
ਕੋਵਿਡ ਦੇ ਸਭ ਤੋਂ ਵੱਧ ਕੇਸਾਂ ਵਾਲੇ ਚਾਰ ਜਿਿਲਆਂ ਵਿੱਚ ਲੈਵਲ-2 ਦੇ 60 ਫ਼ੀਸਦੀ ਅਤੇ ਲੈਵਲ -3 ਦੇ 40 ਫ਼ੀਸਦੀ ਬੈੱਡ ਉਪਲਬਧ
ਚੰਡੀਗੜ, 19 ਅਗਸਤ: ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੋਵਿਡ-19 ਦੇ ਵੱਧ ਰਹੇ ਮਰੀਜਾਂ ਦੀ ਸੰਭਾਲ ਲਈ ਸੂਬਾ ਪੂਰੀ ਤਰਾਂ ਤਿਆਰ ਹੈ ਅਤੇ ਪੰਜਾਬ ਸਰਕਾਰ ਨੇ ਮਰੀਜਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪ੍ਰਾਈਵੇਟ ਸਿਹਤ ਸੰਭਾਲ ਖੇਤਰ ਨਾਲ ਭਾਈਵਾਲੀ ਕੀਤੀ ਹੈ ਤਾਂ ਜੋ ਸੂਬੇ ਵਿੱਚ ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ।
Punjab Government
ਉਨਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ ਨਾਲ ਨਜਿੱਠਣ ਲਈ ਅੰਤਰ-ਖੇਤਰ ਤਾਲਮੇਲ, ਸਖਤ ਨਿਗਰਾਨੀ ਤੇ ਨਿਯੰਤਰਣ ਅਤੇ ਵਿਆਪਕ ਮਰੀਜ ਪ੍ਰਬੰਧਨ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੋਵਿਡ ਦੀ ਜਾਂਚ ਅਤੇ ਇਲਾਜ ਸਬੰਧੀ ਸਾਰੀਆਂ ਲੋੜੀਂਦੀਆਂ ਸੇਵਾਵਾਂ ਲੈਵਲ -2 ਅਤੇ ਲੈਵਲ-3 ਦੀਆਂ ਸਿਹਤ ਸਹੂਲਤਾਂ ‘ਤੇ ਯਕੀਨੀ ਬਣਾਈਆਂ ਗਈਆਂ ਹਨ।
Covid 19
ਉਨਾਂ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਮਰੀਜਾਂ ਦੀ ਸੰਭਾਲ ਲਈ ਲੈਵਲ-2 ਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਹਨ ਅਤੇ ਸੂਬੇ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਵਾਲੇ 4 ਜਿਿਲਆਂ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮਿ੍ਰਤਸਰ ਵਿੱਚ 60 ਫ਼ੀਸਦੀ ਤੋਂ ਵੱਧ ਬੈੱਡ ਖਾਲੀ ਹਨ। ਇਸੇ ਤਰਾਂ ਇਨਾਂ ਚਾਰ ਜਿਿਲਆਂ ਵਿੱਚ ਲੈਵਲ-3 ਦੀਆਂ ਸਹੂਲਤਾਂ ਇਸ ਸਮੇਂ 40 ਫ਼ੀਸਦੀ ਤੋਂ ਵੱਧ ਬੈੱਡ ਖਾਲੀ ਹਨ। ਭਾਵੇਂ ਸੂਬੇ ਵਿੱਚ ਵੱਧ ਰਹੇ ਕੇਸਾਂ ਦੇ ਮੱਦੇਨਜਰ, ਗੰਭੀਰ ਹਾਲਤ ਵਾਲੇ ਮਰੀਜਾਂ ਦੀ ਹਸਪਤਾਲ/ਆਈਸੀਯੂ ਵਿੱਚ ਗਿਣਤੀ ਵਧੀ ਹੈ
Corona Virus
ਪਰ ਪੰਜਾਬ ਵਿੱਚ ਸਥਿਤੀ ਉਨੀਂ ਗੰਭੀਰ ਨਹੀਂ, ਜਿੰਨੀ ਕੁਝ ਨਿਊਜ ਰਿਪੋਰਟਾਂ ਵਿੱਚ ਦਰਸਾਈ ਜਾ ਰਹੀ ਹੈ। ਇਹ ਸੰਭਵ ਹੈ ਕਿ ਕੁਝ ਕੇਂਦਰਾਂ ਵਿੱਚ ਸਾਰੇ ਬੈੱਡ ਭਰੇ ਹੋਣ ਪਰ ਜਲਿਾ ਪੱਧਰ ‘ਤੇ ਪੁਖਤਾ ਇੰਤਜਾਮ ਕੀਤੇ ਗਏ ਹਨ। ਮਰੀਜਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨਾਂ ਨੂੰ ਤੁਰੰਤ ਦੂਜੇ ਕਿਸੇ ਹੋਰ ਕੇਂਦਰ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ, ਜਿੱਥੇ ਲੋੜੀਂਦੇ ਬੈੱਡ ਉਪਲਬਧ ਹੋਣ।
Vini Mhajan
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮਰੀਜਾਂ ਦੀ ਨਿਗਰਾਨੀ ਲਈ ਵਿਸ਼ੇਸ਼ ਅਧਿਕਾਰੀ ਕੋਵਿਡ ਪੇਸੈਂਟ ਟਰੈਕਿੰਗ ਆਫੀਸਰਜ (ਸੀਪੀਟੀਓਜ) ਤਾਇਨਾਤ ਕੀਤੇ ਹਨ, ਜੋ ਮਰੀਜ਼ ਦੇ ਪਾਜ਼ੇਟਿਵ ਆਉਣ ਤੋਂ ਲੈ ਕੇ ਉਸ ਦੇ ਇਲਾਜ ਤੋਂ ਬਾਅਦ ਠੀਕ ਹੋਣ ਤੱਕ ਦੀ ਨਿਗਰਾਨੀ ਕਰਦੇ ਹਨ। ਇਸੇ ਤਰਾਂ ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਤੀਜੇ ਦਰਜੇ ਦੀ ਦੇਖਭਾਲ ਅਤੇ ਲੈਵਲ 3 ਦੀਆਂ ਸਹੂਲਤਾਂ ਦਾ ਇੰਚਾਰਜ ਬਣਾਇਆ ਗਿਆ ਹੈ ਤਾਂ ਜੋ ਸਰੋਤਾਂ ਦੀ ਸਰਵੋਤਮ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਵਾਸਤੇ ਨਿੱਜੀ ਸਿਹਤ ਸੰਭਾਲ ਖੇਤਰ ਨਾਲ ਭਾਈਵਾਲੀ ਵੀ ਕੀਤੀ ਗਈ ਹੈ।
Corona Vaccine
ਸੂਬੇ ਦੇ ਅਧਿਕਾਰੀ ਵੀ ਕੋਵਿਡ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸਥਿਤੀ ‘ਤੇ ਨਜਰ ਰੱਖ ਰਹੇ ਹਨ ਅਤੇ ਕੋਵਿਡ-19 ਦੇ ਮਰੀਜਾਂ ਲਈ ਬੈੱਡਾਂ/ਆਈਸੀਯੂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਆਮ ਲੋਕਾਂ ਲਈ ਹਸਪਤਾਲਾਂ ਤੇ ਸੈਂਟਰਾਂ ਵਿੱਚ ਉਪਲਬਧ ਬੈੱਡਾਂ ਬਾਰੇ ਲਾਈਵ ਜਾਣਕਾਰੀ ਕੋਵਾ ਐਪ ‘ਤੇ ਜਲਦ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ।
Masks and PPE Kit
ਇਹ ਸੱਚ ਹੈ ਕਿ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ, ਪਰ ਇਹ ਸਿਰਫ ਵੱਡੇ ਸਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਅੰਮਿ੍ਰਤਸਰ ਅਤੇ ਪਟਿਆਲੇ ਤੱਕ ਹੀ ਸੀਮਤ ਹੈ। ਕੇਸਾਂ ਦੇ ਵਧਣ ਦਾ ਕਾਰਨ ਲਾਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਅਤੇ ਟੈਸਟਿੰਗ ਸਹੂਲਤਾਂ ਵਿੱਚ ਵਾਧੇ ਤੋਂ ਇਲਾਵਾ ਕੁੱਝ ਲੋਕਾਂ ਵੱਲੋਂ ਸਰਕਾਰੀ ਨਿਰਦੇਸਾਂ ਜਿਵੇਂ ਮਾਸਕ ਦੀ ਵਰਤੋਂ, ਸਮਾਜਿਕ ਦੂਰੀ, ਖੰਘਣ ਜਾਂ ਛਿੱਕਣ ਸਮੇਂ ਪ੍ਰੋਟੋਕੋਲ ਦੀ ਪਾਲਣਾ ਨਾ ਕਰਨਾ ਹੈ।
Corona Virus
ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸੂਬੇ ਦੇ ਬਾਸ਼ਿੰਦਿਆਂ ਨੂੰ ਸਰਕਾਰੀ ਨਿਰਦੇਸਾਂ ਨੂੰ ਇੱਕ ਮਿਸਨ ਵਜੋਂ ਲੈਣਾ ਪਵੇਗਾ ਅਤੇ ਇੰਨਫੈਕਸਨ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕਰਨੀ ਹੋਵੇਗੀ। ਕੋਵਿਡ ਦੇ ਲੱਛਣਾਂ ਦੇ ਸੱਕ ਹੋਣ ‘ਤੇ ਤੁਰੰਤ 104 ‘ਤੇ ਕਾਲ ਕਰਨਾ ਜਾਂ ਨਜਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਨੂੰ ਰਿਪੋਰਟ ਕਰਨਾ ਜ਼ਰੂਰੀ ਹੈ। ਪੰਜਾਬ ਵਿੱਚ ਟੈਸਟਿੰਗ ਸਮਰੱਥਾ ਵਿਚ ਵਾਧਾ ਕਰਕੇ ਹੁਣ ਲਗਭਗ 20,000 ਟੈਸਟ ਪ੍ਰਤੀ ਦਿਨ ਕੀਤੇ ਜਾ ਰਹੇ ਹਨ।
vini mahajan
ਮੁੱਖ ਸਕੱਤਰ ਨੇ ਦੁਹਰਾਇਆ ਕਿ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸੂਬਾਈ ਸਰਕਾਰ ਕੋਵਿਡ-19 ਦੇ ਗੰਭੀਰ ਮਰੀਜਾਂ ਦੀ ਦੇਖਭਾਲ ਲਈ ਲੋੜੀਂਦੀਆਂ ਸਿਹਤ ਸਹੂਲਤਾਂ ਤੇ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰਾਂ ਵਚਨਬੱਧ ਹੈ।