100ਵੇਂ ਸਾਲ ਵਿਚ ਅਕਾਲੀ ਦਲ ਏਨਾ ਕਮਜ਼ੋਰ ਕਦੇ ਨਹੀਂ ਸੀ ਹੋਇਆ
Published : Sep 19, 2020, 1:42 am IST
Updated : Sep 19, 2020, 1:42 am IST
SHARE ARTICLE
image
image

100ਵੇਂ ਸਾਲ ਵਿਚ ਅਕਾਲੀ ਦਲ ਏਨਾ ਕਮਜ਼ੋਰ ਕਦੇ ਨਹੀਂ ਸੀ ਹੋਇਆ

ਅਪਣੇ ਰਵਾਇਤੀ ਮੂਲ ਸਿਧਾਂਤ ਨੂੰ ਵਿਸਾਰਨਾ ਅਕਾਲੀ ਦਲ ਨੂੰ ਪਿਆ ਮਹਿੰਗਾ
 

ਪਟਿਆਲਾ, 18 ਸਤੰਬਰ (ਜਸਪਾਲ ਸਿੰਘ ਢਿੱਲੋਂ) : ਸ੍ਰੋਮਣੀ ਅਕਾਲੀ ਦਲ ਜਿਸ ਨੂੰ ਪੰਥਕ  ਸਿਧਾਂਤ ਤੇ ਕਿਸਾਨੀ ਤੇ ਪਹਿਰਾ ਦੇਣ ਵਾਲੀ ਪਾਰਟੀ ਮੰਨਿਆ ਜਾਂਦਾ ਸੀ, ਪਰ ਅੱਜ ਇਹ ਪਾਰਟੀ ਇਕ ਪਰਵਾਰ  ਦੀ ਸੌੜੀ ਸੋਚ ਤਕ ਹੀ ਸਿਮਟ ਕੇ ਰਹਿ ਗਈ ਹੈ। ਇਸ ਦੀ ਜੋ ਸਥਿਤੀ ਇਸ ਵੇਲੇ ਸਾਹਮਣੇ ਆ ਰਹੀ ਹੈ , ਇਸ ਤੋਂ ਇਹ ਜਾਪਦਾ ਹੈ ਕਿ ਇਕ ਪ੍ਰੀਵਾਰ ਦੇ ਆਪਣੇ ਸਵਾਰਥ ਅੱਗੇ ਇਸ ਦੇ ਕੁਰਬਾਨੀ ਵਾਲੇ ਸਿਧਾਂਤ ਨੇ ਸਿਰ ਝੁਕਾ ਕੇ ਭਾਣਾ ਮੰਨ ਲਿਆ ਹੈ। ਇਹੋ ਕਾਰਨ ਹੈ ਕਿ ਇਸ ਪਾਰਟੀ ਦੀ ਵਾਂਗਡੋਰ ਸਾਂਭਣ ਵਾਲੇ ਆਗੂਆਂ ਨੇ ਇਸ ਦੇ ਸਿਧਾਂਤਾਂ ਦਾ ਅਜੇਹਾ ਮਲੀਆਮੇਟ ਕੀਤਾ ਕਿ ਅੱਜ 'ਮੈਂ ਮਰਾਂ, ਪੰਥ ਜੀਵੇ' ਵਰਗੇ ਸਿਧਾਂਤ ਤੇ ਪਹਿਰਾ ਦੇਣ ਵਾਲਾ ਕੋਈ ਦੂਰ ਤੱਕ ਨਜ਼ਰ ਮਾਰਿਆਂ ਵੀ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਦੇ ਪ੍ਰਧਾਨ ਨੇ ਖੇਤੀ ਆਰਡੀਨੈਂਸਾਂ ਤੇ ਵਾਰ ਵਾਰ ਆਪਣਾ ਸਟੈਂਡ ਬਦਲਕੇ ਅਕਾਲੀ ਦਲ ਦੀ ਬੇੜੀ ਨੂੰ ਇਸ ਦੇ ਪਤਨ ਵਲ ਤੋਰ ਦਿਤਾ ਹੈ।
 ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਆਪਣਾ ਮੁਲ ਸਿਧਾਂਤ ਤਾਂ ਉਸ ਵੇਲੇ ਹੀ ਛੱਡ ਦਿੱਤਾ ਸੀ ਜਿਸ ਵੇਲੇ ਇਸ ਨੂੰ ਪੰਜਾਬੀ ਪਾਰਟੀ ਦਾ ਰੁਤਬਾ ਦਿੱਤਾ। ਅੱਜ ਵੀ ਅਕਾਲੀ ਦਲ ਦੋ ਸੰਵਿਧਾਨਾਂ ਦੇ ਮਾਮਲੇ 'ਚ ਅਦਾਲਤੀ ਚੱਕਰਵਿਊ 'ਚ ਫਸਿਆ ਹੋਇਆ ਹੈ। ਇਸ ਵਿਚ ਉਸ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਕਾਲੀ ਦਲ ਨੂੰ ਸਭ ਤੋਂ ਵੱਧ ਧਾਰਮਿਕ ਸੱਟ ਸੌਦਾ ਸਾਧ ਨੂੰ ਬਿਨਾਂ ਮੰਗੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਦਰਬਾਰ 'ਚ ਬੁਲਾਕੇ ਮੁਆਫੀ ਦੇਣ ਦੇ ਆਦੇਸ਼ ਨੇ ਮਾਰੀ ਹੈ ਤੇ ਉਸ ਦੋਂ ਬਾਅਦ ਗੁਰੁ ਗਰੰਥ ਸਾਹਿਬ ਦੀ ਬੇਅਦਬੀ ਨੇ ਇਸ ਦਾ ਪੰਥਕ ਚੇਹਰਾ ਅਜਿਹਾ ਬੇਨਕਾਬ ਕੀਤਾ ਕਿ ਅੱਜ ਤੱਕ ਪੰਥਕ ਸਫਾਂ ਇਸ ਦੇ ਪੈਰ ਨਹੀਂ ਲੱਗ ਸਕੇ। ਜਿਸ ਵੇਲੇ ਅਕਾਲੀ ਆਪਣੇ ਆਪ ਨੂੰ ਸਿਆਸਤ 'ਚ ਘਿਰਦੇ ਨਜ਼ਰ ਆਏ,  ਉਸ ਵੇਲੇ ਇਨ੍ਹਾਂ ਆਪਣੇ ਬਚਾਅ ਲਈ ਅਕਾਲ ਤਖਤ ਦਾ ਸਹਾਰਾ ਲਿਆ ਤੇ ਦੂਜਿਆਂ ਨੂੰ ਫਸਾਉਣ ਲਈ ਇਨ੍ਹਾਂ ਅਸਥਾਨਾ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਨਾ ਕੀਤਾ। ਇਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਜਿਸ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ 1978 'ਚ ਨਿਰੰਕਾਰੀਆਂ ਵਿਰੁਧ ਅਕਾਲ ਤਖਤ ਤੋਂ ਹੁਕਮਨਾਮਾ ਕਰਵਾਇਆ, ਉਸੇ ਹੁਕਮਨਾਮੇ ਦੀ 1998 'ਚ ਉਲੰਘਣਾ ਕਰਕੇ ਜ: ਟੋਹੜਾ ਨੂੰ ਖੁਦ ਵੋਟਾਂ ਲਈ ਨਿਰੰਕਾਰੀ ਭਵਨ ਪਟਿਆਲਾ ਵਿਖੇ ਜਾਣਾ ਪਿਆ ਤੇ ਉਨ੍ਹਾਂ ਨੂੰ ਆਖਰੀ ਸਮੇਂ ਤੱਕ ਉਹ ਆਪਣੇ ਵੱਲੋਂ ਕਰਵਾਏ ਹੁਕਮਨਾਮੇ ਦੀ ਜਕੜ 'ਚੋਂ ਮੁਕਤ ਨਾ ਹੋ ਸਕੇ। ਬਿਲਕੁਲ ਉਹੀ ਕੁੱਝ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ 2007 'ਚ ਦੁਹਰਾਇਆ ਜਦੋਂ ਮਾਲਵੇ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਸੌਦਾ ਸਾਧ ਤੋਂ ਹਮਾਇਤ ਪ੍ਰਾਪਤ ਕਰਕੇ  ਕਾਂਗਰਸ ਨੂੰ 69 'ਚੋਂ 39 ਸੀਟਾਂ ਜਿਤਾ ਕੇ ਵੀ ਪਰ ਸਰਕਾਰ ਨਾ ਬਣਾ ਸਕੇ, ਅਕਾਲੀ ਦਲ ਰਾਜ ਅੰਦਰ ਸਰਕਾਰ ਬਣਾਕੇ ਵੀ ਅੱਜ ਤੱਕ ਮਾਲਵੇ 'ਚ ਆਪਣੇ ਪੈਰ ਨਹੀਂ ਲਾ ਸਕਿਆ, ਉਸ ਵੇਲੇ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਦੀ ਮੁੜ ਪ੍ਰਾਪਤੀ ਲਈ 1978 ਦੁਹਰਾਇਆ ਤੇ  ਅਕਾਲ ਤਖਤ ਤੋਂ ਡੇਰਾ ਪ੍ਰੇਮੀਆਂ ਬਾਰੇ ਹੁਕਮਨਾਮਾ ਕਰਵਾਇਆ ਗਿਆ ਪਰ ਬਾਅਦ 'ਚ   ਆਪਣੀ ਸਿਆਸੀ ਲਾਲਸਾ ਪੂਰੀ ਕਰਨ ਲਈ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਉਨ੍ਹਾਂ ਦੇ ਸਪੁਤਰ ਸੁਖਬੀਰ ਸਿੰਘ ਬਾਦਲ ਨੇ ਤਖਤਾਂ ਦੇ ਜਥੇਦਾਰਾਂ ਨੂੰ ਸਰਕਾਰੀ ਕੋਠੀ ਬੁਲਾਕੇ ਜੋ ਬਿਨਾ ਮੰਗੇ ਮੁਆਫੀ ਦਿਵਾਈ , ਪਰ ਸੰਗਤ ਨੇ ਇਸ ਨੂੰ ਪ੍ਰਵਾਨ ਨਾ ਕੀਤਾ, ਉਲਟਾ ਇਹ ਸਿਆਸੀ ਦਾਅ ਵੀ ਅਕਾਲੀ ਦਲ ਨੂੰ ਭਾਰਾ ਪੈ ਗਿਆ। ਸਿਟਾ ਇਹ ਨਿਕਲਿਆ ਕਿ 100ਵੇਂ ਸਾਲ 'ਚ ਦਾਖਿਲ ਹੋਇਆ ਅਕਾਲੀ ਦਲ 2017'ਚ  ਵਿਧਾਨ ਸਭਾ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਪ੍ਰਾਪਤ ਕਰ ਸਕਿਆ।


ਇਸ ਦਾ ਮੁੱਖ ਕਾਰਨ ਇਹ ਹੈ ਕਿ ਅਕਾਲੀ ਦਲ ਸਿਧਾਂਤ ਛੱਡਕੇ ਆਪਣੇ ਹੀ ਪ੍ਰੀਵਾਰ 'ਚ ਸਾਲ 2014 'ਚ ਦੂਜੇ ਵੱਡੇ ਸਿਆਸੀ ਆਗੂਆਂ ਤੇ ਉਸ ਵੇਲੇ ਦੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪੰਜਾਬ ਦੇ ਹਿਤਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਨੂੰਹ ਤੇ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਨੂੰ ਹੀ ਕੇਂਦਰ ਦੀ ਵਜ਼ੀਰੀ ਦਿਵਾਉਣ ਨੂੰ ਤਰਜੀਹ ਦਿੱਤੀ ਇਹੋ ਕਾਰਨ ਹੈ ਕਿ ਕੇਂਦਰੀ ਵਜ਼ੀਰੀ ਲਈ ਦੋਵੇਂ ਬਾਦਲ ਪਿਉ ਪੁੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਛੇ ਗੁਜਰਾਤ ਤੱਕ ਵੀ ਗਏ। ਲੋਕਾਂ 'ਚ ਉਸ ਵੇਲੇ ਚਰਚਾ ਰਹੀ ਕਿ ਜੇ ਕਿਧਰੇ ਇਸ ਹੱਦ ਤੱਕ ਦੀ ਮਿਹਨਤ ਪੰਜਾਬ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ 'ਚ ਲਾਈimageimage ਹੁੰਦੀ ਤਾਂ ਪੰਜਾਬ ਦਾ ਦਸ਼ਾ ਹੋਰ ਹੋ ਸਕਦੀ ਸੀ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement