ਰਿਸ਼ਭ ਪੰਤ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ-ਬੱਲੇਬਾਜ਼ ਬਣੇ
ਮੈਨਚੈਸਟਰ, 18 ਜੁਲਾਈ: ਆਖ਼ਰੀ ਵਨ-ਡੇ ਮੈਚ 'ਚ ਇੰਗਲੈਂਡ ਦੇ ਖ਼ਿਲਾਫ਼ ਮੈਚ ਜਿੱਤਣ ਵਾਲੀ 125 ਦÏੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ¢ ਪੰਤ ਇੰਗਲੈਂਡ ਦੀ ਧਰਤੀ 'ਤੇ ਟੈਸਟ ਤੇ ਵਨ-ਡੇ ਦੋਵਾਂ 'ਚ ਸੈਂਕੜਾ ਲਾਉਣ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ-ਬੱਲੇਬਾਜ਼ ਬਣ ਗਏ ਹਨ¢
ਪੰਤ ਨੇ ਆਪਣੀ ਪਾਰੀ ਦੇ ਦÏਰਾਨ ਕੁਲ 113 ਗੇਂਦਾਂ ਦਾ ਸਾਹਮਣਾ ਕੀਤਾ ਤੇ 16 ਚÏਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 110.62 ਦੀ ਸਟ੍ਰਾਈਕ ਰੇਟ ਨਾਲ ਅਜੇਤੂ 125 ਦÏੜਾਂ ਦੀ ਪਾਰੀ ਖੇਡੀ¢ ਰਿਸ਼ਭ ਦੀ ਅਜੇਤੂ 125* ਤੇ ਹਾਰਦਿਕ ਪੰਡਯਾ ਦੇ ਨਾਲ ਉਨ੍ਹਾਂ ਦੀ 133 ਦÏੜਾਂ ਦੀ ਸਾਂਝੇਦਾਰੀ ਨੇ ਭਾਰਤ ਨੂੰ ਮੈਨਚੈਸਟਰ 'ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਵਨ-ਡੇ ਮੈਚ 'ਚ 260 ਦÏੜਾਂ ਦਾ ਪਿੱਛਾ ਕਰਨ ਤੇ 2-1 ਨਾਲ ਸੀਰੀਜ਼ ਜਿੱਤਣ 'ਚ ਮਦਦ ਕੀਤੀ¢ ਇਸੇ ਦੇ ਨਾਲ ਪੰਤ ਰਾਹੁਲ ਦ੍ਰਾਵਿੜ ਤੇ ਕੇ. ਐੱਲ. ਰਾਹੁਲ ਜਿਹੇ ਵਿਕਟਕੀਪਰ-ਬੱਲੇਬਾਜ਼ਾਂ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਵਨ-ਡੇ ਫਾਰਮੈਟ 'ਚ ਏਸ਼ੀਆ ਦੇ ਬਾਹਰ ਸੈਂਕੜਾ ਜੜਿਆ ਹੈ¢
ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਚੁਣੀ ਤੇ ਹਾਰਦਿਕ ਪੰਡਯਾ (4/24) ਤੇ ਯੁਜਵੇਂਦਰ ਚਾਹਲ (3/60) ਦੇ ਸ਼ਾਨਦਰ ਸਪੈਲ ਦੀ ਬਦÏਲਤ ਭਾਰਤ ਨੇ ਇੰਗਲੈਂਡ ਨੂੰ 259 ਦÏੜਾਂ 'ਤੇ ਸਮੇਟ ਦਿੱਤਾ ਗਿਆ¢ ਇਸ ਦÏਰਾਨ ਜੋਸ ਬਟਲਰ ਨੇ (60), ਜੇਸਨ ਰਾਏ (41) ਤੇ ਮੋਇਨ ਅਲੀ (34) ਨੇ ਕੁਝ ਮਹੱਤਵਪੂਰਨ ਪਾਰੀਆਂ ਖੇਡੀਆਂ¢ 260 ਦÏੜਾਂ ਦਾ ਪਿੱਛਾ ਕਰਨ ਵਾਲੀ ਭਾਰਤੀ ਟੀਮ ਦੇ ਚੋਟੀ ਦੇ ਕ੍ਰਮ ਨੂੰ ਰੀਸ ਟੋਪਲੇ ਨੇ ਢਹਿ-ਢੇਰੀ ਕਰ ਦਿੱਤਾ ਤੇ ਭਾਰਤੀ ਟੀਮ ਨੂੰ 72/4 ਸਥਿਤੀ 'ਤੇ ਪਹੁੰਚਾ ਦਿੱਤਾ ਪਰ ਪੰਡਯਾ-ਪੰਤ ਦੀ ਜੋੜੀ ਨੇ ਕਮਾਲ ਕਰਦੇ ਹੋਏ 133 ਦÏੜਾਂ ਦੀ ਮੈਚ ਜੇਤੂ ਪਾਰਟਰਨਸ਼ਿਪ ਕੀਤੀ¢