
ਸ਼ੇਅਰ ਬਾਜ਼ਾਰ : ਸੈਂਸੈਕਸ ’ਚ 308 ਅੰਕਾਂ ਦਾ ਵਾਧਾ ਤੇ ਨਿਫ਼ਟੀ 16150 ਦੇ ਪਾਰ ਖੁਲ੍ਹਿਆ
ਮੁੰਬਈ, 18 ਜੁਲਾਈ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਨਿਫ਼ਟੀ ਅਤੇ ਸੈਂਸੈਕਸ ਵਾਧੇ ਨਾਲ ਖੁਲ੍ਹਿਆ। ਸੈਂਸੈਕਸ 308.52 ਦੇ ਵਾਧੇ ਨਾਲ 54069 ’ਤੇ ਅਤੇ ਨਿਫ਼ਟੀ 102 ਅੰਕਾਂ ਦੇ ਵਾਧੇ ਨਾਲ 16151 ’ਤੇ ਖੁਲ੍ਹਿਆ। ਨਿਫ਼ਟੀ ਬੈਂਕ ਅਤੇ ਮਿਡਕੈਪ 100 ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਗਲੋਬਲ ਬਾਜ਼ਾਰਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਡਾਓ ਜੋਂਸ ’ਚ ਸ਼ੁੱਕਰਵਾਰ ਨੂੰ 600 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਸੀ। ਸੋਮਵਾਰ (18 ਜੁਲਾਈ) ਨੂੰ ਨਿਫ਼ਟੀ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ’ਚ 2.5 ਫ਼ੀ ਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਜਾਪਾਨ ਦਾ ਬਾਜ਼ਾਰ ਅੱਜ ਬੰਦ ਰਿਹਾ। ਭਾਰਤ ਵਿਚ ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸਰਕਾਰ ਦੀ ਕੁੱਲ 24 ਬਿੱਲ ਪਾਸ ਕਰਨ ਦੀ ਯੋਜਨਾ ਹੈ। ਇਸ ਦਾ ਅਸਰ ਸ਼ੇਅਰ ਬਾਜ਼ਾਰ ਦੀ ਗਤੀਵਿਧੀ ’ਤੇ ਵੀ ਪੈ ਸਕਦਾ ਹੈ। ਅੱਜ ਦੇ ਟਾਪ ਗੇਨਰਜ਼ ਇੰਫ਼ੋਸਿਸ, ਹਿੰਡਾਲਕੋ ਇੰਡਸਟਰੀਜ਼, ਐੱਲਐਂਡਟੀ, ਟੈਕ ਮਹਿੰਦਰਾ, ਬਜਾਜ ਫ਼ਿਨਸਰਵ ਰਹੇ ਅਤੇ ਟਾਪ ਲੂਜ਼ਰਜ਼ ਐਚਡੀਐਫ਼ਸੀ, ਐਚਡੀਐਫਸੀ ਬੈਂਕ, ਐਮਐਂਡਐਮ, ਬ੍ਰਿਟੈਨਿਆ ਇੰਡਸਟਰੀਜ਼ ਰਹੇ। (ਏਜੰਸੀ)