
Anmol Gagan Mann's Resign News : ਅਨਮੋਲ ਗਗਨ ਮਾਨ ਮੇਰੇ ਛੋਟੇ ਭੈਣ ਵਰਗੇ ਜੇਕਰ ਕੋਈ ਮਸਲਾ ਹੈ ਤਾਂ ਉਸ ਨੂੰ ਠੀਕ ਕਰਾਂਗੇ
Anmol Gagan Mann's Resign News in Punjabi : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਇਕ ਅਨਮੋਲ ਗਗਨ ਮਾਨ ਦੇ ਅਸਤੀਫੇ ਦੀਆਂ ਅਫਵਾਹਾਂ 'ਤੇ ਕਿਹਾ ਕਿ ਉਨ੍ਹਾਂ ਦੀ ਫਿਲਹਾਲ ਅਨਮੋਲ ਗਗਨ ਨਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੋਸਟ ਦੇ ਜਵਾਬ ਵਿੱਚ ਕਿਹਾ ਕਿ ਪਾਰਟੀ ਦੇ ਸਾਰੇ ਮੈਂਬਰ ਇਕ ਪਰਿਵਾਰ ਵਾਂਗ ਹਨ। ਉਨ੍ਹਾਂ ਕਿਹਾ ਕਿ ਮੇਰੀ ਅਜੇ ਤੱਕ ਅਨਮੋਲ ਗਗਨ ਮਾਨ ਤੇ ਸਪੀਕਰ ਸਾਬ੍ਹ ਨਾਲ ਇਸ ਮੁੱਦੇ ’ਤੇ ਕੋਈ ਗੱਲ ਨਹੀਂ ਹੋਈ। ਅਨਮੋਲ ਗਗਨ ਮਾਨ ਉਨ੍ਹਾਂ ਲਈ ਛੋਟੀ ਭੈਣ ਵਾਂਗ ਹਨ ਅਤੇ ਇਸ ਤਰ੍ਹਾਂ ਦੀ ਕੋਈ ਗੰਭੀਰ ਗੱਲ ਨਹੀਂ। ਜੇਕਰ ਕੋਈ ਅਸਮਝ ਹੋਈ ਵੀ ਹੋਵੇਗੀ ਤਾਂ ਉਹ ਮਿਲ ਬੈਠ ਕੇ ਹੱਲ ਕੱਢ ਲੈਣਗੇ।
ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲੇ 'ਤੇ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਹ ਮਾਮਲੇ ਸੀਬੀਆਈ ਨੂੰ ਸੌਂਪੇ ਗਏ, ਪਰ ਉੱਥੋਂ ਵੀ ਕੋਈ ਢੁਕਵਾਂ ਨਤੀਜਾ ਨਹੀਂ ਨਿਕਲਿਆ। ਹੁਣ ਪੰਜਾਬ ਸਰਕਾਰ ਇਹ ਮਾਮਲਾ ਸੰਜੀਦਗੀ ਨਾਲ ਲੈ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਐਲਕੇ ਯਾਦਵ ਦੀ ਅਗਵਾਈ ਵਿੱਚ ਨਵੀਂ ਐਸਆਈਟੀ ਬਣਾਈ ਗਈ ਹੈ, ਜੋ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰੇਗੀ। ਉਮੀਦ ਹੈ ਕਿ ਇਹ ਟੀਮ ਜਲਦ ਹੀ ਲੱਖਾਂ ਲੋਕਾਂ ਨੂੰ ਇਨਸਾਫ ਦਿਲਾਏਗੀ, ਜਿਨ੍ਹਾਂ ਦੀਆਂ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹੋਈਆਂ ਹਨ।
(For more news apart from Aam Aadmi Party President Aman Arora's reaction after Anmol Gagan Mann's resignation News in Punjabi, stay tuned to Rozana Spokesman)