
ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ਚਿੰਤਤ ਹਾਂ : ਕ੍ਰਿਸ਼ਨਮੂਰਤੀ
ਵਾਸ਼ਿੰਗਟਨ, 18 ਸਤੰਬਰ : ਭਾਰਤੀ ਮੂਲ ਦੇ ਅਮਰੀਕੀ ਐੱਮਪੀ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਹੈ ਕਿ ਉਹ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ 'ਬਹੁਤ ਚਿੰਤਤ' ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿਚ ਚੀਨ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਪ੍ਰਤੀ ਫ਼ੌਜੀ ਉਕਸਾਵੇ ਦੀ ਕਾਰਵਾਈ ਬੰਦ ਕਰੇ ਅਤੇ ਕੂਟਨੀਤਕ ਹੱਲ 'ਤੇ ਧਿਆਨ ਦੇਵੇ। ਜਦੋਂ ਤਕ ਇਹ ਵਿਵਾਦ ਪੂਰੀ ਤਰ੍ਹਾਂ ਹੱਲ ਨਹੀਂ ਹੋ ਜਾਂਦਾ ਇਸ 'ਤੇ ਕਰੀਬ ਤੋਂ ਨਜ਼ਰ ਰੱਖਾਂਗਾ।
ਉਨ੍ਹਾਂ ਇਹ ਗੱਲ 'ਹਾਊਸ ਪਰਮਾਨੈਂਟ ਸੈਲੇਕਟ ਕਮੇਟੀ ਆਨ ਇੰਟੈਲੀਜੈਂਸ' ਦੀ ਬੈਠਕ ਦੌਰਾਨ ਕਹੀ। ਉਹ ਇਸ ਕਮੇਟੀ ਦੇ ਪਹਿਲੇ ਅਤੇ ਇਕਮਾਤਰ ਭਾਰਤੀ ਮੂਲ ਦੇ ਅਮਰੀਕੀ ਮੈਂਬਰ ਹਨ। ਇਸ ਮੁੱਦੇ 'ਤੇ ਕਮੇਟੀ ਦੀ ਪਹਿਲੀ ਵਾਰ ਬੈਠਕ ਹੋਈ ਹੈ। ਇਸ ਤੋਂ ਪਹਿਲੇ ਅਮਰੀਕੀ ਰਾਸ਼ਟਰਪਤੀ ਦੀ ਡਿਪਟੀ ਅਸਿਸਟੈਂਟ ਲੀਜ਼ਾ ਕਰਟਿਸ ਨੇ ਕਿਹਾ ਕਿ ਦੋਪੱਖੀ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਅਸਲ ਕੰਟਰੋਲ ਲਾਈਨ (ਐੱਲਏਸੀ) 'ਤੇ ਚੀਨ ਦੀਆਂ ਹਾਲੀਆਂ ਕਾਰਵਾਈਆਂ ਨੇ ਅਮਰੀਕਾ-ਭਾਰਤ ਦੀ ਰਣਨੀਤਕ ਭਾਈਵਾਲੀ ਦੇ ਮਹੱਤਵ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ-ਪ੍ਰਸ਼ਾਂਤ ਖੇਤਰ ਵਿਚ ਚੀਨੀ ਹਮਲਾਵਰ ਨੀਤੀ ਖ਼ਿਲਾਫ਼ ਅਮਰੀਕਾ-ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ ਸਾਡਾ ਸੰਕਲਪ ਹੈ। ਕਰਟਿਸ ਨੇ ਕਿਹਾ ਕਿ ਸੰਕਟ ਦੇ ਇਸ ਦੌਰ ਵਿਚ ਅਮਰੀਕਾ ਨੇ ਭਾਰਤ ਨੂੰ ਮਜ਼ਬੂਤ ਅਤੇ ਸਪੱਸ਼ਟ ਸਮਰਥਨ ਪ੍ਰਦਾਨ ਕੀਤਾ ਹੈ।
(ਪੀਟੀਆਈ)
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿimageਆਂ ਤੋਂ ਚੋਟੀ ਦੇ ਅਮਰੀਕੀ ਐੱਮਪੀਜ਼ ਨੇ ਭਾਰਤ ਵਿਚ ਚੀਨੀ ਘੁਸਪੈਠ 'ਤੇ ਅਪਣੀ ਚਿੰਤਾ ਪ੍ਰਗਟ ਕੀਤੀ ਹੈ। (ਪੀਟੀਆਈ)