ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੰਗਿਆ, ਟਵੀਟ ਕਰ ਕੇ ਦਿੱਤੀ ਜਾਣਕਾਰੀ 
Published : Aug 19, 2023, 2:10 pm IST
Updated : Aug 19, 2023, 2:10 pm IST
SHARE ARTICLE
Harjot Bains
Harjot Bains

ਇਲਾਜ ਦੇ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ਵਿਚ ਜੁਟ ਗਿਆ

ਰੋਪੜ : ਸਿੱਖਿਆ ਮੰਤਰੀ ਹਰਜੋਤ ਬੈਂਸ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ।  ਇਸ ਦੌਰਾਨ ਉਹਨਾਂ ਨੂੰ ਸੱਪ ਨੇ ਡੱਸ ਲਿਆ ਜਿਸ ਦੀ ਜਾਣਕਾਰੀ ਉਹਨਾਂ ਨੇ ਖ਼ੁਦ ਅਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫ਼ੀ ਠੀਕ ਹਨ।

15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿਚ ਜੁਟ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਸੇਵਾ ਕਰਦਿਆਂ ਤਿੰਨ ਦਿਨ ਪਹਿਲਾਂ ਰਾਹਤ ਕਾਰਜਾਂ ਦੌਰਾਨ ਮੇਰੇ ਪੈਰ ’ਤੇ ਜ਼ਹਿਰੀਲਾ ਸੱਪ ਲੜ ਗਿਆ ਸੀ। ਇਲਾਜ ਦੇ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ਵਿਚ ਜੁਟ ਗਿਆ।

file photo

 

ਵਾਹਿਗੁਰੂ ਦੀ ਮੇਹਰ, ਆਪ ਸਭ ਦੇ ਆਸ਼ੀਰਵਾਦ, ਦੁਆਵਾਂ ਅਤੇ ਅਰਦਾਸਾਂ ਸਦਕਾ ਹੁਣ ਮੈਂ ਬਿਲਕੁਲ ਠੀਕ ਹਾਂ। ਜ਼ਹਿਰ ਕਾਰਨ ਆਈ ਸੋਜ ਘੱਟ ਰਹੀ ਹੈ। ਸਾਰੇ ਡਾਕਟਰੀ ਟੈਸਟ ਵੀ ਹੁਣ ਨਾਰਮਲ ਆਏ ਹਨ। ਤੁਹਾਡਾ ਸਾਰਿਆਂ ਦਾ ਪਿਆਰ, ਸਾਥ ਅਤੇ ਆਸ਼ੀਰਵਾਦ ਹਮੇਸ਼ਾ ਮੈਨੂੰ ਸ਼ਕਤੀ ਅਤੇ ਹੌਂਸਲਾ ਦਿੰਦਾ ਰਿਹਾ ਹੈ।   

 

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement