267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ
Published : Aug 19, 2020, 7:27 pm IST
Updated : Aug 19, 2020, 7:27 pm IST
SHARE ARTICLE
image
image

ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਪੜਤਾਲੀਆ ਰੀਪੋਰਟ ਅਤੇ ਜਥੇਦਾਰ ਦੇ ਫ਼ੈਸਲੇ 'ਤੇ ਟਿਕੀਆਂ

ਅੰਮ੍ਰਿਤਸਰ, 18 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਿਤ-ਜੋਤ ਗੁਰੂ ਹਨ ਪਰ 267 ਪਾਵਨ ਸਰੂਪ ਗੁੰਮ  ਹੋਣ ਅਤੇ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੇ ਸਿਆਸਤ ਹੋ ਰਹੀ  ਹੈ। ਇਸ ਤੋਂ ਜਾਪਦਾ ਹੈ ਕਿ ਸਿਆਸਤਦਾਨ , ਅਧਿਕਾਰੀ ਅਤੇ ਹੁਕਮਰਾਨ ਗੁਰੂ ਸਾਹਿਬਾਨ ਤੋਂ ਵੀ ਵੱਡੇ ਹਨ। ਪੰਥਕ ਹਲਕਿਆਂ ਮੁਤਾਬਕ  ਚਾਹੀਦਾ ਤਾਂ ਇਹ ਸੀ ਕਿ ਸਬੰਧਤ ਧਿਰਾਂ  ਨੈਤਿਕ ਅਧਾਰ ਤੇ ਅਸਤੀਫਾ ਦੇਣ ਦੀ ਪੇਸ਼ਕਸ਼ ਕਰਦੀਆਂ ਪਰ ਅਜਿਹਾ ਕਿਸੇ ਨਹੀਂ ਕੀਤਾ ਸਗੋਂ ਬਚਾਅ ਲਈ ਰਾਜਨੀਤੀ  ਗੁਰੂ ਨਾਲ ਹੋ ਰਹੀ,ਜਿਸ ਦੀ ਬਦੌਲਤ ਉਹ ਸਮਾਜ ਵਿਚ ਵਿਚਰ ਰਹੇ ਹਨ। ਇਸ ਵੇਲੇ ਸਿੱਖ ਕੌਮ ਦੀਆਂ ਨਜ਼ਰਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ 'ਤੇ ਟਿਕ ਗਈਆਂ ਹਨ , ਜਿਨ੍ਹਾਂ ਨੂੰ ਅਗਲੇ ਹਫ਼ਤੇ ਪੜਤਾਲੀਆ ਕਮੇਟੀ ਵਲੋਂ ਜਾਂਚ ਸਬੰਧੀ ਰੀਪੋਰਟ ਪੇਸ਼ ਕੀਤੀ ਜਾ ਰਹੀ ਹੈ।

