
ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਏਕ ਖੁਸ਼ੀ ਆਪਣੇ ਸਪੋਰਟਰਸ ਨਾਲ ਸ਼ੇਅਰ ਕੀਤੀ ਸੀ
ਚੰਡੀਗੜ੍ਹ (ਮੁਸਕਾਨ ਢਿੱਲੋਂ):ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਲੋੜਵੰਦ ਦੀ ਮਦਦ ਕਰਨਾ ਕਿੰਨਾ ਸੁਹਾਵਣਾ ਹੋ ਸਕਦਾ ਹੈ, ਜਦੋਂ ਬਦਲੇ ਵਿਚ ਉਹ ਤੁਹਾਨੂੰ ਲੱਖਾਂ ਅਸੀਸਾਂ ਦਿੰਦਾ ਹੈ। ਅਨਮੋਲ ਕਵਾਤਰਾ ਜੋ ਕਿ ਆਪਣੇ ਸਮਾਜਿਕ ਕੰਮਾਂ ਕਰਕੇ ਹਿੱਟ ਹੋ ਚੁੱਕੇ ਹਨ, ਉਨ੍ਹਾਂ ਲਈ ਉਮੀਦ ਦੀ ਕਿਰਨ ਹਨ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ।
ਹਾਲ ਹੀ ਵਿਚ ਬੇਸਹਾਰਿਆਂ ਦੀ ਜ਼ਿੰਦਗੀ ਦਾ ਮਸੀਹਾ ਅਤੇ ‘ਏਕ ਜ਼ਰੀਆ ਐਨਜੀਓ’ ਦੇ ਸੰਸਥਾਪਕ, ਅਨਮੋਲ ਕਵਾਤਰਾ ਨੂੰ ਵੱਕਾਰੀ ਭਗਤ ਪੂਰਨ ਸਿੰਘ ਰਾਜ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਹੈ। ਅਨਮੋਲ ਵਲੋਂ ਏਨਜੀਓ "ਏਕ ਜ਼ਰੀਆ” ਦੀ ਸ਼ੁਰੂਆਤ ਕੀਤੀ ਗਈ ਸੀ । ਇਸ ਸੰਸਥਾ ਦੀਆਂ ਟੀਮਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜੰਮੂ-ਕਸ਼ਮੀਰ ਤੇ ਪੀਜੀਆਈ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ।
ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਕਾਰ ਭਲਾ ਫਾਊਂਡੇਸ਼ਨ ਇੰਡੀਆ ਵੱਲੋਂ ਸੰਸਥਾ ਦੇ ਸੰਸਥਾਪਕ ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡ ਜੇਤੂ) ਦੀ ਯੋਗ ਅਗਵਾਈ ਹੇਠ 16ਵਾਂ ਰਾਜ ਪੱਧਰੀ ਐਵਾਰਡ ਸਮਾਰੋਹ ਅਤੇ ਵਿਰਾਸਤ ਮੇਲਾ 16 ਜੁਲਾਈ ਦਿਨ ਐਤਵਾਰ ਨੂੰ 'ਸਥਾਨਕ ਮੁਕਤਸਰ ਰਿਜ਼ੋਰਟ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ ਸੀ।
ਇਸ ਸਮਾਗਮ ਵਿੱਚ ਹੀ ਅਨਮੋਲ ਕਵਾਤਰਾ ਨੂੰ ਸਮਾਜ ਸੇਵਾ ਦੇ ਖੇਤਰ 'ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਭਗਤ ਪੂਰਨ ਸਿੰਘ ਰਾਜ ਐਵਾਰਡ-2023 ਨਾਲ ਸਨਮਾਨਿਤ ਕੀਤਾ ਗਿਆ। ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਏਕ ਖੁਸ਼ੀ ਆਪਣੇ ਸਪੋਰਟਰਸ ਨਾਲ ਸ਼ੇਅਰ ਕੀਤੀ ਸੀ। ਕਵਾਤਰਾ ਪੂਰਾ ਸਾਲ (365 ਦਿਨ) ਆਪਣੀ ਟੀਮ ਨਾਲ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੇ ਦੁੱਖ ਦੂਰ ਕਰਦੇ ਹਨ।