ਖ਼ਬਰਾਂ |

ਤਾਜ਼ਾ |

Machhiwara Sahib News : ਮਾਛੀਵਾੜਾ ਸਾਹਿਬ ਵਿਖੇ ਸੱਪ ਦੇ ਡੱਸਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ

By : BALJINDERK

Published : Jul 19, 2025, 9:54 pm IST
Updated : Jul 19, 2025, 9:57 pm IST
SHARE ARTICLE
ਮਾਛੀਵਾੜਾ ਸਾਹਿਬ ਵਿਖੇ ਸੱਪ ਦੇ ਡੱਸਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ
ਮਾਛੀਵਾੜਾ ਸਾਹਿਬ ਵਿਖੇ ਸੱਪ ਦੇ ਡੱਸਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ

Machhiwara Sahib News : ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ

Machhiwara Sahib News in Punjabi : ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪਵਾਤ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸੱਪ ਦੇ ਡੱਸਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ, ਜੋ ਸਕੂਲ ਵਿੱਚ ਪੜ੍ਹਦੀਆਂ ਸਨ। ਇਹ ਘਟਨਾ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛੱਡ ਗਈ ਹੈ।

ਮ੍ਰਿਤਕਾਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਿੰਡ ਪਵਾਤ ਦੇ ਖੇਤਾਂ ’ਚ ਬਣੀ ਮੋਟਰ ਨੇੜੇ ਝੁੱਗੀਆਂ ਵਿੱਚ ਪਰਿਵਾਰ ਸਮੇਤ ਰਹਿੰਦੇ ਹਨ। ਉਸਨੇ ਕਿਹਾ, “ਕੱਲ੍ਹ ਰਾਤ ਖਾਣੇ ਤੋਂ ਬਾਅਦ ਮੇਰੀਆਂ ਦੋਹਵੇਂ ਧੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਸੌ ਗਈਆਂ। ਰਾਤ ਕਰੀਬ 1 ਵਜੇ ਉਹ ਹੇਠਾਂ ਆ ਗਈਆਂ ਪਰ ਲਾਈਟ ਚਲੀ ਜਾਣ ਕਾਰਨ ਮੁੜ ਛੱਤ ’ਤੇ ਚੜ੍ਹ ਗਈਆਂ। ਕੁਝ ਸਮੇਂ ਬਾਅਦ ਦੋਹਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅਸੀਂ ਵੇਖਿਆ ਤਾਂ ਇੱਕ ਸੱਪ ਵਿਹੜੇ ਵਿੱਚ ਘੁੰਮ ਰਿਹਾ ਸੀ।” ਪਰਿਵਾਰ ਵੱਲੋਂ ਸੱਪ ਨੂੰ ਮਾਰ ਦਿੱਤਾ ਗਿਆ। ਚੰਦ ਮਿੰਟਾਂ ਵਿੱਚ ਹੀ ਅਨੁਪਮ ਅਤੇ ਸੁਰਭੀ ਦੇ ਮੂੰਹੋਂ ਝੱਗ ਨਿਕਲਣਾ ਸ਼ੁਰੂ ਹੋ ਗਿਆ। ਦੋਹਾਂ ਨੂੰ ਤੁਰੰਤ ਮਾਛੀਵਾੜਾ ਸਾਹਿਬ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹਰਦੀਪ ਸਿੰਘ, ਜਿਸ ਦੀ ਮੋਟਰ ਦੇ ਨੇੜੇ ਇਹ ਮਜ਼ਦੂਰ ਪਰਿਵਾਰ ਰਹਿੰਦਾ ਸੀ, ਨੇ ਕਿਹਾ, “ਰਾਤ ਨੂੰ ਪਰਿਵਾਰ ਨੇ ਫੋਨ ਕਰਕੇ ਦੱਸਿਆ ਕਿ ਬੱਚਿਆਂ ਨੂੰ ਸੱਪ ਨੇ ਡੰਗ ਮਾਰਿਆ ਹੈ। ਜਦ ਮੈਂ ਪਹੁੰਚਿਆ ਤਾਂ ਬੱਚੀਆਂ ਬੇਹੋਸ਼ ਪਈਆਂ ਸਨ। ਹਸਪਤਾਲ ਲਿਜਾਣ ਦੇ ਬਾਵਜੂਦ ਉਹਨਾਂ ਦੀ ਜਾਨ ਨਾ ਬਚ ਸਕੀ।”

ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਮਦਦ ਦੇਣ ਲਈ ਸਥਾਨਕ ਲੋਕਾਂ ਨੇ ਅਪੀਲ ਕੀਤੀ ਹੈ।

(For more news apart from  Two sisters die of snake bite at Machhiwara Sahib News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement