
ਪਿਛਲੇ ਕਈ ਦਿਨਾਂ ਤੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਬੰਨ੍ਹ ਦੀ ਮਜ਼ਬੂਤੀ ਲਈ ਕੀਤੀ ਜਾ ਰਹੀ ਸੀ ਕੋਸ਼ਿਸ
ਪੱਟੀ : ਭਾਖੜਾ ਬੰਨ੍ਹ ਪ੍ਰਬੰਧਨ ਵੱਲੋਂ ਫਲੱਡ ਗੇਟ ਖੋਲ੍ਹੇ ਜਾ ਕਾਰਨ ਬਿਆਸ ਦਰਿਆ, ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਗਿਆ। ਜਿਸ ਤੇ ਪਾਕਿਸਤਾਨ ਵੱਲ ਨੂੰ ਡਾਊਨ ਸਟਰੀਮ ਨੂੰ 3 ਲੱਖ ਕਰੀਬ ਕਿਊਂਸਿਕ ਪਾਣੀ ਗਿਆ। ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਪਿੰਡ ਘੜੁੰਮ ਦਾ ਬੰਨ੍ਹ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਪੂਰੇ ਹਥਾੜ ਖੇਤਰ ਵਿਚ ਤਬਾਹੀ ਮਚ ਗਈ ਹੈ।
ਇਸ ਮੌਕੇ ਲਾਲਜੀਤ ਸਿੰਘ ਭੁੱਲਰ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਬਲਦੀਪ ਕੌਰ, ਪੁਲਿਸ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਸੁਰੱਖਿਆਂ ਥਾਵਾਂ ਤੇ ਪਹੁੰਚਾਉਣ ਦਾ ਕਾਰਜ ਕੱਲ੍ਹ ਤੋਂ ਹੀ ਸ਼ੁਰੂ ਕਰ ਦਿਤਾ ਗਿਆ ਸੀ ਪਰ ਅੱਜ ਪਿੰਡ ਘੜੁੰਮ ਨੇੜੇ ਤੋਂ ਬੰਨ੍ਹ ਟੁੱਟਣ ਕਾਰਨ ਕਰੀਬ 25/30 ਪਿੰਡ ਪਾਣੀ ਦੀ ਲਪੇਟ ਵਿਚ ਆ ਸਕਦੇ ਹਨ।
ਇਸ ਮੌਕੇ ਲਾਲਜੀਤ ਸਿੰਘ ਭੁੱਲਰ ਪੰਚਾਇਤ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਬੰਨ੍ਹ ਦੀ ਮਜ਼ਬੂਤੀ ਲਈ ਬਹੁਤ ਕੋਸ਼ਿਸ ਕੀਤੀ ਜਾ ਰਹੀ ਸੀ ਪਰ ਅੱਜ ਇਹ ਬੰਨ੍ਹ ਟੁੱਟ ਗਿਆ ਜਿਸ ਕਾਰਨ ਕਈ ਪਿੰਡਾਂ ਵਿਚ ਤਬਾਹੀ ਮੱਚ ਗਈ ਹੈ। ਲੋਕਾਂ ਅਤੇ ਪਸ਼ੁਆਂ ਦੀ ਸੁਰੱਖਿਆ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਸੈਲਟਰ ਸੈਂਟਰ ਵਿਚ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਜਿਥੇ ਪਸ਼ੂਆ ਅਤੇ ਲੋਕਾਂ ਦੇ ਖਾਣੇ ਅਤੇ ਰਹਿਣ ਬਸੇਰਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕੀਤੀ।
ਬੰਨ੍ਹ ਟੁੱਟਣ ਕਾਰਨ ਪਿੰਡ ਘੜੁੰਮ, ਕੁੱਤੀ ਵਾਲਾ , ਸਭਰਾ, ਘੁਲੇਵਾਲਾ, ਗੁਦਾਈਕੇ, ਬੱਲੜਕੇ, ਭੋਜੋਕੇ, ਜੱਲੋਕੇ, ਭੂਰਾ ਹਥਾੜ, ਗੱਗੜਕੇ ਆਦਿ ਤੱਕ ਇਲਾਕਾ ਪ੍ਰਭਾਵਿਤ ਹੋਵਗਾ। ਇਸ ਮੌਕੇ ਵਿਸ਼ਾਲਜੀਤ ਸਿੰਘ ਐਸ ਪੀ, ਦਿਲਬਾਗ ਸਿੰਘ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਐਡਵੋਕੇਟ ਜਗਦੀਪ ਮਹਿਤਾ, ਬਿੱਲਾ ਜੋਸ਼ਨ, ਠੱਣਾ ਸਿੰਘ ਸਰਪੰਚ,ਗੁਰਪਿੰਦਰ ਸਿੰਘ ਉੱਪਲ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਸੋਨੂੰ ਭੁੱਲਰ ਕਿਰਤੋਵਾਲ, ਚੇਅਰਮੈਨ ਰਜਿੰਦਰ ਸਿੰਘ ਉਸਮਾਂ,ਗੁਰਪ੍ਰੀਤ ਸਿੰਘ ਨੋਸ਼ਹਿਰਾ ਪੰਨੂਆ, ਬਲਜੀਤ ਸਿੰਘ ਕਿਰਤੋਵਾਲ ਆਦਿ ਹਾਜ਼ਰ ਸਨ।