ਦਵਾਈਆਂ ਦੇ ਗੋਦਾਮ ਨੂੰ ਅੱਗ, 8 ਕਰੋੜ ਦਾ ਨੁਕਸਾਨ
Published : Aug 19, 2018, 12:36 pm IST
Updated : Aug 19, 2018, 12:36 pm IST
SHARE ARTICLE
Fire on warehouse fire, loss of 8 crores
Fire on warehouse fire, loss of 8 crores

ਜ਼ੀਰਕਪੁਰ ਵਿਚ ਭਬਾਤ ਰੋੜ 'ਤੇ ਦਵਾਈਆਂ ਬਣਾਉਣ ਵਾਲੀ ਮਸ਼ਹੂਰ ਅਲੈਂਬਿਕ ਦਵਾਈਆਂ ਦੇ ਗੋਦਾਮ ਵਿਚ ਅੱਜ ਭਿਆਨਕ ਅੱਗ ਲੱਗ ਗਈ।

ਜ਼ੀਰਕਪੁਰ, (ਸ.ਸ.ਸ.) ਜ਼ੀਰਕਪੁਰ ਵਿਚ ਭਬਾਤ ਰੋੜ 'ਤੇ ਦਵਾਈਆਂ ਬਣਾਉਣ ਵਾਲੀ ਮਸ਼ਹੂਰ ਅਲੈਂਬਿਕ ਦਵਾਈਆਂ ਦੇ ਗੋਦਾਮ ਵਿਚ ਅੱਜ ਭਿਆਨਕ ਅੱਗ ਲੱਗ ਗਈ। ਕੰਪਨੀ  ਦੇ ਮੈਨੇਜ਼ਰ ਸੰਦੀਪ ਕੁਮਾਰ ਅਨੁਸਾਰ ਉਹ ਅਪਣੇ ਕਰਮਚਾਰੀਆਂ ਸਮੇਤ ਗੋਦਾਮ ਵਿਚ ਹਾਜ਼ਰ ਸਨ ਅਤੇ ਸਵੇਰੇ 10 ਵਜੇ ਦੇ ਕਰੀਬ ਬਿਜਲੀ ਦੀ ਖ਼ਰਾਬੀ ਤੋਂ ਬਾਅਦ ਕੁੱਝ ਮੁਲਾਜ਼ਮਾਂ ਨੇ ਗੋਦਾਮ ਦੇ ਇਕ ਹਿੱਸੇ ਵਿਚੋਂ ਧੂੰਆ ਨਿਕਲਦਾ ਵੇਖਿਆ। ਉਨ੍ਹਾਂ  ਦਸਿਆ ਕਿ ਵੇਖਦੇ ਹੀ ਵੇਖਦੇ ਅੱਗ ਭੜਕ ਗਈ ਅਤੇ ਗੋਦਾਮ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ। 

ਉਨ੍ਹਾਂ ਕਿਹਾ ਕਿ ਸਟਾਫ਼ ਵਲੋਂ ਅਪਣੇ ਪੱਧਰ ਉਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਨਾਲ ਹੀ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ਦਵਾਈਆਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਹੋਣ ਕਾਰਨ ਅੱਗ ਬਹੁਤ ਜ਼ਿਆਦਾ ਭੜਕ ਗਈ ਅਤੇ ਗੋਦਾਮ ਦੇ ਪਿਛਲੇ ਪਾਸੇ ਏਅਰਫ਼ੋਰਸ ਸਟੇਸ਼ਨ ਤੋਂ ਫ਼ੌਜ ਦੀ ਅੱਗ ਬੁਝਾਉਣ ਵਾਲੀ ਗੱਡੀ ਅਤੇ ਹੋਰ ਕਰਮਚਾਰੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਵਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮੌਕੇ ਉਤੇ ਫ਼ਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਵੀ ਪਹੁੰਚ ਗਈਆਂ। ਉਨ੍ਹਾਂ ਦਸਿਆ ਕਿ ਅੱਜ ਲੱਗੀ ਇਸ ਅੱਗ ਕਾਰਨ ਲਗਭਗ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਮੰਨਿਆ  ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੋਵੇਗੀ। ਕੰਪਨੀ ਵਲੋਂ ਇਥੇ ਇਹ ਗੋਦਾਮ 2012 ਵਿਚ ਖੋਲਿਆ ਗਿਆ ਸੀ। ਇਸ ਖੇਤਰ ਵਿਚ ਜ਼ਿਆਦਾਤਰ ਗੋਦਾਮ ਸੀ.ਐਂਡ.ਆਫ਼ ਆਧਾਰ ਉਤੇ ਚਲਾਏ ਜਾਂਦੇ ਹਨ। ਇਕ ਗੋਦਾਮ ਦੇ ਮਾਲਕ ਨੇ ਕਿਹਾ ਕਿ ਇਸ ਇਲਾਕੇ ਵਿਚ ਵੱਖ ਵੱਖ ਤਰ੍ਹਾਂ ਦੇ 400 ਦੇ ਕਰੀਬ ਗੋਦਾਮ ਹਨ ਅਤੇ ਇਸ ਖੇਤਰ ਨੂੰ ਭਬਾਤ ਗੋਦਾਮ ਏਰੀਆ ਕਿਹਾ ਜਾਂਦਾ ਹੈ ਜੋ ਕਿ ਪੂਰੇ ਪੰਜਾਬ ਵਿਚ ਦੂਸਰੇ ਸਥਾਨ 'ਤੇ ਆਉਦਾ ਹੈ। ਹਰ ਸਾਰ ਸਰਕਾਰ ਨੂੰ ਇਸ ਇਲਾਕੇ ਤੋਂ ਗੋਦਾਮ ਮਾਲਕਾਂ ਵਲੋਂ 1100 ਕਰੋੜ ਜੀ.ਐਸ.ਟੀ. ਦਿਤਾ ਜਾਂਦਾ ਹੈ।

ਜੀਰਕਪੁਰ ਦੇ ਭਬਾਤ ਖੇਤਰ 'ਚ ਦਵਾਈਆਂ ਦੇ ਗੋਦਾਮ ਚ ਲੱਗੀ ਅੱਗ ਕਾਰਨ ਕਰੀਬ 8 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਅੱਗ ਨੇ ਗੋਦਾਮ ਵਿਚ ਪਈਆ ਬੇਸ਼ਕੀਮਤੀ ਦਵਾਈਆਂ ਸੁਆਹ ਕਰ ਦਿੱਤੀਆ। ਅੱਗ ਨੂੰ ਬੁਝਾਉਣ ਲਈ 10 ਗੱਡੀਆਂ ਨੇ 5 ਘੰਟੇ ਵਿੱਚ ਕਾਬੂ ਪਾਇਆ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅੱਗ ਸਾਰਟ ਸਰਕਟ ਕਾਰਨ ਲੱਗੀ। ਅੱਗ ਨੂੰ ਬੁਝਾਉਣ ਲਈ ਚੰਡੀਗੜ, ਏਅਰ ਫੋਰਸ ਅਤੇ ਡੇਰਾਬਸੀ ਤੋਂ ਆਈਆਂ ਗੱਡੀਆਂ ਨੇ ਕਰੀਬ 5 ਘੰਟੇ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ।

