ਪੁਲਿਸ ਮੁਲਾਜ਼ਮ ਬਣ ਕੇ ਮਾਰਦੇ ਸੀ ਠੱਗੀਆਂ, ਪੁਲਿਸ ਨੇ ਕੀਤੇ ਗ੍ਰਿਫ਼ਤਾਰ 

By : KOMALJEET

Published : Jul 19, 2023, 10:20 am IST
Updated : Jul 19, 2023, 10:20 am IST
SHARE ARTICLE
Punjab news
Punjab news

ਜ਼ਬਰੀ ਵਸੂਲੀ, ਧਮਕੀਆਂ ਦੇਣ, ਅਗਵਾ ਅਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਦਿੰਦੇ ਸਨ ਅੰਜਾਮ 

ਖਰੜ : ਥਾਣਾ ਸਦਰ ਖਰੜ ਪੁਲਿਸ ਨੂੰ ਇਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕਰਨ ਚ ਕਾਮਯਾਬੀ ਹੱਥ ਲੱਗੀ ਹੈ ਜਿਸ ਦੇ ਮੈਂਬਰ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦੇ ਹੋਏ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰਨ, ਧਮਕੀਆਂ ਦੇਣ, ਟਾਰਗੇਟ ਕੀਤੇ ਲੋਕਾਂ ਨੂੰ ਅਗਵਾ ਕਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। 

ਪੁਲਿਸ ਵਲੋਂ ਇਸ ਸਬੰਧੀ ਗਿਰੋਹ ਦੇ ਮੈਂਬਰਾਂ ਵਿਰੁੱਧ ਧਾਰਾ 419, 365, 384, 506, 34 ਅਧੀਨ ਮਾਮਲਾ ਦਰਜ ਕਰ 5 ਜਣਿਆਂ ਨੂੰ ਗ੍ਰਿਫ਼ਤਾਰ ਕਰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। 
ਜਾਣਕਾਰੀ ਦਿੰਦੇ ਹੋਏ ਐਸ ਪੀ (ਰੂਰਲ) ਮਨਪ੍ਰੀਤ ਸਿੰਘ ਨੇ ਦਸਿਆ ਕਿ ਥਾਣਾ ਇੰਚਾਰਜ ਜਗਜੀਤ ਸਿੰਘ ਦੀ ਅਗਵਾਈ ਹੇਠ ਏਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ- ਬ- ਨਾਕਾਬੰਦੀ 200 ਫੁੱਟ ਏਅਰਪੋਰਟ ਰੋਡ ਉਤੇ ਮੌਜੂਦ ਸੀ ਕਿ ਇਸੇ ਦੌਰਾਨ ਇਕ ਮੁਖਬਰ ਵਲੋਂ ਇਤਲਾਹ ਦਿਤੀ ਕਿ ਯਾਦਵਿੰਦਰ ਸਿੰਘ ਬਡਾਲੀ ਆਲਾ ਸਿੰਘ ਫ਼ਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਸਿੱਧਵਾਂ ਬੇਟ ਲੁਧਿਆਣਾ, ਤਰਨਜੀਤ ਸਿੰਘ ਮੋਹਾਲੀ ਸਣੇ ਇਨਾਂ ਦੇ ਹੋਰ ਸਾਥੀ ਇਕ ਗੱਡੀ 'ਚ ਸਵਾਰ ਹੋ ਕੇ ਅਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਲੋਕਾਂ ਪਾਸੋਂ ਜ਼ਬਰੀ ਉਗਰਾਹੀ, ਧਮਕਾਉਣ ਅਤੇ ਅਗਵਾ ਕਰ ਵਸੂਲੀ ਕਰਦੇ ਆ ਰਹੇ ਹਨ, ਜੋ ਅੱਜ ਵੀ ਇਸੇ ਫਿਰਾਕ 'ਚ ਇਸ ਏਰੀਆ ਅੰਦਰ ਇਕ ਗੱਡੀ 'ਚ ਸਵਾਰ ਹੋ ਘੁੰਮ ਰਹੇ ਹਨ।

ਸੂਚਨਾ ਮਿਲਦਿਆਂ ਹੀ ਮੁਲਾਜ਼ਮਾਂ ਵਲੋਂ ਫੌਰੀ ਹਰਕਤ 'ਚ ਆ ਸਬੰਧਤ ਇਲਾਕੇ ਵਿਚ ਵੱਖ-ਵੱਖ ਥਾਂਈਂ ਨਾਕਾਬੰਦੀ ਕਰ ਇਸ ਤਰ੍ਹਾਂ ਸ਼ੱਕੀ ਹਾਲਤ ਦੇ ਵਿਚ ਘੁੰਮ ਰਹੇ ਅਨਸਰਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਇਕ ਥਾਰ ਗੱਡੀ 'ਚ ਸਵਾਰ ਤਿੰਨ ਵਿਅਕਤੀਆਂ ਨੂੰ ਰੋਕ ਜਦੋਂ ਸਾਰੀ ਛਾਣਬੀਣ ਕੀਤੀ ਤਾਂ ਉਕਤ ਤਿੰਨੋਂ ਉਹੀ ਵਿਅਕਤੀ ਨਿਕਲੇ ਜਿਨ੍ਹਾਂ ਬਾਰੇ ਇਤਲਾਹ ਹਾਸਲ ਹੋਈ ਸੀ।

ਇਹ ਵੀ ਪੜ੍ਹੋ: ਨਹੀਂ ਰਹੇ ਉੱਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਸਿੱਧੂ 

ਇਸ 'ਤੇ ਤਿੰਨਾਂ ਨੂੰ ਹਿਰਾਸਤ 'ਚ ਲੈ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਦੋਸ਼ੀਆਂ ਨੇ ਇੱਕਬਾਲੇ ਜੁਰਮ ਕਬੂਲਦੀਆਂ ਦਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਰਹਿੰਦੇ ਆ ਰਹੇ ਸਨ। ਅਧਿਕਾਰੀ ਨੇ ਦਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਦੇ 2 ਹੋਰ ਸਾਥੀਆਂ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਖਰੜ ਨੂੰ ਇਸ ਮਾਮਲੇ ਅੰਦਰ ਨਾਮਜ਼ਦ ਕਰਦੀਆਂ ਖਰੜ ਦੇ ਤੋਲੇ ਮਾਜ਼ਰਾ ਤੋਂ ਪਿੰਡ ਮਗਰ ਨੂੰ ਜਾਂਦੀਆਂ ਬਾਗਾਂ ਕੋਲੋਂ ਦੀ ਕਾਬੂ ਕੀਤਾ ਗਿਆ ਹੈ।

ਪੁਛਗਿਛ ਦੌਰਾਨ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਹ ਗਿਰੋਹ ਜਿਸ ਦੇ ਮੈਂਬਰ ਸਿਹਤ ਪੱਖੋਂ ਚੰਗੇ ਉੱਚੇ ਲੰਮੇ ਅਤੇ ਤੰਦਰੁਸਤ ਨਜ਼ਰ ਆਉਂਦੇ ਹਨ ਅਪਣੀ ਇਸ ਦਿੱਖ ਦੀ ਗਲਤ ਵਰਤੋਂ ਕਰ ਉਹ ਪੂਰੀ ਪਲਾਨਿੰਗ ਦੇ ਨਾਲ ਅਪਣਾ ਸ਼ਿਕਾਰ ਤੈਅ ਕਰਦੇ ਸਨ ਜੋ ਖੁਦ ਨੂੰ ਪੁਲਿਸ ਨਾਲ ਸਬੰਧਤ ਕ੍ਰਾਈਮ ਬਰਾਂਚ, ਐਸਟੀਐਫ ਆਦਿ ਵਿੰਗ ਦੇ ਮੁਲਾਜ਼ਮ ਦੱਸ ਕੇ, ਇਸਦੀ ਧੌਂਸ ਵਿਖਾ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰਨ ਦੇ ਨਾਲ -2 , ਉਨਾਂ ਨੂੰ ਝੂਠੇ ਕੇਸ ਚ ਫਸਾਉਣ ਦਾ ਦਬਕਾ ਮਾਰ, ਅਗਵਾ ਤਕ ਕਰ ਲੈਂਦੇ ਸਨ ਅਤੇ ਛੱਡਣ ਦੇ ਬਹਾਨੇ ਮੋਟੀ ਫਿਰੌਤੀ ਦੀ ਡਿਮਾਂਡ ਰੱਖਦੇ ਸਨ। ਇਸ ਦੇ ਬਦਲੇ ਉਸ ਵਿਅਕਤੀ ਨਾਲ ਜਿਥੇ ਸੈਟਿੰਗ ਹੁੰਦੀ ਉਹ ਰਕਮ ਉਸ ਕੋਲੋਂ ਦੀ ਲੈ ਲੈਂਦੇ ਸਨ। ਇਸ ਤਰ੍ਹਾਂ ਉਹ ਲਗਾਤਾਰ ਅਪਣੇ ਇਸ ਨਾਜਾਇਜ਼ ਧੰਦੇ ਨੂੰ ਅੰਜਾਮ ਦਿੰਦੇ ਆ ਰਹੇ ਸਨ। '

ਅਧਿਕਾਰੀ ਨੇ ਦਸਿਆ ਇਹ ਗਿਰੋਹ ਪੋਸ਼ ਏਰੀਆ ਵਿਚਲੇ ਲੋਕਾਂ ਨੂੰ ਟਾਰਗੇਟ ਉਤੇ ਰੱਖਦਾ ਸੀ। ਖਰੜ ਦੇ ਸੰਨੀ ਇਨਕਲੇਵ ਸਣੇ ਨੇੜਲੇ ਟੀਡੀਆਈ ਆਦਿ ਥਾਵਾਂ ਉਤੇ ਕਈ ਲੋਕਾਂ ਨੂੰ ਇਹ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾ ਚੁੱਕੇ ਸੀ। ਕਾਬੂ ਦੋਸ਼ੀਆਂ ਚੋਂ ਬਲਜਿੰਦਰ ਸਿੰਘ ਆਪਣੇ ਆਪ ਨੂੰ ਰਹਿ ਚੁੱਕਾ ਪੁਲਿਸ ਮੁਲਾਜ਼ਮ ਅਤੇ ਜਸਵਿੰਦਰ ਸਿੰਘ ਖੁਦ ਨੂੰ (ਡੈਂਟਿਸਟ) ਦੰਦਾਂ ਦਾ ਡਾਕਟਰ ਦੱਸਦਾ ਹੈ। ਅਧਿਕਾਰੀ ਨੇ ਦਸਿਆ ਕਿ ਪੰਜੋ ਦੋਸ਼ੀਆਂ ਨੂੰ ਅੱਜ ਖਰੜ ਅਦਾਲਤ ਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਹੋਰ ਪੁਛਗਿਛ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement