
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ
ਗੁਰਦਾਸਪੁਰ (ਅਵਤਾਰ ਸਿੰਘ) ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬੀਤੀ ਸ਼ਾਮ ਇਕ ਦਰਦਨਾਕ ਹਾਦਸਾ ਵਾਪਰ ਗਿਆ। ਮੋਟਰਸਾਈਕਲ ਤੇ ਸਵਾਰ ਹੋਕੇ ਦੀਨਾਨਗਰ ਤੋਂ ਬਟਾਲਾ ਜਾ ਰਹੇ ਪਤੀ, ਪਤਨੀ ਅਤੇ ਬੱਚਿਆਂ ਨੂੰ ਅਣਪਛਾਤੇ ਵਾਹਨ ਨੇ ਨੈਸ਼ਨਲ ਹਾਈਵੇ ਤੇ ਪਿੱਛੋਂ ਦੀ ਟੱਕਰ ਮਾਰ ਦਿੱਤੀ।
Road accident in Gurdaspur
ਇਸ ਹਾਦਸੇ ਵਿਚ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਬੱਚੇ ਅਤੇ ਪਤੀ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਜੋਤੀ ਅਤੇ 2 ਬੱਚਿਆਂ ਨਾਲ ਆਪਣੀ ਭੈਣ ਨੂੰ ਮਿਲਣ ਲਈ ਦੀਨਾਨਗਰ ਗਏ ਹੋਏ ਸਨ
Road accident in Gurdaspur
ਅਤੇ ਜਦੋਂ ਉਹ ਵਾਪਸ ਆ ਰਹੇ ਤਾਂ ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੱਛੇ ਤੋਂ ਆਏ ਇਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹਨਾਂ ਦਾ ਮੋਟਰਸਾਈਕਲ ਪਲਟ ਗਿਆ ਅਤੇ ਉਸਦੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ
Road accident in Gurdaspur
ਅਤੇ ਉਸਦੀ 5 ਸਾਲ ਦੀ ਬੇਟੀ ਅਤੇ 2 ਸਾਲ ਦਾ ਬੇਟਾ ਅਤੇ ਉਹ ਖੁਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਿਲਹਾਲ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਲਵਾਇਆ। ਜਿੱਥੇ ਉਹਨਾਂ ਦਾ ਇਲਾਜ ਚਲ ਰਿਹਾ ਹੈ।
Road accident in Gurdaspur