Mohali News : ਸਕੂਲਾਂ ’ਚੋਂ ਵਿਦਿਆਰਥੀਆਂ ਦਾ ਨਾਂ ਕੱਟਣ ’ਤੇ 37 ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ

By : BALJINDERK

Published : Jul 19, 2024, 1:26 pm IST
Updated : Jul 19, 2024, 1:26 pm IST
SHARE ARTICLE
Notice
Notice

Mohali News : ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਜਵਾਬ ਦੇਣ ਨੂੰ ਕਿਹਾ

Mohali News : ਫਿਰੋਜ਼ਪੁਰ ਦੇ ਸਕੂਲ ਮੁਖੀਆਂ ’ਤੇ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦਾ ਸਕੂਲਾਂ ਵਿਚੋਂ ਨਾਂ ਕੱਟਣਾ ਮਹਿੰਗਾ ਪੈ ਗਿਆ। ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਨੇ 37 ਅਧਿਕਾਰੀਆਂ ਨੂੰ ਚਾਰਜ਼ਸੀਟ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਨੇ ਆਪਣੇ ਹੁਕਮਾਂ ਵਿਚ ਪੰਜਾਬ ਸਿਵਲ ਸੇਵਾਵਾਂ ਸਜਾ ਤੇ ਅਪੀਲ 1970 ਦੀ ਨਿਯਮ 5 ਦਾ ਹਵਾਲਾ ਦਿੱਤਾ ਹੈ।  

ਇਹ ਵੀ ਪੜੋ: Chandigarh News : ਫ਼ਲ ਅਤੇ ਸਬਜੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ- ਹਰਚੰਦ ਸਿੰਘ ਬਰਸਟ  

ਇਸ ਸਬੰਧੀ ਡੀਈਓ ਨੇ ਕਿਹਾ ਹੈ ਕਿ ਇਹ ਗ਼ੈਰ ਜ਼ਿੰਮੇਵਾਰਾਨਾ ਕੰਮ ਹੈ ਜਿਸ ਕਰਕੇ ਇਨ੍ਹਾਂ ਅਧਿਕਾਰੀਆਂ ਨੇ ਆਪਣੇ ਆਪ ਨੂੰ ਸਜ਼ਾ ਦਾ ਭਾਗੀਦਾਰ ਬਣਾਇਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਅੱਜ 19 ਜੁਲਾਈ  ਨਿੱਜੀ ਤੌਰ ’ਤੇ ਪੇਸ਼ ਹੋਕੇ ਆਪਣਾ ਜਵਾਬ ਦੇਣਾ ਹੋਵੇਗਾ।

ਇਹ ਵੀ ਪੜੋ: Canada News : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮ ਕੀਤੇ ਸਖ਼ਤ

ਇਨ੍ਹਾਂ ਨੂੰ ਜਾਰੀ ਹੋਏ ਨੋਟਿਸ 
ਨੀਲਮ ਧਵਨ ਪ੍ਰਿੰਸੀਪਲ ਲੂੰਬੜੀ ਵਾਲਾ, ਹਰਜਿੰਦਰ ਸਿੰਘ ਇੰਚਾਰਜ ਸਸਸ ਸਕੂਲ ਸ਼ਕੂਰ, ਰਮਾ ਪ੍ਰਿੰਸੀਪਲ ਸੁਰ ਸਿੰਘ ਵਾਲਾ, ਸੁਖਮਿੰਦਰ ਸਿੰਘ ਪ੍ਰਿੰਸੀਪਲ ਕੋਹਰ ਸਿੰਘ ਵਾਲਾ,  ਰਜਨੀ ਬਾਲਾ ਮੁੱਖ ਅਧਿਆਪਕਾ ਗੁੱਦੜ ਪੰਜ ਗਰਾਈ, ਜਗਦੀਸ਼ ਸਿੰਘ ਮੁੱਖ ਅਧਿਆਪਕ ਅਹਿਮਦ ਢੰਡੀ, ਜਸਵੀਰ ਕੌਰ ਪ੍ਰਿੰਸੀਪਲ ਖੁਸ਼ਹਾਲ ਸਿੰਘ ਵਾਲਾ,  ਗੁਰਮੀਤ ਸਿੰਘ ਮੁੱਖ ਅਧਿਆਪਕ ਚੱਕ ਹਰਾਜ , ਇੰਦਰਜੀਤ ਕੌਰ ਇੰਚਾਰਜ ਰਟੋਲੀ ਰੋਹੀ, ਕਪਿਲ ਸਾਨਨ ਮੁੱਖ ਅਧਿਆਪਕ ਰੁਹੇਲਾ ਹਾਜੀ, ਰਜਿੰਦਰ ਸਿੰਘ ਪ੍ਰਿੰਸੀਪਲ ਮੁਦਕੀ, ਗੁਰਮੇਜ ਸਿੰਘ ਇੰਚਾਰਜ ਤੂੰਬੜ ਭੰਨ, ਜਨਕ ਰਾਜ ਇੰਚਾਰਜ ਸੋਹਣਗੜ੍ਹ, ਰਜਿੰਦਰ ਕੌਰ ਇੰਚਾਰਜ ਸਰਹਾਲੀ, ਪੁਰਨਿਮਾ ਇੰਚਾਰਜ ਸਾਈਆਂ ਵਾਲਾ, ਮਨਦੀਪ ਕੌਰ ਮੁੱਖ ਅਧਿਆਪਕਾ ਤੂਤ, ਹਰਫ਼ੂਲ ਸਿੰਘ ਪ੍ਰਿੰਸੀਪਲ ਰੁਕਣਾ ਬੇਗੂ, ਰਾਜਵੀਰ ਕੌਰ ਬੂਹ ਗੁੱਜਰ, ਸ਼ਿਵਾਨ ਮੁੱਖ ਅਧਿਆਪਕਾ ਮਿਡਲ ਸਕੂਲ ਚੱਕ ਘੁਬਾਏ ਉਰਫ਼ ਟਾਂਗਣ, ਹਨੀ ਸਿੰਘ ਮੁੱਖ ਅਧਿਆਪਕ ਖੁਦੜ ਗੱਟੀ, ਕੋਮਲ ਅਰੋੜਾ ਪ੍ਰਿੰਸੀਪਲ ਅਟਾਰੀਵਾਲਾ, ਕਮਲੇਸ਼ ਪ੍ਰਿੰਸੀਪਲ ਬੁੱਕਣ ਖਾਂ ਵਾਲਾ, ਮਨਿੰਦਰ ਕੌਰ ਮੁੱਖ ਅਧਿਆਪਕਾ ਪੱਲਾਮੇਘਾ, ਜਗਿੰਦਰ ਸਿੰਘ ਮੁੱਖ ਅਧਿਆਪਕ ਰਹੀਮੇ ਕੇ ਉਤਾੜ, ਰਕੇਸ਼ ਸ਼ਰਮਾ ਪ੍ਰਿੰਸੀਪਲ ਜੀਰਾ, ਸੋਨਮ ਇੰਚਾਰਜ ਲੱਖੋਂ ਕੇ ਬਹਿਰਾਮ, ਸੰਜੀਵ ਕੁਮਾਰ ਟੰਡਨ ਮੱਲ੍ਹਾਵਾਲਾ ਖ਼ਾਸ, ਅਨੁਕੂਲ ਪੰਛੀ ਪ੍ਰਿੰਸੀਪਲ ਅਰਿਫ਼ ਕੇ, ਲਖਬੀਰ ਸਿੰਘ ਇੰਚਾਰਜ ਲੱਖਾ ਹਾਜ਼ੀ, ਸੁਰੇਸ਼ ਕੁਮਾਰ ਪ੍ਰਿੰਸੀਪਲ ਗੁਰੂ ਹਰ ਸਹਾਇ, ਗੁਰਮੇਲ ਸਿੰਘ ਪ੍ਰਿੰਸੀਪਲ ਤਲਵੰਡੀ ਜਲ੍ਹੇ ਖਾਂ, ਗੁਰਪ੍ਰੀਤ ਸਿੰਘ ਮੁੱਖ ਅਧਿਆਪਕ ਸੋਢੀ ਨਗਰ, ਜਗਦੀਪ ਪਾਲ ਸਿੰਘ ਪ੍ਰਿੰਸੀਪਲ ਫ਼ਿਰੋਜ਼ਪੁਰ, ਮੁਖਤਿਆਰ ਸਿੰਘ ਇੰਚਾਰਜ ਦੋਨਾ ਮੱਤੜ, ਗੁਰਵਿੰਦਰ ਕੌਰ ਇੰਚਾਰਜ ਮਮਦੋਟ, ਨਿਰਮਲਾ ਰਾਣੀ ਤਲਵੰਡੀ ਭਾਈ, ਜਬਵੀਰ ਸਿੰਘ ਇੰਚਾਰਜ ਪੀਰਮੁਹੰਮਦ ਦਾ ਨਾਂ ਸ਼ਾਮਲ ਹਨ। 

(For more news apart from mohali Show cause notice issued 37 principal and heads for removing names of students from school News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement