
ਚੰਡੀਗੜ੍ਹ ’ਚ ਅਪਰਾਧ ਦਰ 350 ਜਦਕਿ ਅੰਮ੍ਰਿਤਸਰ ’ਚ ਹੈ 180
ਨਵੀਂ ਦਿੱਲੀ : ਆਈਆਈਟੀ ਖੜਗਪੁਰ ਦੇ ਇੱਕ ਅਧਿਐਨ ’ਚ ਦੇਸ਼ ਦੇ 49 ਵੱਡੇ ਸ਼ਹਿਰਾਂ ਵਿੱਚ ਆਰਥਿਕ ਅਸਮਾਨਤਾ ਅਤੇ ਅਪਰਾਧ ਦਰ ਦਾ ਸਿੱਧਾ ਸਬੰਧ ਪਾਇਆ ਗਿਆ ਹੈ। 2016 ਅਤੇ 2021 ਦੇ ਵਿਚਕਾਰ ਡੇਟਾ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਰਾਤ ਨੂੰ ਰੌਸ਼ਨੀਆਂ ਦੀ ਚਮਕ ਜ਼ਿਆਦਾ ਹੁੰਦੀ ਸੀ, ਉਥੇ ਅਪਰਾਧ ਦਰ ਜ਼ਿਆਦਾ ਰਹੀ। ਲਾਈਟ ਆਧਾਰਤ ਸਮਾਨਤਾ 1% ਵਧਣ ’ਤੇ ਕੁੱਲ ਅਪਰਾਧਾਂ ਵਿੱਚ 0.5% ਵਾਧਾ ਦੇਖਿਆ ਗਿਆ। ਜਦਕਿ ਅਸਮਾਨਤਾ ਦਾ ਸਭ ਤੋਂ ਜ਼ਿਆਦਾ ਅਸਰ ਹਿੰਸਕ ਅਪਰਾਧਾਂ ’ਤੇ ਪਿਆ। 1% ਅਸਮਾਨਤਾ ਵਧਣ ’ਤੇ ਹਿੰਸਕ ਅਪਰਾਧਾਂ ’ਚ 0.5 % ਦਾ ਵਾਧਾ ਹੋਇਆ।
ਸੈਟੇਲਾਈਟ ਤੋਂ ਡੇਟਾ ਨਾਲ ਤੁਲਨਾਤਮਕ ਅਧਿਐਨ
ਆਮ ਤੌਰ ’ਤੇ ਅਸਮਾਨਤਾ ਦਾ ਅਧਿਐਨ ਆਮਦਨ ਜਾਂ ਖਪਤ ਡਾਟਾ ਨਾਲ ਕੀਤਾ ਜਾਂਦਾ ਹੈ। ਪਰ ਇਹ ਡਾਟਾ ਸ਼ਹਿਰ ਪੱਧਰ ’ਤੇ ਉਪਲਬਧ ਨਹੀਂ ਸੀ। ਅਜਿਹੀ ਸਥਿਤੀ ਵਿੱਚ ਖੋਜਕਰਤਾਵਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਵੀਆਈਆਈਆਰਐਸ ਉਪਗ੍ਰਹਿ ਤੋਂ ਰਾਤ ਦੀ ਰੌਸ਼ਨੀ ਦਾ ਡਾਟਾ ਲਿਆ ਗਿਆ ਸੀ। ਹਰੇਕ ਸ਼ਹਿਰ ਨੂੰ 1x1 ਕਿਲੋਮੀਟਰ ਦੇ ਗਰਿੱਡ ਵਿੱਚ ਵੰਡਿਆ ਗਿਆ ਸੀ। ਲਾਈਟਾਂ ਦੀ ਚਮਕ ਨੂੰ ਆਰਥਿਕ ਗਤੀਵਿਧੀ ਦਾ ਸੂਚਕ ਮੰਨਿਆ ਜਾਂਦਾ ਸੀ। ਇਸ ਤਰ੍ਹਾਂ ਅਸਮਾਨਤਾ ਅਤੇ ਅਪਰਾਧ ਦਾ ਰਿਸ਼ਤਾ ਪੁਲਾੜ ਤੋਂ ਲਈ ਗਈ ਰੌਸ਼ਨੀ ਤੋਂ ਮਾਪਿਆ ਗਿਆ ਹੈ।
ਸਜ਼ਾ ਦਰ ਵਧੀ ਤਾਂ ਅਪਰਾਧ ਘਟੇ
ਕਾਨੂੰਨ ਦਾ ਡਰ ਅਪਰਾਧ ਘਟਾਉਣ ਲਈ ਫੈਸਲਾਕੁੰਨ ਹੈ। 1 ਫ਼ੀ ਸਦੀ ਦਰ ਵਧੀ ਤਾਂ ਅਪਰਾਧ ਦਰ 0.12 ਫੀਸਦੀ ਘਟ ਗਈ।
ਪੰਜਾਬ-ਹਰਿਆਣਾ ਦੇ ਸ਼ਹਿਰਾਂ ’ਚ ਅਪਰਾਧ ਦਰ
ਦਿੱਲੀ : 1500
ਭੋਪਾਲ (ਮੱਧ ਪ੍ਰਦੇਸ਼) : 780
ਜੈਪੁਰ (ਰਾਜਸਥਾਨ) : 700
ਪੁਣੇ (ਮਹਾਰਾਸ਼ਟਰ) : 580
ਫਰੀਦਾਬਾਦ :550
ਲੁਧਿਆਣਾ : 420
ਚੰਡੀਗੜ੍ਹ :350
ਅੰਮ੍ਰਿਤਸਰ: 180