
ਚਰਨਜੀਤ ਚੰਨੀ ਮੇਰੇ ਭਰਾਵਾਂ ਵਰਗਾ ਹੈ ਮੈਨੂੰ ਉਹਨਾਂ ਦੇ ਸੀਐੱਮ ਬਣਨ 'ਤੇ ਕੋਈ ਇਤਰਾਜ਼ ਨਹੀਂ ਹੈ।
ਚੰਡੀਗੜ੍ਹ - ਕੈਪਟਨ ਅਮਰਿੰਦਰ ਦੇ ਅਸਤੀਫ਼ੇ ਤੋਂ ਬਾਅਦ ਕੱਲ੍ਹ ਤੋਂ ਹੀ ਸੀਐੱਮ ਦੇ ਨਵੇਂ ਚਿਹਰੇ ਦੇ ਐਲਾਨ ਲਈ ਕਾਂਗਰਸ 'ਚ ਹਲਚਲ ਮਚੀ ਹੋਈ ਸੀ ਪਰ ਪੂਰੇ ਡੇਢ ਦਿਨ ਤੋਂ ਬਾਅਦ ਚਰਨਜੀਤ ਚੰਨੀ ਨੂੰ ਪੰਜਾਬ ਦਾ ਨਵਾਂ ਸੀਐੱਮ ਚੁਣ ਲਿਆ ਗਿਆ ਹੈ। ਚਰਨਜੀਤ ਚੰਨੀ ਨੂੰ ਸੀਐੱਮ ਬਣਾਉਣ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵੱਲੋਂ ਪੂਰੀ ਸਹਿਮਤੀ ਹੈ ਤੇ ਇਹ ਫੈਸਲਾ ਬਾਕੀ ਸਭ ਦੀ ਸਹਿਮਤੀ ਨਾਲ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਮੇਰੇ ਭਰਾਵਾਂ ਵਰਗਾ ਹੈ ਮੈਨੂੰ ਉਹਨਾਂ ਦੇ ਸੀਐੱਮ ਬਣਨ 'ਤੇ ਕੋਈ ਇਤਰਾਜ਼ ਨਹੀਂ ਹੈ। ਸੁਖਜਿੰਦਰ ਰੰਧਾਵਾ ਨੇ ਹਾਈਕਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਪਹਿਲਾਂ ਉਹਨਾਂ ਦਾ ਨਾਮ ਸੀਐੱਮ ਚਿਹਰੇ ਲਈ ਚੁਣਿਆ ਜਾ ਰਿਹਾ ਸੀ। ਰੰਧਾਵਾ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਤਾਕਤਵਰ ਮੰਤਰੀ ਰਿਹਾ ਹਾਂ ਤੇ ਅੱਗੇ ਵੀ ਰਹਾਂਗਾ।