
ਹਫਤੇ ਤੋਂ ਹੜ੍ਹ ਦੇ ਪਾਣੀ ਵਿਚ ਆਪਣੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ।
ਸੁਲਤਾਨਪੁਰ ਲੋਧੀ: ਦੋ ਰਾਜ ਸਭਾ ਮੈਂਬਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਵਲੋਂ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਹੜ੍ਹ ਦੇ ਪਾਣੀ ਵਿਚੋਂ ਟਰੈਕਟਰ ਦੀ ਮਦਦ ਨਾਲ ਦੋਵੇਂ ਮੈਂਬਰ ਪਾਰਲੀਮੈਂਟ ਪੀੜਤ ਲੋਕਾਂ ਦੇ ਘਰਾਂ ਤੱਕ ਪਹੁੰਚੇ। ਪਿਛਲੇ ਇਕ ਹਫਤੇ ਤੋਂ ਹੜ੍ਹ ਦੇ ਪਾਣੀ ਵਿਚ ਆਪਣੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ।
ਲੋਕਾਂ ਨਾਲ ਗੱਲਬਾਤ ਦੌਰਾਨ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਣ ਦੇ ਬਾਵਜੂਦ ਉਨ੍ਹਾਂ ਦਾ ਮਨੋਬਲ ਨਹੀਂ ਡੋਲਿਆ ਸਗੋਂ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਉਨ੍ਹਾਂ ਕਿਹਾ ਕਿ ਇਹੋ ਹੀ ਪੰਜਾਬੀਅਤ ਹੈ ਜਦੋਂ ਦੁੱਖਾਂ ਵਿਚ ਵੀ ਹੌਸਲਾ ਬਣਾਈ ਰੱਖਦੇ ਹਨ। ਦੋਵੇਂ ਪਾਰਲੀਮੈਂਟ ਮੈਂਬਰਾਂ ਨੇ ਹੜ੍ਹ ਪੀੜਤਾਂ ਲਈ ਪਸ਼ੂਆਂ ਦਾ ਚਾਰਾ ਵੀ ਵੰਡਿਆ। ਭੱਜੀ ਨੇ ਇਸ ਮੌਕੇ ਉਨ੍ਹਾਂ ਕਿਸਾਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਹਨ ਤੇ ਅਗਲੀ ਫਸਲ ਬੀਜਣੀ ਵੀ ਚੁਣੌਤੀ ਬਣੀ ਹੋਈ ਹੈ। ਇੰਨੇ ਆਰਥਿਕ ਸੰਕਟਾਂ ਵਿਚ ਘਿਰੇ ਹੋਣ ਦੇ ਬਾਵਜੂਦ ਉਹ ਦੂਜੇ ਹੜ੍ਹ ਪੀੜਤਾਂ ਦੀ ਮਦਦ ਵਿਚ ਲੱਗੇ ਹੋਏ ਹਨ।