ਤਰਨਜੀਤ ਸੰਧੂ ਨੇ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ ਨੂੰ ਦਿੱਤੀ ਸ਼ਰਧਾਂਜਲੀ
Published : Jul 18, 2022, 11:35 am IST
Updated : Jul 19, 2022, 2:35 pm IST
SHARE ARTICLE
Sardar Teja Singh Samundri
Sardar Teja Singh Samundri

ਤੇਜਾ ਸਿੰਘ ਸਮੁੰਦਰੀ ਨੇ ਪੰਜਾਬ ਵਿਚ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਲਈ ਸਕੂਲ ਵੀ ਖੋਲ੍ਹੇ ਅਤੇ ਦੋ ਅਖ਼ਬਾਰਾਂ ਵੀ ਸ਼ੁਰੂ ਕੀਤੀਆਂ

 

ਚੰਡੀਗੜ੍ਹ - ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਆਪਣੇ ਦਾਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਤੇਜਾ ਸਿੰਘ ਸਮੁੰਦਰੀ ਦਾ 18 ਜੁਲਾਈ ਤੇਜਾ ਸਿੰਘ ਸਮੁੰਦਰੀ ਦੀ ਬਰਸੀ ਸੀ। ਸੰਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦਾਦੇ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਵਿਚ ਕਈ ਮੋਰਚੇ ਲਗਾਏ।

ਇਹਨਾਂ ਹੀ ਨਹੀਂ ਉਨ੍ਹਾਂ ਨੇ ਪੰਜਾਬ ਵਿਚ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਲਈ ਸਕੂਲ ਵੀ ਖੋਲ੍ਹੇ ਅਤੇ ਦੋ ਅਖ਼ਬਾਰਾਂ ਵੀ ਸ਼ੁਰੂ ਕੀਤੀਆਂ। ਤੇਜਾ ਸਿੰਘ ਸਮੁੰਦਰੀ ਸਿੱਖ ਇਤਿਹਾਸ ਵਿਚ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜਨ ਲਈ ਬ੍ਰਿਟਿਸ਼ ਫੌਜ ਛੱਡ ਦਿੱਤੀ ਸੀ ਜੋ ਕਿ ਇਤਿਹਾਸ ਦੇ ਪੰਨ੍ਹਿਆਂ ਵਿਚ ਦਰਜ ਹੈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਉਸ ਸਮੇਂ ਹੋਈ ਸੀ, ਜਦੋਂ ਅੰਗੇਰਜ਼ਾਂ ਨੇ ਅੰਦੋਲਨ ਦੌਰਾਨ ਉਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਰੱਖਿਆ ਸੀ। ਉਹ ਚਾਹੁੰਦੇ ਤਾਂ ਹੋਰ ਕੈਦੀਆਂ ਵਾਂਗ ਉਹ ਸ਼ਰਤ ’ਤੇ ਮੁਆਫ਼ੀ ਮੰਗ ਕੇ ਜੇਲ੍ਹ ਵਿੱਚੋਂ ਰਿਹਾਅ ਹੋ ਸਕਦੇ ਸਨ

ਪਰ ਉਨ੍ਹਾਂ ਨੇ ਜੇਲ੍ਹ ਵਿਚ ਹੀ ਰਹਿਣ ਦਾ ਰਾਹ ਚੁਣਿਆ ਸੀ। ਫੌਜ ਛੱਡਣ ਤੋਂ ਬਾਅਦ ਉਹ ਪ੍ਰਮੁੱਖ ਖਾਲਸਾ ਦੀਵਾਨ ਦੇ ਮੈਂਬਰ ਬਣੇ ਅਤੇ ਖਾਲਸਾ ਦੀਵਾਨ ਸਮੁੰਦਰੀ ਦੀ ਸਥਾਪਨਾ ਵਿਚ ਮਦਦ ਕੀਤੀ। ਬੱਚਿਆਂ ਦੀ ਸਿੱਖਿਆ ਲਈ ਉਨ੍ਹਾਂ ਨੇ 5 ਸਕੂਲਾਂ ਦੀ ਸਥਾਪਨਾ ਵੀ ਕੀਤੀ। ਜਿਨ੍ਹਾਂ ਵਿਚ ਉਨ੍ਹਾਂ ਦੇ ਪਿੰਡ ਵਿਚ ਖਾਲਸਾ ਮਿਡਲ ਸਕੂਲ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਵੀ ਸ਼ਾਮਲ ਸਨ। ਖਾਲਸਾ ਦੀਵਾਨ ਬਾਰ ਦੀ ਮਦਦ ਨਾਲ ਕੁਝ ਹੋਰ ਸਕੂਲ ਖੋਲ੍ਹੇ ਗਏ। ਉਨ੍ਹਾਂ ਨੇ ਅਕਾਲੀ ਅੰਦੋਲਨਾਂ ਵਿਚ ਹਿੱਸਾ ਲਿਆ ਅਤੇ ਉਹ ਦੈਨਿਕ ਸਮਾਚਾਰ ਪੱਤਰ ‘ਅਕਾਲੀ’ ਸੰਸਥਾਪਕ ਮੈਂਬਰ ਵੀ ਸਨ। ਕੈਨੇਡਾ ਤੋਂ ਆਈ ਵਿੱਤੀ ਸਹਾਇਤਾ ਨਾਲ ਉਨ੍ਹਾਂ ਨੇ ਇਕ ਅੰਗਰੇਜ਼ੀ ਅਖਬਾਰ ਵੀ ਲਾਂਚ ਕਰਵਾਈ ਸੀ ਪਰ ਜਦੋਂ ਉਹ ਕਾਮਯਾਬ ਨਹੀਂ ਹੋਇਆ ਤਾਂ ਇਸ ਨੂੰ ਅੱਗੇ ਵੇਚ ਦਿੱਤਾ ਗਿਆ।

