Amirtsar News : ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Published : Aug 19, 2024, 9:21 pm IST
Updated : Aug 19, 2024, 9:21 pm IST
SHARE ARTICLE
 Amritsar's Trillium Mall bomb threat
Amritsar's Trillium Mall bomb threat

ਪੁਲਿਸ ਨੇ ਟ੍ਰਿਲੀਅਮ ਮਾਲ ਦੇ ਚਾਰੋਂ ਪਾਸੇ ਸੀਲ ਕਰਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ

Amritsar's Trillium Mall bomb threat : ਅੱਜ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਜਿੱਸ ਵਿੱਚ ਕਿਹਾ ਗਿਆ ਕਿ ਟ੍ਰਿਲੀਅਮ ਮਾਲ ਦੇ ਅੰਦਰ ਬੰਬ ਫਿੱਟ ਕੀਤੇ ਹੋਏ ਹਨ, ਇਸ ਨੂੰ ਉਡਾ ਦਿੱਤਾ ਜਾਵੇਗਾ। ਜਿਸ ਦੇ ਚਲਦੇ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਤੇ ਉਹਨਾਂ ਨੇ ਮੌਕੇ ਤੇ ਹੀ ਟ੍ਰਿਲੀਅਮ ਮਾਲ ਦੇ ਚਾਰੋਂ ਪਾਸੇ ਸੀਲ ਕਰਕੇ ਉਸ ਦੇ ਅੰਦਰ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ।

ਇਸ ਮੌਕੇ ਡੀਆਈਜੀ ਬਾਰਡਰ ਰੇਂਜ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਟ੍ਰਿਲੀਅਮ ਮਾਲ ਦੇ ਅੰਦਰ ਬੰਬ ਫਿੱਟ ਕੀਤੇ ਹੋਏ ਹਨ ਜਿਹੜੇ ਬਲਾਸਟ ਕੀਤੇ ਜਾ ਸਕਦੇ ਹਨ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਲ ਕਿਸ ਵੱਲੋਂ ਆਈ ਹੈ ਤੇ ਸਾਡੇ ਵੱਲੋਂ ਅੰਦਰ ਸਰਚ ਅਪਰੇਸ਼ਨ ਵੀ ਕੀਤਾ ਜਾ ਰਿਹਾ ਹੈ। ਸਾਡੀਆਂ ਟੀਮਾਂ ਸਾਰਾ ਸਰਚ ਕਰ ਰਿਹਾ ਬਾਕੀ ਜਾਂਚ ਕਰਕੇ ਹੀ ਪਤਾ ਲਗਾਇਆ ਜਾਵੇਗਾ, ਇਸ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ ਇਸ ਦੇ ਬਾਰੇ ਵੀ ਪਤਾ ਲਗਾਇਆ ਜਾਵੇਗਾ।

ਉਹਨਾਂ ਕਿਹਾ ਕਿ ਮੌਕੇ 'ਤੇ ਬੰਬ ਸਕਵਾਈਡ ਟੀਮ ਡੋਗ ਸਕਵੈਡ ਟੀਮ ਐਂਟੀ ਰੇਬਿਟ ਟੀਮ ਹੋਰ ਬਾਕੀ ਪੁਲਿਸ ਥਾਣਿਆਂ ਦੇ ਆਲਾ ਅਧਿਕਾਰੀ ਤੇ ਵੱਡੇ ਆਲਾ ਅਧਿਕਾਰੀ ਵੀ ਅੰਦਰ ਸਰਚ ਪੇਸ਼ ਕਰ ਰਹੇ ਹਨ।

ਉਹਨਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕ ਮਾਲ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਆ ਜਾ ਰਹੇ ਹਨ। ਅਸੀਂ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਣ ਦਿੱਤਾ ਜਲਦੀ ਹੀ ਜਾਂਚ ਮੁਕੰਮਲ ਕਰਕੇ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement