Ludhiana News : ਲੁਧਿਆਣਾ 'ਚ ਵਿਆਹ ਵਾਲੇ ਦਿਨ ਲੜਕੀ ਨਾਲ ਜ਼ਬਰ ਜਨਾਹ 

By : BALJINDERK

Published : Jul 19, 2024, 1:41 pm IST
Updated : Jul 19, 2024, 1:41 pm IST
SHARE ARTICLE
file photo
file photo

Ludhiana News : ਮਾਲਕ ਨੇ ਉਸ ਨੂੰ ਇਕੱਲੀ ਦੇਖ ਕੀਤੀ ਜ਼ਬਰਦਸਤੀ

Ludhiana News : ਲੁਧਿਆਣਾ ਵਿਚ ਵਿਆਹ ਵਾਲੇ ਦਿਨ ਇੱਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ। ਲੜਕੀ ਇੱਕ ਘਰ ਵਿਚ ਸਫਾਈ ਦਾ ਕੰਮ ਕਰਦੀ ਸੀ। ਉਸ ਨੂੰ ਘਰ ’ਚ ਇਕੱਲੀ ਦੇਖ ਕੇ ਉਸ ਦੇ ਮਾਲਕ ਨੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੂੰ ਲਾਲਚ ਦੇ ਕੇ ਇਕ ਹੋਟਲ ’ਚ ਲਿਜਾਇਆ ਗਿਆ, ਜਿੱਥੇ ਉਸ ਨੇ ਫਿਰ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਦੇ ਦੱਸਣ ਅਨੁਸਾਰ ਉਸ ਨੂੰ ਇਕ ਨੌਜਵਾਨ ਨਾਲ ਜੰਮੂ ਭੇਜ ਦਿੱਤਾ ਗਿਆ, ਜਿੱਥੇ ਕਰੀਬ ਡੇਢ ਸਾਲ ਤੱਕ ਉਸ ਨੂੰ ਗੰਦਾ ਕੰਮ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਗ੍ਰਿਫ਼ਤ ਤੋਂ ਬਾਹਰ ਹੈ।

ਇਹ ਵੀ ਪੜੋ: Chandigarh News : ਫ਼ਲ ਅਤੇ ਸਬਜੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ- ਹਰਚੰਦ ਸਿੰਘ ਬਰਸਟ 

ਪੀੜਤਾ ਨੇ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਦੱਸਿਆ ਕਿ ਉਹ ਨਵਦੀਪ ਕੌਰ ਨਾਂ ਦੀ ਔਰਤ ਦੇ ਘਰ ਸਫਾਈ ਦਾ ਕੰਮ ਕਰਦੀ ਸੀ। ਮਾਲਕਣ ਨੇ ਉਸ ਦਾ ਵਿਆਹ ਚਾਂਦ ਨਾਂ ਦੇ ਨੌਜਵਾਨ ਨਾਲ ਕਰਵਾ ਦਿੱਤਾ। ਨਵਦੀਪ ਕੌਰ ਦੇ ਪਤੀ ਚਿੰਟੂ ਨੇ ਵਿਆਹ ਵਾਲੇ ਦਿਨ ਉਸ ਨਾਲ ਜਬਰ ਜਨਾਹ ਕੀਤਾ।
ਪੀੜਤਾ ਨੇ ਦੱਸਿਆ ਕਿ ਉਸ ਨੂੰ ਚੰਡੀਗੜ੍ਹ ਰੋਡ ਹੋਟਲ ਕਰੂਜ਼ ਲੈ ਕੇ ਗਏ। ਉਥੇ ਪੀੜਤਾ ਨੂੰ ਵਾਰ-ਵਾਰ ਗਲਤ ਕੰਮ ਕਰਨ ਲਈ ਕਿਹਾ ਗਿਆ। ਪੀੜਤ ਨੇ ਦੱਸਿਆ ਕਿ ਚਿੰਟੂ ਹੋਟਲ ਦੀ ਰਿਸੈਪਸ਼ਨ 'ਤੇ ਕੰਮ ਕਰਦਾ ਸੀ। ਉਹ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ। ਬਾਅਦ ਵਿਚ ਉਸ ਨੇ ਰਾਹੁਲ ਨਾਂ ਦੇ ਨੌਜਵਾਨ ਨਾਲ ਉਸ ਨੂੰ ਜੰਮੂ ਦੇ ਸਾਈਂ ਪੈਲੇਸ ਵਿਚ ਭੇਜ ਦਿੱਤਾ, ਕਰੀਬ ਇੱਕ ਸਾਲ ਤੱਕ ਉੱਥੇ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ।

ਇਹ ਵੀ ਪੜੋ: Canada News : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮ ਕੀਤੇ ਸਖ਼ਤ  

ਪੀੜਤ ਅਨੁਸਾਰ ਨਵਦੀਪ ਕੌਰ ਨੇ ਉਸਦੀ 11 ਲੱਖ ਰੁਪਏ ਦੀ ਕਮੇਟੀ ਲੈ ਲਈ ਅਤੇ ਉਸ ਨੂੰ ਸਿਰਫ਼ 1 ਲੱਖ ਰੁਪਏ ਦਿੱਤੇ । ਫਿਲਹਾਲ ਥਾਣਾ ਜਮਾਲਪੁਰ ਦੀ ਪੁਲਿਸ ਨੇ ਦੋਸ਼ੀ ਨਵਦੀਪ ਕੌਰ, ਪਤੀ ਚਿੰਟੂ, ਪੀੜਤਾ ਦੇ ਪਤੀ ਚੰਦ, ਰਾਹੁਲ ਅਤੇ ਅਣਪਛਾਤੇ ਲੋਕਾਂ ਖਿਲਾਫ਼ ਆਈਪੀਸੀ ਦੀ ਧਾਰਾ 376,420,120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।

(For more news apart from  Rape with girl on wedding day in Ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement