
Patiala News : ਢਾਈ ਮਹੀਨੇ ਦੀ ਕੱਟੀ ਜੇਲ੍ਹ, ਬਦਨਾਮੀ ਵੀ ਝੱਲੀ, ਫ਼ਿਰ ਜਾ ਕੇ ਮਿਲਿਆ ਗਗਨਦੀਪ ਸਿੰਘ ਨੂੰ ਇਨਸਾਫ਼
Patiala News in Punjabi : ਪਟਿਆਲਾ ’ਚ ਝੂਠੇ ਰੇਪ ਕੇਸ ’ਚੋਂ ਲਗਭਗ ਡੇਢ ਸਾਲ ਬਾਅਦ ਨੌਜਵਾਨ ਬਰੀ ਹੋ ਗਿਆ ਹੈ। ਅਡੀਸ਼ਨ ਸੈਸ਼ਨ ਜੱਜ ਨਵਦੀਪ ਕੌਰ ਨੇ ਸਪੈਸ਼ਲ ਕੋਰਟ ਦੇ ਵਿੱਚ ਨੌਜਵਾਨ ਗਗਨਦੀਪ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਗਗਨਦੀਪ ਸਿੰਘ ਦੇ ਉਪਰ ਕੁਰਕਸ਼ੇਤਰ ਦੀ ਰਹਿਣ ਵਾਲੀ ਨੌਜਵਾਨ ਲੜਕੀ ਨੇ ਹਰਿਆਣਾ ਦੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਹਰਿਆਣਾ ਦੇ ਐਸਪੀ ਵੱਲੋਂ ਪਟਿਆਲਾ ਦੇ ਐਸਐਸਪੀ ਨੂੰ ਮਾਰਕ ਕੀਤੀ ਗਈ। ਜਿਸ ਤੋਂ ਬਾਅਦ ਲਾਹੌਰੀ ਗੇਟ ਥਾਣਾ ਨੂੰ ਵਾਕਾ ਮਿਲਿਆ ਸੀ ਜਿਸ ਤੋਂ ਬਾਅਦ ਸੰਬੰਧਿਤ ਥਾਣੇ ਨੇ ਨੌਜਵਾਨ ਗਗਨਦੀਪ ਸਿੰਘ ਦੇ ਉੱਪਰ ਮਾਮਲਾ ਦਰਜ ਕੀਤਾ ਸੀ। ਜਿਸ ਉੱਪਰ ਅੱਜ ਪੂਰੇ 1 ਸਾਲ 7 ਮਹੀਨੇ ਬਾਅਦ ਗਗਨਦੀਪ ਸਿੰਘ ਨੂੰ ਇਨਸਾਫ ਮਿਲਿਆ।
ਗਗਨਦੀਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਢਾਈ ਮਹੀਨੇ ਦੀ ਜੇਲ੍ਹ ਕੱਟੀ ਅਤੇ ਪਿੰਡ ’ਚ ਬਦਨਾਮੀ ਵੀ ਝੱਲੀ ਫ਼ਿਰ ਜਾ ਕੇ ਇਨਸਾਫ਼ ਮਿਲਿਆ ਹੈ।
(For more news apart from Youth acquitted after almost a year and a half in false rape case in Patiala News in Punjabi, stay tuned to Rozana Spokesman)