
ਮੇਰੇ ਤੋਂ ਸਰਕਾਰ ਜਦੋਂ ਮਰਜ਼ੀ ਪੁੱਛਗਿੱਛ ਕਰ ਸਕਦੀ ਹੈ ਤੇ ਮੈਂ ਕਿਸੇ ਵੀ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਾਂ,
ਚੰਡੀਗੜ੍ਹ - ਯੂਪੀ ਦੇ ਅਪਰਾਧਿਕ ਪਿਛੋਕੜ ਵਾਲੇ ਨੇਤਾ ਮੁਖਤਾਰ ਅੰਸਾਰੀ ਨੂੰ ਜੇਲ੍ਹ ’ਚ ਰੱਖਣ ਅਤੇ ਸਹੂਲਤਾਂ ਦੇਣ ਦੇ ਮਾਮਲੇ ਦੀ ਹੁਣ ਜਾਂਚ ਹੋਵੇਗੀ। ਇਹ ਜਾਂਚ ਪੰਜਾਬ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਵੱਲੋਂ ਸਾਹਮਣੇ ਲਿਆਂਦੇ ਗਏ ਮੁੱਢਲੇ ਤੱਥਾਂ ਨੂੰ ਲੈ ਕੇ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਇਸੇ ਮਾਮਲੇ ਨੂੰ ਲੈ ਕੇ ਪਿਛਲੀ ਕਾਂਗਰਸ ਸਰਕਾਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਉਸ ਸਮੇਂ ਗ੍ਰਹਿ ਵਿਭਾਗ ਸੁਖਜਿੰਦਰ ਰੰਧਾਵਾ ਕੋਲ ਸੀ ਤੇ ਵਿਰੋਧੀ ਧਿਰਾਂ ਸੁਖਜਿੰਦਰ ਰੰਧਾਵਾ ਨੂੰ ਸਵਾਲ ਕਰ ਰਹੀਆਂ ਹਨ। ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਵੀ ਅੱਜ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ।
Mukhtar Ansari
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੇਰੇ ਤੋਂ ਸਰਕਾਰ ਜਦੋਂ ਮਰਜ਼ੀ ਪੁੱਛਗਿੱਛ ਕਰ ਸਕਦੀ ਹੈ ਤੇ ਮੈਂ ਕਿਸੇ ਵੀ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਾਂ, ਜੇ ਮੇਰੀ ਕੋਈ ਵੀ ਗਲਤੀ ਨਿਕਲੀ ਤਾਂ ਮੈਨੂੰ ਪੁਲਿਸ ਉਸੇ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਦੇ ਨਾਲ ਰੰਧਾਵਾ ਨੇ ਇਹ ਵੀ ਕਿਹਾ ਹੈ ਕਿ ਉਹ ਕਿਧਰੇ ਵੀ ਵਿਦੇਸ਼ ਨਹੀਂ ਭੱਜਣਗੇ, ਉਹਨਾਂ ਨੂੰ ਸਰਕਾਰ ਤੋਂ ਕਿਸੇ ਵੀ ਸਰਟੀਫਿਕੇਟ ਦੀ ਲੋੜ ਨਹੀਂ ਹੈ।