
ਪਾਕਿ ਨੇ ਨਵਾਜ ਸ਼ਰੀਫ ਦੀ ਗ੍ਰਿਫ਼ਤਾਰੀ ਲਈ ਭੇਜਿਆ ਵਾਰੰਟ
ਇਸਲਾਮਾਬਾਦ, 18 ਸਤੰਬਰ : ਪਾਕਿਸਤਾਨ ਸਰਕਾਰ ਨੇ ਲੰਡਨ ਵਿਚ ਰਹਿ ਕੇ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇਮਰਾਨ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਬ੍ਿਰਟੇਨ 'ਚ ਅਪਣੇ ਹਾਈ ਕਮਿਸ਼ਨ ਰਾਹੀਂ ਵਾਰੰਟ ਭੇਜਿਆ ਹੈ। ਮੀਡੀਆ 'ਚ ਸ਼ੁਕਰਵਾਰ ਨੂੰ ਆਈ ਇਕ ਖ਼ਬਰ 'ਚ ਇਹ ਜਾਣਕਾਰੀ ਦਿਤੀ ਗਈ। ਪਿਛਲੇ ਸਾਲ ਨਵੰਬਰ ਵਿਚ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਲਈ ਵਿਦੇਸ਼ ਵਿਚ ਇਲਾਜ ਕਰਵਾਏ ਜਾਣ ਦੀ ਇਜਾਜ਼ਤ ਦਿਤੀ ਸੀ ਅਤੇ ਤਦ ਤੋਂ ਸ਼ਰੀਫ ਲੰਡਨ ਵਿਚ ਹਨ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਇਹ ਮਿਆਦ ਚਾਰ ਹਫ਼ਤੇ ਲਈ ਹੋਰ ਵਧਾ ਦਿਤੀ ਸੀ ਪ੍ਰੰਤੂ ਸ਼ਰੀਫ ਦੇਸ਼ ਨਹੀਂ ਪਰਤੇ।
image