ਮੌਕੇ ਤੋ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਅਚਾਨਕ ਅਲੰਬਿਕ ਫਾਰਮਾਸੂਟੀਕਲ ਨਾਮਕ ਦਵਾਈਆਂ ਦੇ ਗੋਦਾਮ ਵਿੱਚ ਅੱਗ ਲੱਗ ਗਈ। ਜਿਸ ਕਾਰਨ ਨੇੜੇ ਦੇ ਗੋਦਾਮਾਂ ਵਿਚ ਵੀ ਭਗਦੜ ਮੱਚ ਗਈ  ਅਤੇ ਸਾਰੇ ਆਪੋ ਆਪਣਾ ਸਮਾਨ ਸੰਭਾਲਣ ਲੱਗ ਪਏ। ਅੱਗ ਲੱਗਣ ਤੋ ਬਾਅਦ ਕੰਪਨੀ ਦੇ ਸਟਾਫ ਨੇ ਇਸ ਦੀ ਜਾਣਕਾਰੀ ਜੀਰਕਪੁਰ ਪੁਲਿਸ ਸਟੇਸਨ ਵਿੱਚ ਦਿੱਤੀ ਜਿਸ ਤੋ ਬਾਅਦ ਏਅਰਫੋਰਸ 12 ਵਿੰਗ, ਚੰਡੀਗੜ੍ਹ ਅਤੇ ਡੇਰਾਬਸੀ ਤੋ ਆਈਆਂ 10 ਗੱਡੀਆਂ ਨੇ 5 ਘੰਟੇ ਵਿੱਚ ਅੱਗ ਤੇ ਕਾਬੂ ਪਾਇਆ। ਖਬਰ ਲਿਖੇ ਜਾਣ ਤੱਕ ਅੱਗ ਗੋਦਾਮ ਵਿਚ ਭੜਕ ਰਹੀ ਸੀ। 

ਜ਼ੀਰਕਪੁਰ 'ਚ ਨਹੀਂ ਹੈ ਫ਼ਾਇਰ ਕੇਂਦਰ

ਅੱਜ ਇੱਕ ਵਾਰ ਫੇਰ ਜੀਰਕਪੁਰ ਵਿਖੇ ਆਪਣਾ ਫਾਇਰ ਸਟੇਸਨ ਨਾ ਹੋਣ ਦੀ ਕਮੀ ਖਲੀ, ਜੇਕਰ ਜੀਰਕਪੁਰ ਵਿੱਚ ਆਪਣਾ ਫਾਇਰ ਸਟੇਸਨ ਹੁੰਦਾ ਤਾਂ ਇਨਾ ਨੁਕਸਾਨ ਹੋਣ ਤੋਂ ਬੱਚ ਜਾਣਾ ਸੀ। ਜੀਰਕਪੁਰ ਵਿਖੇ ਗੋਦਾਮ ਵਿੱਚ ਲੱਗਣ ਵਾਲੀ ਇਹ ਤੀਜੀ ਘਟਨਾ ਹੈ ਜਿਸ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ।

ਲੋਕਾਂ ਦਾ ਕਹਿਣਾ ਹੈ ਕਿ ਅੱਗ ਭਾਂਵੇਂ ਸਾਰਟ ਸਰਕਟ ਨਾਲ ਲੱਗੀ ਹੋਵੇ ਪਰ ਜੇਕਰ ਜ਼ੀਰਕਪੁਰ ਵਿਚ ਫਾਇਰ ਕੇਂਦਰ ਹੁੰਦਾ ਤਾਂ ਅੱਗ ਤੇ ਸਮੇਂ ਰਹਿੰਦੇ ਕਾਬੂ ਪਾਇਆ ਜਾ ਸਕਦਾ ਸੇ ਸਰਕਾਰ ਕੋਲ ਰੱਖਾਂਗਾ ਮੰਗ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਦੀਪਇੰਦਰ ਸਿੰਘ ਢਿਲੋਂ ਨੇ ਕਿਹਾ ਕਿ ਉਹ ਜ਼ੀਕਰਪੁਰ ਖੇਤਰ ਵਿਚ ਫਾਇਰ ਕੇਂਦਰ ਦੀ ਮੰਗ ਨੂੰ ਸਰਕਾਰ ਕੋਲ ਰੱਖਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸੇਸ ਤੌਰ ਤੇ ਇੱਥੇ ਫਾਇਰ ਕੇਂਦਰ ਖੋਲਣ ਲਈ ਬੇਨਤੀ ਕਰਨਗੇ ਤਾਂਕਿ ਭਵਿੱਖ ਵਿਚ ਹਾਦਸੇ ਰੋਕੇ ਜਾ ਸਕਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement