
ਪੰਜਾਬ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਸੌਂਪਣ ਦੇ ਫੈਸਲੇ ਦਾ ਸਿਹਰਾ ਪਾਰਟੀ ਅੰਦਰ ਪ੍ਰਿਅੰਕਾ ਗਾਂਧੀ ਨੂੰ ਦਿੱਤਾ ਜਾ ਰਿਹਾ ਹੈ
ਨਵੀਂ ਦਿੱਲੀ - ਗਾਂਧੀ ਪਰਿਵਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਸੂਬਾ ਕਾਂਗਰਸ ਪ੍ਰਧਾਨ ਨਿਯੁਕਤ ਕਰ ਕੇ ਇੱਕ ਦਲੇਰਾਨਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਗਾਂਧੀ ਪਰਿਵਾਰ ਪਾਰਟੀ ਹਾਈ ਕਮਾਨ ਵਜੋਂ ਆਪਣੀ ਹੋਂਦ ਵਿਚ ਇਕ ਵਾਰ ਫਿਰ ਸਰਵਉੱਚ ਸਾਬਤ ਹੋਇਆ ਹੈ, ਜੋ ਲਗਾਤਾਰ ਚੋਣ ਹਾਰ ਤੋਂ ਬਾਅਦ ਕਮਜ਼ੋਰ ਜਾਪਦਾ ਸੀ। ਇਸ 'ਪੰਜਾਬ ਮਾਡਲ' ਦਾ ਅਸਰ ਨਾ ਸਿਰਫ ਪੰਜਾਬ ਵਿਚ, ਬਲਕਿ ਰਾਜਸਥਾਨ ਵਿਚ ਵੀ ਦਿਖਾਈ ਦੇਵੇਗਾ, ਜਿਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਚਿਨ ਪਾਇਲਟ ਨਾਲ ਚੱਲ ਰਹੀ ਲੜਾਈ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ।
priyanka gandhi
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਪਾਰਟੀ ਵਿਚ ਪ੍ਰਿਯੰਕਾ ਗਾਂਧੀ ਦੇ ਫੈਸਲਿਆਂ ਦਾ ਪ੍ਰਭਾਵ ਵਧਦਾ ਨਜ਼ਰ ਆਉਂਦਾ ਹੈ, ਤਾਂ ਪ੍ਰਸ਼ਾਂਤ ਕਿਸ਼ੋਰ ਅਤੇ ਕਮਲਨਾਥ ਦੀ ਕਾਂਗਰਸ ਵਿਚ ਵੱਡੀ ਸ਼ਮੂਲੀਅਤ ਵੀ ਵੇਖੀ ਜਾ ਸਕਦੀ ਹੈ। ਇਹ ਇਸ ਲਈ ਵੀ ਸਮਝਿਆ ਜਾ ਰਿਹਾ ਹੈ ਕਿਉਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੇ ਬਾਵਜੂਦ, ਪੰਜਾਬ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਸੌਂਪਣ ਦੇ ਫੈਸਲੇ ਦਾ ਸਿਹਰਾ ਪਾਰਟੀ ਅੰਦਰ ਪ੍ਰਿਅੰਕਾ ਗਾਂਧੀ ਨੂੰ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਆਪਣੇ ਵਿਰੋਧੀ ਸਿੱਧੂ ਦੀ ਤਾਜਪੋਸ਼ੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ, ਹਰ ਚਾਲ ਨੂੰ ਅਪਣਾਇਆ, ਪਰ ਗਾਂਧੀ ਪਰਿਵਾਰ ਨੇ ਆਪਣਾ ਮਨ ਨਹੀਂ ਬਦਲਿਆ।
ਇਹ ਵੀ ਪੜ੍ਹੋ - ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਪਹਿਲਾਂ ਟਵੀਟ, ਕੀਤਾ ਹਾਈਕਮਾਨ ਦਾ ਧੰਨਵਾਦ
Captain Amarinder Singh, Navjot Sidhu
ਦਰਅਸਲ, ਪ੍ਰਿਯੰਕਾ ਗਾਂਧੀ ਨੂੰ ਇਹ ਫ਼ੀਡਬੈਕ ਮਿਲਿਆ ਕਿ ਆਮ ਆਦਮੀ ਪਾਰਟੀ ਸਿੱਧੂ ਪ੍ਰਤੀ ਬਹੁਤੀ ਗੰਭੀਰ ਨਹੀਂ ਹੈ, ਉਹ ਸਿਰਫ ਸਿੱਧੂ ਨੂੰ ਕਾਂਗਰਸ ਦਾ ਬਾਗੀ ਵੇਖਣਾ ਚਾਹੁੰਦੀ ਹੈ ਅਤੇ ਚੋਣਾਂ ਵਿਚ ਲਾਭ ਲੈਣਾ ਚਾਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਇਕ ਸਨਮਾਨਿਤ ਨੇਤਾ ਹਨ। ਉਹ ਇਕ ਚੰਗੇ ਸਾਬਕਾ ਸੈਨਾ ਕੈਪਟਨ ਹੋਣ ਦੇ ਨਾਲ ਨਾਲ ਇਕ ਚੰਗੇ ਇਤਿਹਾਸਕਾਰ ਹਨ। ਪਰ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿਚ ਉਹ ਥੋੜ੍ਹਾ ਵੱਖਰਾ ਨਜ਼ਰ ਆਏ। ਉਹਨਾਂ ਦੇ ਆਪਣੇ ਢੰਗ ਨੇ ਉਹਨਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਹਨ ਅਤੇ ਇਹ ਅਜਿਹੇ ਸਮੇਂ ਹੋਇਆ ਜਦੋਂ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਸਨ।
Captain Amarinder Singh
ਦੋ ਮਹੀਨੇ ਪਹਿਲਾਂ ਪ੍ਰਿਯੰਕਾ ਗਾਂਧੀ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੀ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਭੇਜੇ ਗਏ ਸੰਦੇਸ਼ ਨੂੰ ਕੈਪਟਨ ਅਮਰਿੰਦਰ ਨੇ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਕੈਪਟਨ ਨੇ ਪਾਰਟੀ ਹਾਈ ਕਮਾਨ ਦੇ ਇਸ ਸੰਦੇਸ਼ ਨੂੰ ਨਾ ਸਿਰਫ਼ 48 ਘੰਟਿਆਂ ਲਈ ਇੰਤਜ਼ਾਰ ਕਰਵਾਇਆ, ਬਲਕਿ ਉਹਨਾਂ ਨੂੰ ਬਿਨ੍ਹਾਂ ਕੋਈ ਸੰਦੇਸ਼ ਦਿੱਤੇ ਵਾਪਸ ਭੇਜ ਦਿੱਤਾ।
Sonia Gandhi
ਇਹ ਵੀ ਪੜ੍ਹੋ - ਕਿਸਾਨਾਂ ਦੇ ਸਮਰਥਨ ਵਿਚ ਅਕਾਲੀ ਦਲ ਦਾ ਪ੍ਰਦਰਸ਼ਨ, ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਇਸ ਤੋਂ ਇਲਾਵਾ ਕੁਝ ਅਜਿਹੇ ਕੰਮ ਕੈਪਟਨ ਦੇ ਧੜੇ ਵੱਲੋਂ ਕੀਤੇ ਗਏ ਸਨ ਜੋ ਉਹਨਾਂ ਦੇ ਖਿਲਾਫ਼ ਸਨ। ਜਦੋਂ ਮੱਲੀਕਾਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ ਕੇ ਅਗਰਵਾਲ ਦੇ ਰੂਪ ਵਿੱਚ ਇੱਕ ਕਾਂਗਰਸ ਪੈਨਲ ਬਣਾਇਆ ਗਿਆ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਤਿਆਰੀਆਂ ਬਾਰੇ ਆਪਣੀ ਰਾਏ ਲਈ ਕਿਹਾ ਗਿਆ ਸੀ, ਤਾਂ ਉਹਨਾਂ ਦੇ ਕੁਝ ਨੇੜਲੇ ਅਤੇ ਸਮਰਥਕ ਸੀਨੀਅਰਜ਼ ਦੀ ਦੁਹਾਈ ਦਿੰਦੇ ਰਹੇ। ਇਥੋਂ ਤਕ ਕਿ ਇਸ ਗੱਲ ਨੂੰ ਕੈਪਟਨ ਅਮਰਿੰਦਰ ਦੀ ਸਮਝ ‘ਤੇ ਸਵਾਲ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ।
Navjot Sidhu
ਇਸ ਸਭ ਦੇ ਵਿਚਾਲੇ, ਤਿੰਨ ਮੈਂਬਰੀ ਕਮੇਟੀ ਨੇ ਆਪਣੀ 18-ਪੁਆਇੰਟ ਦੀ ਸਿਫਾਰਸ਼ ਰਿਪੋਰਟ ਪੇਸ਼ ਕੀਤੀ। ਇਸ ਕਮੇਟੀ ਨੇ ਕੈਪਟਨ ਅਮਰਿੰਦਰ ਨੂੰ ਸਿੱਧੂ ਨੂੰ ਚੋਣ ਦੀਆਂ ਤਿਆਰੀਆਂ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ‘ਯੋਗ’ ਅਹੁਦਾ ਦੇਣ ਲਈ ਕਿਹਾ ਹੈ। ਇਸ ਦੇ ਬਾਵਜੂਦ, ਕੈਪਟਨ ਅਮਰਿੰਦਰ ਟਾਲ-ਮਟੋਲ ਕਰਦੇ ਰਹੇ। ਜਦਕਿ ਸਿੱਧੂ ਨੇ ਸਫਲਤਾਪੂਰਵਕ ਆਪਣੇ ਆਪ ਨੂੰ ਰਾਹੁਲ ਅਤੇ ਪ੍ਰਿਯੰਕਾ ਦੀ ਪਸੰਦ ਵਜੋਂ ਪੇਸ਼ ਕੀਤਾ। ਫਿਲਹਾਲ ਪਾਰਟੀ ਹਾਈ ਕਮਾਨ ਨੇ ਪੰਜਾਬ ਕਾਂਗਰਸ ਦਾ ਰਾਹ ਤੈਅ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੱਧੂ ਨਾਲ ਕਿਵੇਂ ਪੇਸ਼ ਆਉਂਦੇ ਹਨ ਅਤੇ ਸਿੱਧੂ ਕਿਵੇਂ ਕੈਪਟਨ ਨਾਲ ਪੇਸ਼ ਆਉਂਦੇ ਹਨ।