
ਟੀ.ਸੀ.ਐਸ ਇਕ ਵਾਰ ਫਿਰ ਬਣੀ ਯੂ.ਕੇ ਦੀ ਨੰਬਰ 1 ਸਾਫ਼ਟਵੇਅਰ ਅਤੇ ਆਈ.ਆਈ.ਟੀ ਸੇਵਾਵਾਂ ਵਾਲੀ ਕੰਪਨੀ
ਬੈਂਗਲੁਰੂ, 18 ਜੁਲਾਈ : ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਮਾਲੀਏ ਦੇ ਮਾਮਲੇ ਵਿਚ ਯੂਕੇ ਦੇ ਬਾਜ਼ਾਰ ਵਿਚ ਇਕ ਵਾਰ ਫਿਰ ਚੋਟੀ ਦੇ 30 ਸਾਫ਼ਟਵੇਅਰ ਅਤੇ ਸੂਚਨਾ ਤਕਨਾਲੋਜੀ (ਆਈਟੀ) ਸਪਲਾਇਰਾਂ ਦੀ ਸੂਚੀ ਵਿਚ ਸੱਭ ਤੋਂ ਉੱਪਰ ਸਥਾਨ ਬਣਾਇਆ ਹੈ। ਇੰਡਸਟਰੀ ਐਨਾਲਿਸਟ ਕੰਪਨੀ ‘ਟੈਕਮਾਰਕੀਟਿੰਗਵਿਊ’ ਨੇ ਇਹ ਸੂਚੀ ਜਾਰੀ ਕੀਤੀ ਹੈ।
ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ, ਟੀ.ਸੀ.ਐਸ ਨੇ ਵਿਸ਼ਲੇਸ਼ਕ ਫ਼ਰਮ ਟੈਕਮਾਰਕੀਟਿੰਗਵਿਊ ਦੁਆਰਾ ਜਾਰੀ ਇਕ ਰਿਪੋਰਟ ਦੇ ਆਧਾਰ ’ਤੇ ਬ੍ਰਿਟੇਨ ਦੀ ਚੋਟੀ ਦੀ ਸਾਫ਼ਟਵੇਅਰ ਅਤੇ ਆਈ.ਆਈ.ਟੀ ਸੇਵਾਵਾਂ ਦੀ ਕੰਪਨੀ ਹੋਣ ਦਾ ਦਾਅਵਾ ਕੀਤਾ ਹੈ। ਟੀਸੀਐਸ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਰਿਪੋਰਟ ਯੂਕੇ ਵਿਚ 200 ਤੋਂ ਵੱਧ ਜਨਤਕ ਅਤੇ ਨਿੱਜੀ ਕੰਪਨੀਆਂ ਦੇ ਮਾਲੀਏ ਦੇ ਵਿਸਤ੍ਰਿਤ ਵਿਸ਼ਲੇਸ਼ਣ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ।
ਆਈਟੀ ਕੰਪਨੀ ਨੇ ਕਿਹਾ ਕਿ ਉਸ ਨੇ ਮਾਲੀਆ ਦਰਜਾਬੰਦੀ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਐਪਲੀਕੇਸ਼ਨ ਓਪਰੇਸ਼ਨਾਂ ਵਿਚ ਸਿਖਰ ’ਤੇ ਹੈ। ਦੂਜੇ ਪਾਸੇ, ਕੰਪਨੀ ਨੂੰ ਆਈਟੀ ਅਤੇ ਬੀਪੀ ਸੇਵਾਵਾਂ ਦੇ ਮਾਮਲੇ ਵਿਚ ਦੂਜੇ ਅਤੇ ਕੰਸਲਟੈਂਸੀ ਅਤੇ ਹੱਲ ਦੀ ਸ਼੍ਰੇਣੀ ਵਿਚ ਤੀਜੇ ਸਥਾਨ ’ਤੇ ਰਖਿਆ ਗਿਆ ਹੈ। (ਏਜੰਸੀ)