ਇਸ ਤੋਂ ਮਿਲੀ ਰਕਮ ਉਨ੍ਹਾਂ ਨੇ ਕੈਨੇਡਾ ਹੀ ਭਿਜਵਾ ਦਿੱਤੀ ਸੀ। ਉਨ੍ਹਾਂ ਨੇ ਦਿੱਲੀ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਚਾਰਦੀਵਾਰੀ ਵਿਚੋਂ ਇਕ ਨੂੰ ਢਾਉਣ ਦੇ ਵਿਰੋਧ ਵਿਚ ਜਨਤਕ ਸਭਾਵਾਂ ਦਾ ਆਯੋਜਨ ਕੀਤਾ। ਉਨ੍ਹਾਂ ਨੂੰ 1921 ਦੀਆਂ ਦੁਖਦ ਘਟਨਾਵਾਂ ਤੋਂ ਬਾਅਦ ਨਨਕਾਣਾ ਸਾਹਿਬ ਗੁਰਦੁਆਰੇ ਦੇ ਪ੍ਰਸ਼ਾਸਨ ਲਈ ਨਿਯੁਕਤ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਸਨ ਅਤੇ ਬਾਅਦ ਵਿਚ ਉਹ ਇਸਦੇ ਉਪ ਪ੍ਰਧਾਨ ਬਣੇ। ਨਵੰਬਰ 1921 ਤੋਂ ਜਨਵਰੀ 1922 ਤੱਕ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਚ ਸਰਕਾਰ ਦੇ ਅਧੀਨ ਖਜ਼ਾਨੇ ਦੀਆਂ ਚਾਬੀਆਂ ਨੂੰ ਲੈ ਕੇ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ।

13 ਅਕਤੂਬਰ 1923 ਨੂੰ ਉਨ੍ਹਾਂ ਨੂੰ ਜੈਤੋ ਮੋਰਚਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਅਕਾਲੀ ਦਲ ਦੋ ਫਾੜ ਹੋ ਗਿਆ ਸੀ ਕਿਉਂਕਿ ਅੰਗਰੇਜ਼ਾਂ ਨੇ ਸਿੱਖ ਬੰਦੀ ਦੇ ਅੱਗੇ ਸ਼ਰਤ ਰੱਖੀ ਸੀ ਕਿ ਜਿਹੜੇ ਮੁਆਫ਼ੀ ਮੰਗਣਗੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਏਗਾ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਵਿਚ ਰਹਿਣ ਦਾ ਰਾਹ ਹੀ ਚੁਣਿਆ ਸੀ। 17 ਜੁਲਾਈ 1926 ਨੂੰ ਦਿਲ ਦਾ ਦੌਰਾ ਪੈਣ ਨਾਲ ਸਰਕਾਰ ਤੇਜਾ ਸਿੰਘ ਦੀ ਹਿਰਾਸਤ ਵਿਚ ਹੀ ਮੌਤ ਹੋ ਗਈ।
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ ਨੂੰ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਰਾਯਕਾ ਬੁਰਜ ਵਿਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਿੱਖਿਆ ਭਾਵੇਂ ਹੀ ਮਿਡਲ ਪੱਧਰ ਤੋਂ ਅੱਗੇ ਨਾ ਵਧੀ ਹੋਵੇ

ਪਰ ਉਨ੍ਹਾਂ ਦੀ ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ’ਤੇ ਚੰਗੀ ਪਕੜ ਸੀ। ਆਪਣੇ ਪਿਤਾ ਦੇਵਾ ਸਿੰਘ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਉਹ ਬ੍ਰਿਟਿਸ਼ ਫੌਜ ਦੀ 22 ਕੈਵੇਲਰੀ ਵਿਚ ‘ਦਫਾਦਾਰ’ ਦੇ ਰੂਪ ਵਿਚ ਫੌਜ ਵਿਚ ਸ਼ਾਮਲ ਹੋਏ ਸਨ, ਪਰ ਉਨ੍ਹਾਂ ਦਾ ਫੌਜ ਨਾਲ ਸਿਰਫ਼ ਸਾਢੇ ਤਿੰਨ ਸਾਲ ਵਿਚ ਮੋਹ ਭੰਗ ਹੋ ਗਿਆ। ਪੰਥ ਵਿਚ ਧਾਰਮਿਕ ਅਤੇ ਸਮਾਜਿਕ ਸੁਧਾਰ ਨੂੰ ਬੜ੍ਹਾਵਾ ਦੇਣ ਲਈ ਖੁਦ ਨੂੰ ਸਮਰਪਿਤ ਕਰਨ ਲਈ ਉਹ ਫੌਜ ਛੱਡ ਕੇ ਆਪਣੇ ਪਿੰਡ ਪਰਤ ਆਏ, ਜਿਸਨੂੰ ਚੱਕ 140 ਜੀਬੀ ਕਿਹਾ ਜਾਂਦਾ ਸੀ।


 

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement