
ਤੇਜ਼ ਰਫ਼ਤਾਰ ਟਿੱਪਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਰ ਕੇ ਵਾਪਰਿਆ ਹਾਦਸਾ
Moga Accident News: ਮੋਗਾ ਦੇ ਬਾਘਾ ਪੁਰਾਣਾ ਵਿੱਚ ਬੀਤੀ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਮੋਗਾ ਦੀ ਰਹਿਣ ਵਾਲੀ ਜੋਤੀ, ਜਿਸ ਦਾ ਕੋਟਕਪੂਰਾ ਵਿੱਚ ਵਿਆਹ ਹੋਇਆ ਸੀ, ਆਪਣੇ ਭਰਾ ਨਾਲ ਸਾਵਣ ਦਾ ਮਹੀਨਾ ਮਨਾਉਣ ਲਈ ਕੋਟਕਪੂਰਾ ਸਥਿਤ ਆਪਣੇ ਸਹੁਰੇ ਘਰ ਤੋਂ ਮੋਗੇ ਬਾਈਕ 'ਤੇ ਆ ਰਹੀ ਸੀ, ਤਾਂ ਬਾਘਾ ਪੁਰਾਣਾ ਵਿੱਚ ਪਿੱਛੇ ਤੋਂ ਆ ਰਹੇ ਇੱਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਭਰਾ ਵਾਲ-ਵਾਲ ਬਚ ਗਿਆ ਅਤੇ ਜੋਤੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਬਾਘਾ ਪੁਰਾਣਾ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਪਤਾ ਲੱਗਾ ਅਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਜ਼ਖ਼ਮੀ ਔਰਤ ਨੂੰ ਪਹਿਲਾਂ ਹੀ ਮੋਗਾ ਹਸਪਤਾਲ ਭੇਜਿਆ ਜਾ ਚੁੱਕਾ ਸੀ ਅਤੇ ਉੱਥੋਂ ਪਤਾ ਲੱਗਾ ਕਿ ਔਰਤ ਦੀ ਮੌਤ ਹੋ ਚੁੱਕੀ ਹੈ। ਔਰਤ ਦਾ ਨਾਮ ਜੋਤੀ ਹੈ ਅਤੇ ਉਹ ਮੋਗਾ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਸਹੁਰੇ ਘਰ ਕੋਟਕਪੂਰਾ ਹੈ ਅਤੇ ਉਹ ਆਪਣੇ ਸਹੁਰੇ ਘਰ ਤੋਂ ਮੋਗਾ ਜਾ ਰਹੀ ਸੀ ਜਦੋਂ ਉਨ੍ਹਾਂ ਦੀ ਟੱਕਰ ਇੱਕ ਟਿੱਪਰ ਨਾਲ ਹੋ ਗਈ। ਪਰਿਵਾਰ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।