
'ਮੈਂ ਪਿਛਲੇ ਚਾਰ ਸਾਲਾਂ ਵਿਚ ਸੰਨੀ ਦਿਓਲ ਨੂੰ ਸੰਸਦ ਵਿਚ ਸਿਰਫ਼ ਦੋ ਵਾਰ ਵੇਖਿਆ'
ਮੁਹਾਲੀ : ਕਾਂਗਰਸ ਐਮਪੀ ਜਸਬੀਰ ਡਿੰਪਾ ਨੇ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਚਾਰ ਸਾਲਾਂ ਵਿਚ ਸੰਨੀ ਦਿਓਲ ਨੂੰ ਸੰਸਦ ਵਿਚ ਸਿਰਫ਼ ਦੋ ਵਾਰ ਵੇਖਿਆ।
ਇਹ ਵੀ ਪੜ੍ਹੋ: ਅਜਨਾਲਾ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਵਿਦਿਆਰਥੀ ਦੀ ਕਰੰਟ ਲੱਗਣ ਨਾਲ ਹੋਈ ਮੌਤ
ਸਾਂਸਦ ਹੋਣ 'ਤੇ ਨਾਤੇ ਸੰਨੀ ਜ਼ੀਰੋ ਹਨ। ਭਾਜਪਾ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਐਮਪੀ ਜਸਬੀਰ ਡਿੰਪਾ ਨੇ ਸੰਨੀ ਦਿਓਲ ਨੂੰ ਗੁਰਦਾਸਪੁਰ 'ਚ ਨਾ ਆਉਣ ਦੀ ਸਲਾਹ ਵੀ ਦਿਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸੰਨੀ ਦਿਓਲ ਨੇ ਨਹੀਂ, ਗੁਰਦਾਸਪੁਰ ਦੇ ਲੋਕਾਂ ਨੇ ਨਲਕਾ ਪੁੱਟ ਦੇਣਾ, ਜੇ ਸੰਨੀ ਗੁਰਦਾਸਪੁਰ ਆ ਗਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਛੱਡਣਾ ਨਹੀਂ ਹੈ।
ਇਹ ਵੀ ਪੜ੍ਹੋ: ਜਲਾਲਾਬਾਦ 'ਚ ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਰੰਟ ਲੱਗਣ ਨਾਲ ਹੋਈ ਮੌਤ