Chandigarh News : ਫ਼ਲ ਅਤੇ ਸਬਜੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ- ਹਰਚੰਦ ਸਿੰਘ ਬਰਸਟ

By : BALJINDERK

Published : Jul 18, 2024, 7:59 pm IST
Updated : Jul 18, 2024, 7:59 pm IST
SHARE ARTICLE
ਮੀਟਿੰਗ ਦੀ ਤਸਵੀਰ
ਮੀਟਿੰਗ ਦੀ ਤਸਵੀਰ

Chandigarh News : ਚੰਡੀਗੜ੍ਹ ’ਚ ਫ਼ਲ ਅਤੇ ਸਬਜੀ ਮੰਡੀਆਂ ਦੇ ਅਧੁਨਿਕੀਕਰਨ ਕਰਨ ਸਬੰਧੀ ਇੱਕ ਦਿਨਾਂ ਦੀ ਕੀਤੀ ਗਈ ਵਿਚਾਰ ਗੋਸ਼ਟੀ

Chandigarh News : ਪੰਜਾਬ ਮੰਡੀ ਬੋਰਡ ਅਤੇ ਨੈਸ਼ਨਲ ਕਾਉਂਸਲ ਆਫ ਸਟੇਟ ਐਗਰੀਕਲਚਰ ਮਾਰਕਿਟਿੰਗ ਬੋਰਡ (ਕੋਸਾਂਬ), ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਕਿਸਾਨ ਭਵਨ, ਚੰਡੀਗੜ੍ਹ ਵਿਖੇ ਫ਼ਲ ਅਤੇ ਸਬਜੀ ਮੰਡੀਆਂ ਦੇ ਅਧੁਨਿਕੀਕਰਨ ਕਰਨ ਸਬੰਧੀ ਇੱਕ ਦਿਨਾਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪੰਜਾਬ ਅਤੇ ਸ. ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਜਦਕਿ ਸ੍ਰੀ ਆਦਿਤਯ ਦੇਵੀਲਾਲ ਚੌਟਾਲਾ ਚੇਅਰਮੈਨ ਕੋਸਾਂਬ ਤੇ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਹਰਿਆਣਾ ਅਤੇ ਨੀਲੀਮਾ ਆਈ.ਏ.ਐਸ. ਕਮਿਸ਼ਨਰ ਐਗਰੀਕਲਚਰ, ਪੰਜਾਬ ਸਰਕਾਰ ਨੇ ਸਨਮਾਨਤ ਸ਼ਖਸਿਅਤਾਂ ਵੱਜੋਂ ਸ਼ਮੂਲਿਅਤ ਕੀਤੀ।

ਇਹ ਵੀ ਪੜੋ:Canada News : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮ ਕੀਤੇ ਸਖ਼ਤ  

ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਉਨ੍ਹਾਂ ਕਿਹਾ ਕਿ ਫ਼ਲ ਤੇ ਸਬਜੀਆਂ ਸਾਡੇ ਜੀਵਨ ਦਾ ਹਿੱਸਾ ਹਨ ਅਤੇ ਇਨ੍ਹਾਂ ਤੋਂ ਬਿਨਾਂ ਜੀਵਨ ਜਿਉਣ ਬਾਰੇ ਸੋਚੀਆਂ ਵੀ ਨਹੀਂ ਜਾ ਸਕਦਾ। ਪਰ ਸਬਜੀਆਂ ਮੰਡੀਆਂ ਵਿੱਚ ਸਬਜੀਆਂ ਦੀ ਚੰਗੇ ਤਰੀਕੇ ਨਾਲ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ। ਇਸ ਲਈ ਸਾਨੂੰ ਸਾਰਿਆਂ ਨੂੰ ਫ਼ਲ ਅਤੇ ਸਬਜੀ ਮੰਡੀਆਂ ਨੂੰ ਚੰਗੇ ਤਰੀਕੇ ਨਾਲ ਡਿਵਲਪ ਕਰਨ ਦੀ ਜਰੂਰਤ ਹੈ, ਤਾਂ ਜੋ ਲੋਕਾਂ ਨੂੰ ਇੱਕ ਚੰਗਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਅੱਜ ਦੀ ਇਸ ਵਿਚਾਰ ਗੋਸ਼ਟੀ ਨੂੰ ਆਯੋਜਤ ਕਰਨ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਫ਼ਲ ਅਤੇ ਸਬਜੀ ਮੰਡੀਆਂ ਦਾ ਅਧੁਨਿਕੀਕਰਨ ਕੀਤਾ ਜਾਵੇ ਅਤੇ ਇਸਦੇ ਲਈ ਕਾਨਫਰੰਸ ਵਿੱਚ ਆਏ ਸਾਰੇ ਡੈਲੀਗੇਟ੍ਸ ਨਾਲ ਵਿਚਾਰ ਚਰਚਾ ਕੀਤੀ ਗਈ ਹੈ।

a

ਉਨ੍ਹਾਂ ਦੱਸਿਆ ਕਿ ਅੱਜ ਮੰਡੀਆਂ ਦੇ ਵਿਕਾਸ ਅਤੇ ਕਿਸਾਨਾਂ ਦੀ ਬਿਹਤਰੀ ਲਈ ਪੰਜਾਬ ਮੰਡੀ ਬੋਰਡ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਸਾਲ ਹੜ ਆਉਣ ਤੇ ਮੰਡੀ ਬੋਰਡ ਦੇ ਮੁਲਾਜਮਾਂ ਨੇ ਪਹਿਲਾ ਤਾਂ ਫੀਲਡ ਪੱਧਰ ਤੇ ਕੰਮ ਕੀਤਾ, ਫਿਰ ਆਪਣੀ ਇੱਕ ਦਿਨ ਦੀ ਤਨਖਾਹ ਅਤੇ ਮੇਰੇ ਵੱਲੋਂ ਇੱਕ ਮਹੀਨੇ ਦੀ ਤਨਖਾਹ ਮਿਲਾ ਕੇ ਕਰੀਬ 47 ਲੱਖ 15 ਹਜਾਰ ਰੁਪਏ ਸੀਐਮ. ਰਲੀਫ ਫੰਡ ਵਿੱਚ ਯੋਗਦਾਨ ਪਾਇਆ ਸੀ। 2014 ਵਿੱਚ ਬਣੀ ਆਧੁਨਿਕ ਫ਼ਲ ਅਤੇ ਸਬਜੀ ਮੰਡੀ ਮੋਹਾਲੀ ਨੂੰ ਚਾਲੂ ਕੀਤਾ ਗਿਆ ਤੇ ਹੁਣ ਇਸ ਵੱਲੋਂ ਵੀ ਸਾਨੂੰ ਕਮਾਈ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਸਮੂਹ ਮਾਰਕਿਟ ਕਮੇਟੀਆਂ, ਫੀਲਡ ਦਫ਼ਤਰਾਂ ਅਤੇ ਮੰਡੀਆਂ ਦੇ ਕਵਰ ਸੈੱਡਾਂ ਤੇ ਸੋਲਰ ਸਿਸਟਮ ਲਗਾਉਣ ਦੀ ਸ਼ੁਰੂਆਤ, ਮੰਡੀਆਂ ਵਿੱਚ ਏ.ਟੀ.ਐਮਜ਼ ਲਗਾਉਣਾ, ਮੰਡੀਆਂ ਦੇ ਕਵਰ ਸੈੱਡਾਂ ਨੂੰ ਆਫ਼ ਸੀਜ਼ਨ ਵਿੱਚ ਵਿਆਰ ਸ਼ਾਦੀਆਂ ਤੇ ਹੋਰ ਗਤੀ ਵਿਧੀਆਂ ਲਈ ਦੇ ਲਈ ਕਿਰਾਏ ਤੇ ਮੁਹੱਇਆ ਕਰਵਾਉਣਾ,ਬਚਿੱਆਂ ਦੇ ਵਿਕਾਸ ਲਈ ਆਫ਼ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਇੰਨਡੋਰ ਗੇਮਜ਼ ਲਈ ਮੁਹੱਇਆ ਕਰਵਾਉਣਾ, ਕਿਸਾਨ ਭਵਨ ਰਾਹੀਂ 1 ਜੁਲਾਈ 2023 ਤੋਂ 30 ਜੂਨ 2024 ਤੱਕ ਬੀਤੇ ਇੱਕ ਸਾਲ ਵਿੱਚ 4 ਕਰੋੜ 13 ਲੱਖ 19 ਹਜਾਰ ਰੁਪਏ ਦੀ ਆਮਦਨ ਹੋਈ ਹੈ।

ਇਹ ਵੀ ਪੜੋ: Chandigarh News : ਜਥੇਦਾਰ ਬਾਬਾ ਸੁੱਚਾ ਸਿੰਘ ਅਕਾਲੀ ਦੀ ਅੰਤਿਮ ਅਰਦਾਸ ’ਚ ਸ਼ਮਿਲ ਹੋਏ ਸਮੂਹ ਨਿਹੰਗ ਸਿੰਘ ਜਥੇਬੰਦੀਆਂ  

ਇਸ ਦੌਰਾਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪੰਜਾਬ ਨੇ ਕਿਹਾ ਕਿ ਕਿਸਾਨ ਦੀ ਉਪਜ ਤੋਂ ਲੈ ਕੇ ਫਸਲ ਦੇ ਮੰਡੀ ਵਿਚ ਆਉਣਾ ਅਤੇ ਕੰਜੀਯੂਮਰ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਸਾਫ਼ ਤਰੀਕੇ ਨਾਲ ਹੋਣਾ ਬਹੁਤ ਜਰੂਰੀ ਹੈ। ਅੱਜ ਸਾਰਿਆਂ ਦੇ ਖਾਣ-ਪੀਣ ਦਾ ਢੰਗ ਬਦਲ ਰਿਹਾ ਹੈ, ਇਸ ਲਈ ਅਧੁਨਿਕੀਕਰਨ ਦੀ ਬੇਹਦ ਜਰੂਰਤ ਹੈ। ਇੱਕ ਸਵਸਥ ਜੀਵਨ ਜਿਉਣ ਦੇ ਲਈ ਲੋਕਾਂ ਦੇ ਜੀਵਨ ਵਿੱਚ ਫ਼ਲਾਂ ਤੇ ਸਬਜੀਆਂ ਦੀ ਬਹੁਤ ਜਰੂਰਤ ਹੈ, ਇਸ ਲਈ ਫ਼ਲਾਂ ਅਤੇ ਸਬਜੀਆਂ ਦਾ ਸਾਫ਼-ਸੁਥਰਾਂ ਹੋਣਾ ਬਹੁਤ ਜਰੂਰੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਭਾਰਤ ਵਿੱਚ ਬਹੁਤ ਵਧੀਆ ਹੈ। ਪੰਜਾਬ ਸਰਕਾਰ ਕਿਸਾਨਾਂ ਅਤੇ ਲੋਕਾਂ ਦੀ ਸਹੁਲਤਾਂ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਸੁਚਾਰੂ ਝੰਗ ਨਾਲ ਚਲਾਉਣ ਅਤੇ ਇਸਦੇ ਅਧੁਨਿਕੀਕਰਨ ਕਰਨ ਸਬੰਧੀ ਸ. ਹਰਚੰਦ ਸਿੰਘ ਬਰਸਟ ਵੱਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।

ਇਹ ਵੀ ਪੜੋ:Chandigarh News : ਜੂਨ ’ਚ 14 ਦਿਨਾਂ ਵਿਚ ਨਸ਼ੇ ਨਾਲ ਹੋਈਆਂ 14 ਮੌਤਾਂ ਡਰੱਗ ਸੰਕਟ 'ਆਪ' ਦੇ ਕੰਟਰੋਲ ਤੋਂ ਬਾਹਰ: ਰਾਜਾ ਵੜਿੰਗ

ਇਸ ਮੌਕੇ ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਨੇ ਦੇਸ਼ ਦੇ ਅਨਾਜ਼ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਮੇਂ ਦੇ ਨਾਲ-ਨਾਲ ਖੇਤੀਬਾੜੀ ਦੀਆਂ ਤਕਨੀਕਾਂ ਵਿੱਚ ਵੀ ਵਧੇਰਾ ਬਦਲਾਅ ਵੇਖਣ  ਨੂੰ ਮਿਲ ਰਿਹਾ ਹੈ। ਪੰਜਾਬ ਦਾ ਮੰਡੀਕਰਨ ਸਿਸਟਮ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਪਰ ਅੱਜ ਲੋੜ ਹੈ ਫ਼ਲਾਂ ਤੇ ਸਬਜੀਆਂ ਦੀ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਇਆ ਕਰਵਾਇਆ ਜਾਵੇ, ਚੰਗਾ ਖਾਣ-ਪੀਣ ਦਾ ਸਮਾਣ ਮੁਹੱਇਆ ਕਰਵਾਇਆ। ਜਿਸਦੇ ਲਈ ਪੰਜਾਬ ਮੰਡੀ ਬੋਰਡ ਬਹੁਤ ਵਧੀਆ ਕੰਮ ਕਰ ਰਿਹਾ ਹੈ। ਪੰਜਾਬ ਵਰਗੀ ਧਰਤੀ ਕਿਥੇ ਨਹੀਂ, ਇੱਥੇ ਵਰਗਾ ਮੌਸਮ ਕਿਥੇ ਨਹੀਂ। ਇੱਥੇ 24 ਘੰਟੇ, 12 ਮਹੀਨੇ ਕੰਮ ਕਰ ਸਕਦੇ ਹਾਂ, ਫਿਰ ਚਾਹੇ ਗਰਮੀ ਹੋਵੇ ਜਾਂ ਸਰਦੀ। ਤੇ ਹੁਣ ਫ਼ਲ ਅਤੇ ਸਬਜੀ ਮੰਡੀਆਂ ਦੇ ਅਧੁਨਿਕੀਕਰਨ ਕਰਨ ਵੱਲ ਪਹਿਲ ਕਦਮੀ ਕਰਨੀ ਬੜੀ ਸ਼ਲਾਘਾ ਯੋਗ ਹੈ।

ਸ੍ਰੀ ਆਦਿਤਯ ਦੇਵੀਲਾਲ ਚੌਟਾਲਾ ਚੇਅਰਮੈਨ ਕੋਸਾਂਬ ਤੇ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਹਰਿਆਣਾ ਨੇ ਕਿਹਾ ਕਿ ਅਨਾਜ ਉਤਪਾਦਨ ਲਈ ਹਮੇਸ਼ਾ ਤੋਂ ਹੀ ਪੰਜਾਬ ਅਤੇ ਹਰਿਆਣੇ ਦਾ ਨਾਮ ਸਭ ਤੋਂ ਅੱਗੇ ਰਿਹਾ ਹੈ। ਜਦੋਂ ਵੀ ਖੇਤੀ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਤੇ ਹਰਿਆਣੇ ਦਾ ਨਾਮ ਹੀ ਲਿਆ ਜਾਂਦਾ ਹੈ। ਪੰਜਾਬ ਦਾ ਕਿਸਾਨ ਅਧੁਨਿਕੀਕਰਨ ਨੂੰ ਅਪਣਾ ਰਿਹਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਫ਼ਲ ਅਤੇ ਸਬਜੀ ਮੰਡੀਆਂ ਦਾ ਅਧੁਨਿਕੀਕਰਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਹਰਿਆਣੇ ਵਿੱਚ ਅਧੁਨਿਕ ਫ਼ਲ ਅਤੇ ਸਬਜੀ ਮੰਡੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਸਾਨਾਂ ਦੀ ਹਰ ਸਹੁਲਤ ਨੂੰ ਮੁੱਖ ਰੱਖ ਕੇ ਇੰਤਜਾਮ ਕੀਤੇ ਜਾ ਰਹੇ ਹਨ। ਡਾ. ਜੇ.ਐਸ. ਯਾਦਵ ਐਮ.ਡੀ. ਕੋਸਾਂਬ ਨੇ ਵੀ ਆਪਣੇ ਵਿਚਾਰ ਰਖੇ।

ਇਹ ਵੀ ਪੜੋ: Punjab News : ਕੌਮੀ ਇਨਸਾਫ਼ ਮੋਰਚੇ ਨੇ ਕੀਤਾ ਵੱਡਾ ਐਲਾਨ 

ਇਸ ਮੌਕੇ ਸ੍ਰੀਮਤੀ  ਗੀਤਿਕਾ ਸਿੰਘ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ, ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਯਰ, ਮਨਜੀਤ ਸਿੰਘ ਸੰਧੂ ਜੀ.ਐਮ., ਬੀ.ਐਸ. ਚਹਿਲ (ਆਈ.ਏ.ਐਸ.) ਐਮ.ਡੀ. ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਉਤਰਾਖੰਡ, ਰਕੇਸ਼ ਸੰਧੂ (ਐਸ.ਸੀ.ਐਸ.) ਹਰਿਆਣਾ, ਡਾ. ਰਮਨਦੀਪ ਸਿੰਘ ਪੰਜਾਬ ਐਗਰੀਕਲਰ ਯੂਨੀਵਰਸਿਟੀ ਲੁਧਿਆਣਾ, ਰਾਹੁਲਲ ਤਿਵਾਰੀ ਰਿਜ਼ਨਲ ਡਾਇਰੈਕਟਰ, ਡਾ. ਬੀ.ਵੀ.ਸੀ. ਮਹਾਜਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਕ੍ਰਿਸ਼ਨੇਨਦੂ ਕੁਨਦੂ, ਸੀਨਿਅਰ ਪ੍ਰਿੰਸੀਪਲ, ਨਿਤੀਨ ਬੰਸਲ ਸਿਸਟਮ ਐਨਾਲਿਸਟ ਪੰਜਾਬ ਮੰਡੀ ਬੋਰਡ, ਨੀਰਜ਼ ਚੋਪੜਾ ਐਸੋਸਿਏਟ੍ਸ, ਰਾਘਵ ਸੂਦ ਸੈਕਟਰੀ ਏਪੀਐਮਸੀ ਬਿਲਾਸਪੁਰ ਹਿਮਾਚਲ ਪ੍ਰਦੇਸ਼, ਵਿਜੇ ਤਪਲੀਆਲ ਡੀ.ਜੀ.ਐਮ. ਮਾਰਕਿਟਿੰਗ ਬੋਰਡ ਉਤਰਾਖੰਡ, ਮੁਕੇਸ਼ ਕੁਮਾਰ ਤਕ ਐਸ.ਈ. ਮੌਜੂਦ ਰਹੇ।

(For more news apart from Fruits and vegetables are an important part of our life - Harchand Singh Bursat News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement