Jagraon News : ਜਗਰਾਊਂ ਦੇ ਪਿੰਡ ਸੋਹੀਆਂ 'ਚ ਪੁਲਿਸ ਤੇ ਸੁਪਾਰੀ ਸ਼ੂਟਰ ਵਿਚਾਲੇ ਮੁਕਾਬਲਾ

By : BALJINDERK

Published : Jul 19, 2025, 5:33 pm IST
Updated : Jul 19, 2025, 5:33 pm IST
SHARE ARTICLE
ਜਗਰਾਊਂ ਦੇ ਪਿੰਡ ਸੋਹੀਆਂ 'ਚ ਪੁਲਿਸ ਤੇ ਸੁਪਾਰੀ ਸ਼ੂਟਰ ਵਿਚਾਲੇ ਮੁਕਾਬਲਾ
ਜਗਰਾਊਂ ਦੇ ਪਿੰਡ ਸੋਹੀਆਂ 'ਚ ਪੁਲਿਸ ਤੇ ਸੁਪਾਰੀ ਸ਼ੂਟਰ ਵਿਚਾਲੇ ਮੁਕਾਬਲਾ

Jagraon News : ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦੇ ਸ਼ੂਟਰਾਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ

Jagraon News in Punjabi : ਜਗਰਾਉਂ ਲਾਗਲੇ ਪਿੰਡ ਸੋਹੀਆਂ ਵਿਖੇ ਪੁਲਿਸ ਵੱਲੋਂ ਦੇਰ ਰਾਤ ਦਸ ਵਜੇ ਇਕ ਸੁਪਾਰੀ ਸ਼ੂਟਰ ਦਾ ਐਨਕਾਉਂਟਰ ਕੀਤਾ। ਇਸ ਐਨਕਾਉਂਟਰ ਵੇਲੇ ਹੋਈ ਫਾਇਰਿੰਗ ਦੌਰਾਨ ਸ਼ੂਟਰ ਵੱਲੋਂ ਪੁਲਿਸ 'ਤੇ ਵੀ ਗੋਲੀ ਚਲਾਈ। ਜਿਸ ਦੌਰਾਨ ਪੁਲਿਸ ਕਰਮੀਆਂ ਦਾ ਬਚਾਅ ਹੋਇਆ ਪਰ ਸ਼ੂਟਰ ਵਲੋਂ ਚਲਾਈਆਂ ਗੋਲੀਆਂ ਪੁਲਿਸ ਦੀ ਗੱਡੀ 'ਤੇ ਵੱਜੀਆਂ।

1

ਇਸ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਐਸਐਸਪੀ ਜਗਰਾਉਂ ਅੰਕੁਰ ਗੁਪਤਾ ਨੇ ਦੱਸਿਆ ਕਿ ਬੀਤੇ 5 ਜੁਲਾਈ ਪਿੰਡ ਰੂਮੀ ਦੀ ਇਕ ਦੁਕਾਨ 'ਤੇ ਇਸ ਸ਼ੂਟਰ ਨਾਨਕ ਰਾਮ ਨੇ ਆਪਣੇ ਇਕ ਹੋਰ ਸਾਥੀ ਦੀਪੂ ਸਿੰਘ ਨਾਲ ਮਿਲਕੇ ਫਾਇਰਿੰਗ ਕੀਤੀ ਸੀ। ਜਿਸਦੇ ਚਲਦੇ ਪੁਲਿਸ ਨੇ ਇਨ੍ਹਾਂ ਦੋਵਾਂ ਸੁਪਾਰੀ ਸ਼ੂਟਰਾਂ ਨੂੰ ਅੱਜ ਦੁਪਹਿਰ ਕਾਬੂ ਕਰ ਲਿਆ ਸੀ ਤੇ ਇਨ੍ਹਾਂ ਵਲੋਂ ਫਾਇਰਿੰਗ ਦੌਰਾਨ ਵਰਤਿਆ ਗਿਆ 32 ਬੋਰ ਰਿਵਾਲਵਰ ਪਿੰਡ ਸੋਹੀਆਂ ਵਿਖੇ ਫਾਟਕਾਂ ਲਾਗੇ ਸਥਿਤ ਸੂਏ ਨਜਦੀਕ ਦੱਬਿਆ ਹੋਇਆ ਹੈ।

ਉਸੇ ਰਿਵਾਲਵਰ ਨੂੰ ਇਸ ਸ਼ੂਟਰ ਦੀ ਨਿਸ਼ਾਨਦੇਹੀ 'ਤੇ ਬਰਮਾਦ ਕਰਨ ਲਈ ਜਦੋਂ ਪੁਲਿਸ ਇਥੇ ਇਸ ਸ਼ੂਟਰ ਨਾਲ ਆਈ ਤਾਂ ਇਸ ਸ਼ੂਟਰ ਨੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਆਪਣਾ ਹੀ ਲੁਕੋਇਆ ਹੋਇਆ 32 ਬੋਰ ਦਾ ਹਥਿਆਰ ਕੱਢ ਕੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚਲਦੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਲ। ਜਿਸ ਦੌਰਾਨ ਪੁਲਿਸ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚੋ ਇਕ ਗੋਲੀ ਉਸਦੀ ਲੱਤ ਵਿੱਚ ਵਜੀ ਤੇ ਇਸਨੂੰ ਜਖਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।

ਇਸ ਤੋਂ ਬਿਨਾਂ ਇਨ੍ਹਾਂ ਤੋ ਹੁਣ ਪੁੱਛਗਿੱਛ ਕੀਤੀ ਜਾਵੇਗੀ ਕਿ ਰੂਮੀ ਪਿੰਡ ਇਕ ਦੁਕਾਨ 'ਤੇ ਇਨ੍ਹਾਂ ਨੇ ਫਾਇਰਿੰਗ ਕਿਸ ਦੇ ਕਹਿਣ 'ਤੇ ਅਤੇ ਕਿਉਂ ਕੀਤੀ।ਸੀ। ਇਸ ਦਾ ਖੁਲਾਸਾ ਵੀ ਜਲਦੀ ਕਰ ਦਿੱਤਾ ਜਾਵੇਗਾ।

(For more news apart from Encounter between police and betel nut shooter in Sohian village of Jagraon News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement