀਆਂ ਹਨ। ਜਦੋਂ ਕੋਰੋਨਾ ਵਾਇਰਸ ਆਇਆ ਸੀ ਤਾਂ ਉਸ ਸਮੇਂ ਉਸ ਨੇ ਇਕ ਗੀਤ ਗਾਇਆ ਸੀ ਜੋ ਕਿ ਐਨਆਰਾਈਜ਼ ਨੂੰ ਟਾਰਗੇਟ ਕਰਦਾ ਸੀ।
Lovepreet Singh
ਇਸ ਗੀਤ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਅਪਣੇ ਟਵਿੱਟਰ ਤੇ ਸ਼ੇਅਰ ਵੀ ਕੀਤਾ ਗਿਆ ਸੀ। ਪਰ ਜਦੋਂ ਇਸ ਤੇ ਵਿਵਾਦ ਹੋ ਗਿਆ ਤਾਂ ਉਸ ਨੇ ਅਪਣੇ ਟਵਿੱਟਰ ਤੋਂ ਇਸ ਗੀਤ ਨੂੰ ਡਿਲੀਟ ਕਰ ਦਿੱਤਾ। ਇਹ ਵੀ ਪਤਾ ਲੱਗਿਆ ਸੀ ਕਿ ਦਿਨਕਰ ਗੁਪਤਾ ਦੇ ਸਪੁੱਤਰ ਵੀ ਸਿੱਧੂ ਮੂਸੇਵਾਲਾ ਦਾ ਫੈਨ ਹੈ। ਸਿੱਧੂ ਮੂਸੇਵਾਲਾ ਤੇ ਇਕ ਇਲਜ਼ਾਮ ਲੱਗਿਆ ਸੀ ਕਿ ਜਦੋਂ ਲਾਕਡਾਊਨ ਸੀ ਉਸ ਸਮੇਂ ਉਸ ਨੇ ਪੁਲਿਸ ਦੀ ਹਾਜ਼ਰੀ ਵਿਚ AK47 ਦੀਆਂ ਗੋਲੀਆਂ ਵੀ ਚਲਾਈਆਂ ਸਨ ਤੇ ਪਿਸਤੌਲ ਵੀ ਚਲਾਈ ਸੀ।
Sidhu Moose Wala
ਫਿਰ ਉਸ ਤੇ ਇਕ ਪਰਚਾ ਦਰਜ ਕਰ ਦਿੱਤਾ ਗਿਆ। ਫਿਰ ਉਹਨਾਂ ਨੇ ਬੇਲ ਅਪਲਾਈ ਕੀਤੀ ਤੇ ਉਹਨਾਂ ਦੀ ਜ਼ਮਾਨਤ ਹੋ ਗਈ। ਹੁਣ ਉਸ ਨੇ ਇਕ ਗੀਤ ਗਾਇਆ ਜਿਸ ਵਿਚ ਉਹ ਅਪਣੀ ਤੁਲਨਾ ਸੰਜੇ ਦੱਤ ਨਾਲ ਕਰ ਰਹੇ ਹਨ।
Song
ਜਿਹੜੇ ਲੋਕ ਸ਼ਰੇਆਮ ਪੁਲਿਸ ਦੀ ਹਾਜ਼ਰੀ ਵਿਚ ਗੋਲੀਆਂ ਚਲਾ ਰਹੇ ਹਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਰ ਜਿਹੜੇ ਬੇਕਸੂਰ ਹਨ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਉਹਨਾਂ ਤੇ ਰਾਈਫਲਾਂ, ਗੰਨਾਂ ਦਾ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਕਾਨੂੰਨ ਤੇ ਬੋਲਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਦਲਦਲ ਵਿਚੋਂ ਕੱਢਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।