imageimage

ਭਰੋਸੇਯੋਗ ਸੂਤਰਾਂ ਮੁਤਾਬਕ ਉਸ ਸਮੇਂ ਦੇ ਪ੍ਰਧਾਨ, ਐਗ਼ਜ਼ੈਕਟਿਵ ਕਮੇਟੀ ਤੇ ਉੱਚ ਅਧਿਕਾਰੀਆਂ ਦੇ ਲਪੇਟ ਵਿਚ ਆਉਣ ਦੀ ਸੰਭਾਵਨਾ ਹੈ ਜੋ ਅਪਣੇ ਫ਼ਰਜ਼ ਨਿਭਾਉਣ ਵਿਚ ਬੜੀ ਬੁਰੀ ਤਰ੍ਹਾਂ ਨਾਕਾਮ ਰਹਿਣ ਦੇ ਨਾਲ-ਨਾਲ ਤੱਥ ਛੁਪਾਉਣ ਲਈ ਸਾਜਸ਼ਾਂ  ਕਰਦੇ ਰਹੇ ਤਾਕਿ ਉਨ੍ਹਾਂ ਦੇ ਸਿਆਸੀ ਆਕਾ ਨੂੰ ਕੋਈ ਆਂਚ ਨਾ ਆ ਸਕੇ। ਸਿੱਖ ਹਲਕਿਆਂ ਮੁਤਾਬਕ ਪੰਥਕ ਸੰਗਠਨਾਂ ਅਤੇ ਵਿਸ਼ਵ ਭਰ ਦੇ ਸਿੱਖਾਂ ਦਾ ਭਾਰੀ ਦਬਾਅ  ਅਸਲੀਅਤ ਸਾਹਮਣੇ ਲਿਆਉਣ ਦੇ ਨਾਲ-ਨਾਲ ਇਸ ਵੱਡੀ ਕੁਤਾਹੀ ਦੇ ਜ਼ਿੰਮੇਵਰਾਂ ਨੂੰ ਬੇਨਕਾਬ ਕਰਨ ਦਾ ਵੀ ਹੈ ਜੋ ਸਿੱਖੀ ਦੇ ਬੁਰਕੇ 'ਚ ਕੌਮ ਦਾ ਅਸਹਿ ਨੁਕਸਾਨ ਕਰ ਰਹੇ ਹਨ। ਚਰਚਾ ਮੁਤਾਬਕ ਪੜਤਾਲੀਆ ਕਮੇਟੀ 'ਤੇ ਭਾਰੀ ਜ਼ਿੰਮੇਵਾਰੀ ਆ ਗਈ ਹੈ ਕਿ ਉਸ ਦੀ ਨਿਰਪੱਖ ਰੀਪੋਰਟ ਨੇ ਨਵਾਂ ਇਤਿਹਾਸ ਸਿਰਜਣਾ ਹੈ।

ਇਸ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਮੌਜੂਦਾ ਮੁੱਖ ਜਾਂਚ ਅਧਿਕਾਰੀ ਤੋਂ ਪਹਿਲਾਂ  ਸੇਵਾ ਮੁਕਤ ਜਸਟਿਸ ਸਿੱਖ ਬੀਬੀ ਨਵਿਤਾ ਸਿੰਘ ਨੇ ਨਿਯੁਕਤੀ ਬਾਅਦ  ਜਾਂਚ ਕਰਨ ਤੇ ਅਸਮਰਥਾ ਜਾਹਰ ਕਰ ਦਿਤੀ ਸੀ, ਜਿਸ 'ਤੇ ਚਰਚਾ ਛਿੜੀ ਸੀ ਕਿ ਸ਼ਾਇਦ ਉਨ੍ਹਾਂ ਨੇ ਸਿਆਸੀ ਦਬਾਅ ਪੈਣ ਦੇ ਖ਼ਦਸ਼ੇ ਵਜੋਂ ਅਜਿਹਾ ਕੀਤਾ ਹੈ। ਇਹ ਵੀ ਚਰਚਾ ਹੈ ਕਿ ਇਸ ਰੀਪੋਰਟ ਦਾ ਅਸਰ ਬੁਰਜ ਜਵਾਹਰ ਸਿੰਘ, ਬਰਗਾੜੀ ਕਾਂਡ 'ਤੇ ਪੈਣਾ ਅਟਲ ਹੈ, ਜਿਥੇ ਬਾਦਲ ਸਰਕਾਰ ਵੇਲੇ ਪੁਲਿਸ ਗੋਲੀ ਨਾਲ ਸ਼ਹਾਦਤ ਹੋਈ ਸੀ ਅਤੇ ਸੌਦਾ-ਸਾਧ 'ਤੇ ਦੋਸ਼ ਹਨ ਕਿ ਉਸ ਵਲੋਂ ਬੇਅਦਬੀਆਂ ਕੀਤੀਆਂ ਗਈਆਂ ਪਰ ਅਕਾਲੀ ਸਰਕਾਰ ਵੋਟਾਂ ਦੀ ਸਿਆਸਤ ਕਾਰਨ ਕੁੱਝ ਨਾ ਕਰ ਸਕੀ। ਇਹ ਦੋਵੇਂ ਘਟਨਾਵਾਂ 2015-16 'ਚ ਵਾਪਰੀਆਂ ਸਨ, ਉਸ ਵੇਲੇ ਬਾਦਲ ਸਰਕਾਰ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement