ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ
Published : Feb 20, 2020, 6:01 pm IST
Updated : Feb 20, 2020, 6:12 pm IST
SHARE ARTICLE
Aam Aadmi Party Sukhpal Khaira
Aam Aadmi Party Sukhpal Khaira

ਹੁਣ ਇਸ ਦੇ ਜਵਾਬ ਵਿਚ ਸੁਖਪਾਲ ਖਹਿਰਾ ਨੇ ਉਸ ਨੂੰ ਖਰੀਆਂ ਖਰੀਆਂ...

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਵਿਚ ਤਕਰਾਰ ਵਧਦੀ ਦਿਖਾਈ ਦੇ ਰਹੀ ਹੈ। ਇਹ ਤਕਰਾਰ ਵਧੀ ਹੈ ਭਗਵੰਤ ਮਾਨ ਦੇ ਉਹਨਾਂ ਬਿਆਨਾਂ ਤੋਂ ਬਾਅਦ ਜਿਹਨਾਂ ਵਿਚ ਉਹਨਾਂ ਕਿਹਾ ਸੀ ਕਿ ਸੁਖਪਾਲ ਖਹਿਰਾ ਨੂੰ ਕਿਸੇ ਵੀ ਸਹੁੰ ਤੇ ਵਾਪਸ ਨਹੀਂ ਲਿਆ ਜਾ ਸਕਦਾ। ਕਿਉਂ ਕਿ ਪਾਰਟੀ ਤੋਂ ਵੱਖ ਹੋ ਕੇ ਉਹਨਾਂ ਨੇ ਅਜਿਹੀਆਂ ਗੱਲਾਂ ਕਰ ਲਈਆਂ ਹਨ ਜਿਹਨਾਂ ਤੋਂ ਉਹਨਾਂ ਲਈ ਪਾਰਟੀ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ।

Sukhpal KhairaSukhpal Khaira

ਹੁਣ ਇਸ ਦੇ ਜਵਾਬ ਵਿਚ ਸੁਖਪਾਲ ਖਹਿਰਾ ਨੇ ਉਸ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਆਮ ਆਦਮੀ ਪਾਰਟੀ ਵਿਚ ਆਉਣ ਲਈ ਤਿਆਰ ਹਨ। ਪਰ ਸੁਖਪਾਲ ਨੇ ਕੋਰਾ ਜਵਾਬ ਦਿੰਦਿਆ ਕਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ।

Sukhpal KhairaSukhpal Khaira

ਉਹਨਾਂ ਨੇ ਆਮ ਆਦਮੀ ਪਾਰਟੀ ਵਿਚ ਵਾਪਸ ਆਉਣ ਲਈ ਕੋਈ ਸ਼ਰਤ ਨਹੀਂ ਰੱਖੀ ਹੈ ਅਤੇ ਨਾ ਹੀ ਉਹ ਉੰਨਾ ਚਿਰ ਪਾਰਟੀ ਵਿਚ ਵਾਪਸ ਆਉਣਗੇ ਜਿੰਨਾ ਚਿਰ ਜਿਹੜੇ ਮੁੱਦਿਆਂ ਨੂੰ ਲੈ ਕੇ ਉਹ ਵੱਖ ਹੋਏ ਸਨ ਉਹਨਾਂ ਤੇ ਕੋਈ ਚਰਚਾ ਨਹੀਂ ਕੀਤੀ ਜਾਂਦੀ।

ਸੁਖਪਾਲ ਨੇ ਭਗਵੰਤ ਮਾਨ ਨੂੰ ਇਹ ਵੀ ਕਿਹਾ ਹੈ ਕਿ ਜੇ ਉਹਨਾਂ ਅਤੇ ਅਰਵਿੰਦ ਕੇਜਰੀਵਾਲ ਨੂੰ ਇੰਨਾ ਹੀ ਯਕੀਨ ਸੀ ਤਾਂ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਬਣਾਇਆ ਗਿਆ ਅਤੇ ਨਾ ਹੀ 2022 ਨੂੰ ਲੈ ਕੇ ਅਰਵਿੰਦ ਨੇ ਤੁਹਾਡੇ ਤੇ ਕੋਈ ਭਰੋਸਾ ਵੀ ਨਹੀਂ ਜਤਾਇਆ ਗਿਆ।

Sukhpal KhairaSukhpal Khaira

ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਬੇਤੁੱਕੀਆਂ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕੋਈ ਵੱਡਾ ਮੁੱਦਾ ਨਹੀਂ ਹੈ।  ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀ ਦੇ ਅੰਦਰ ਰਹਿ ਕੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਦੇ ਕੰਮਾਂ ਦੀਆਂ ਨਲਾਇਕੀਆਂ ਨੂੰ ਦੁਨੀਆ ਸਾਹਮਣੇ ਪ੍ਰਗਟ ਕੀਤਾ ਹੈ ਤੇ ਉਹਨਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਹੈ।

Sukhpal KhairaSukhpal Khaira

ਦਿੱਲੀ ਅਤੇ ਪੰਜਾਬ ਵਿਚ ਬਹੁਤ ਅੰਤਰ ਹੈ ਜੇ ਉੱਥੇ ਆਮ ਆਦਮੀ ਪਾਰਟੀ ਬਣੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਸੰਭਵ ਹੈ। ਦਿੱਲੀ ਇਕ ਸਿੱਧੀ ਸਟੇਟ ਹੈ ਜਿਵੇਂ ਸਿੰਘਾਪੁਰ ਹੈ ਜਾਂ ਹਾਂਗਕਾਂਗ ਹੈ। ਉੱਥੇ ਸਭ ਤੋਂ ਜ਼ਿਆਦਾ ਜੀਐਸਟੀ ਹੈ ਪਰ ਰਕਬਾ ਕੋਈ ਨਹੀਂ। ਪੰਜਾਬ 3 ਲੱਖ ਕਰੋੜ ਦਾ ਕਰਜ਼ਈ ਹੈ ਤੇ 30 ਹਜ਼ਾਰ ਕਰੋੜ ਦਾ ਇਕ ਸਾਲ ਇੰਟਰੈਸਟ ਭਰ ਰਹੇ ਹਾਂ।

ਕਿਸਾਨਾਂ ਤੇ ਵੀ ਕਰਜ਼ੇ ਦੀ ਭਰਮਾਰ ਹੈ ਤੇ ਬੇਰੁਜ਼ਗਾਰੀ ਵੀ ਬਹੁਤ ਜ਼ਿਆਦਾ ਹੈ। ਇਸ ਕਰ ਕੇ ਨਸ਼ਿਆਂ ਵਿਚ ਵਾਧਾ ਹੋਇਆ ਹੈ। ਪੰਜਾਬ ਦੀਆਂ ਹੋਰ ਵੀ ਕਈ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਲਈ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੁੱਦੇ ਹੋਰ ਹਨ ਤੇ ਦਿੱਲੀ ਦੇ ਹੋਰ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿਚ ਨਵੀਂ ਸਰਕਾਰ ਆਵੇ ਤੇ ਵਿਕਾਸ ਹੋਵੇ।

Bhagwant MannBhagwant Mann

ਪੰਜਾਬ ਵਿਚ ਨੈਸ਼ਨਲ ਪਾਰਟੀਆਂ ਕਰ ਕੇ ਲੋਕ ਤੰਗ ਆਏ ਹੋਏ ਹਨ। ਪੰਜਾਬ ਦੇ ਲੋਕਾਂ ਲਈ ਇਜ਼ਤ ਸਭ ਤੋਂ ਪਹਿਲਾਂ ਹੈ ਜਿੱਥੇ ਇਜ਼ਤ ਨਹੀਂ ਹੁੰਦੀ ਉੱਥੇ ਆਦਮੀ ਦਾ ਕੋਈ ਵਜ਼ੂਦ ਨਹੀਂ। ਉਹ ਸਿਰਫ ਇਹੀ ਚਾਹੁੰਦੇ ਹਨ ਕਿ ਪੰਜਾਬ ਦਾ ਭਵਿੱਖ ਕਿਸੇ ਚੰਗੇ ਲੀਡਰ ਦੇ ਹੱਥ ਵਿਚ ਹੋਵੇ ਤਾਂ ਜੋ ਸਾਰੇ ਪ੍ਰਕਾਰ ਦੇ ਮੁੱਦਿਆਂ ਤੋਂ ਪੰਜਾਬ ਨੂੰ ਛੁਟਕਾਰਾ ਦਵਾਇਆ ਜਾ ਸਕੇ ਤੇ ਉਹ ਇਸ ਵਿਚ ਅਪਣਾ ਯੋਗਦਾਨ ਦੇਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement