Select Committee Sacrilege Bill News : ਬੇਅਦਬੀ ਬਿੱਲ ਲਈ ਬਣਾਈ ਗਈ ਸਿਲੈਕਟ ਕਮੇਟੀ, ਕੁੱਲ 15 ਮੈਂਬਰ ਕੀਤੇ ਗਏ ਨਿਯੁਕਤ 

By : BALJINDERK

Published : Jul 19, 2025, 5:20 pm IST
Updated : Jul 19, 2025, 5:20 pm IST
SHARE ARTICLE
ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਕਮੇਟੀ ਦੀ ਸੌਂਪੀ ਕਮਾਨ
ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਕਮੇਟੀ ਦੀ ਸੌਂਪੀ ਕਮਾਨ

Select Committee Sacrilege Bill News : ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਕਮੇਟੀ ਦੀ ਸੌਂਪੀ ਕਮਾਨ

Select Committee Sacrilege Bill News in Punjabi : ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ, 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ 'ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025 ਸਿਲੈਕਟ ਕਮੇਟੀ ਨੂੰ ਸੌਂਪਣ ਸਬੰਧੀ ਸਰਬਸੰਮਤੀ ਨਾਲ ਪਾਸ ਹੋਏ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੈਕਟ ਕਮੇਟੀ ਵਿੱਚ ਕੰਮ-ਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਹੇਠ ਲਿਖੇ ਮਾਣਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

1. ਡਾ. ਇੰਦਰਬੀਰ ਸਿੰਘ ਨਿੱਜਰ
2. ਡਾ. ਅਜੇ ਗੁਪਤਾ
3. ਡਾ. ਅਮਨਦੀਪ ਕੌਰ ਅਰੋੜਾ
4. ਸ੍ਰੀਮਤੀ ਇੰਦਰਜੀਤ ਕੌਰ ਮਾਨ
5. ਸ੍ਰੀ ਜਗਦੀਪ ਕੰਬੋਜ਼
6. ਸ਼੍ਰੀ ਜੰਗੀ ਲਾਲ ਮਹਾਜਨ
7. ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ
8. ਸ੍ਰੀਮਤੀ ਨੀਨਾ ਮਿੱਤਲ
9. ਪ੍ਰੋ. ਬਲਜਿੰਦਰ ਕੌਰ
10. ਪ੍ਰਿੰ. ਬੁੱਧ ਰਾਮ
11. ਸ੍ਰੀ ਬ੍ਰਮ ਸ਼ੰਕਰ ਜਿੰਪਾ
12. ਸ. ਬਲਵਿੰਦਰ ਸਿੰਘ ਧਾਲੀਵਾਲ
13. ਸ੍ਰੀ ਮਦਨ ਲਾਲ ਬੱਗਾ
14.  ਮਨਪ੍ਰੀਤ ਸਿੰਘ ਇਯਾਲੀ 
15. ਮੁਹੰਮਦ ਜਮੀਲ ਉਰ ਰਹਿਮਾਨ

ਡਾ. ਇੰਦਰਬੀਰ ਸਿੰਘ ਨਿੱਜਰ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ।

1

ਬੇਅਦਬੀ ਬਿੱਲ ਲਈ ਸਿਲੈਕਟ ਕਮੇਟੀ ਵਿਚ ਕੁੱਲ 15 ਮੈਂਬਰ ਨਿਯੁਕਤ ਕੀਤੇ ਗਏ ਹਨ। 15 ਮੈਂਬਰੀ ਕਮੇਟੀ 6 ਮਹੀਨਿਆਂ ਵਿਚ ਆਪਣੀ ਰਾਏ ਦੇਣਗੇ । ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕਮਾਨ ਸੌਂਪੀ ਗਈ ਹੈ। 15 ਜੁਲਾਈ ਨੂੰ ਵਿਧਾਨ ਸਭਾ 'ਚ ਬੇਅਦਬੀ ਬਿੱਲ ਪੇਸ਼ ਕੀਤਾ ਗਿਆ ਸੀ। 

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 215(2) ਅਧੀਨ ਐਡਵੋਕੇਟ ਜਨਰਲ, ਪੰਜਾਬ ਇਸ ਕਮੇਟੀ ਦੇ ex-officio ਮੈਂਬਰ ਹੋਣਗੇ।

ਇਹ ਸਿਲੈਕਟ ਕਮੇਟੀ ਆਪਣੀ ਰਿਪੋਰਟ 6 ਮਹੀਨੇ ਦੇ ਅੰਦਰ-ਅੰਦਰ ਪੇਸ਼ ਕਰੇਗੀ।

(For more news apart from Select Committee formed for Sacrilege Bill, total 15 members appointed News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement