'ਨਿਊਜੀਲੈਂਡ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਰਬਸੰਮਤੀ ਨਾਲ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਸ਼ਲਾਘਾਯੋਗ'
Published : Sep 19, 2022, 5:02 pm IST
Updated : Sep 19, 2022, 5:02 pm IST
SHARE ARTICLE
Harpreet Singh Giani
Harpreet Singh Giani

'ਨਿਊਜੀਲੈਂਡ ਦੀ ਸਿੱਖ ਕੌਮ ਵਧਾਈ ਦੀ ਪਾਤਰ ਹੈ'

 

ਅੰਮ੍ਰਿਤਸਰ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਗੁਰੂ ਘਰਾਂ, ਬੀਬੀਆਂ ਦੀ ਸੰਸਥਾਵਾਂ ਅਤੇ ਨਵੀਂ ਪਨੀਰੀ ਵੱਲੋਂ ਮਿਲ ਕੇ ਜੋ ਸਾਝਾਂ ਪਲੇਟਫਾਰਮ “ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਇਆ ਗਿਆ ਹੈ, ਉਸ ਲਈ ਨਿਊਜੀਲੈਂਡ ਦੀ ਸਿੱਖ ਕੌਮ ਵਧਾਈ ਦੀ ਪਾਤਰ ਹੈ।

ਇਸ ਫੈਸਲੇ ਰਾਹੀਂ ਉਹਨਾਂ ਨੇ ਸਮੁੱਚੇ ਵਿਸ਼ਵ ਵਿਚ ਵੱਸਦੀ ਸਿੱਖ ਕੌਮ ਸਾਹਮਣੇ ਉਦਾਹਰਨ ਪੇਸ਼ ਕੀਤੀ ਹੈ। ਇਸ ਤੋਂ ਇਲਾਵਾ ਨਿਊਜੀਲੈਂਡ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਸ਼ਾਬਾਸ਼ ਦੀਆਂ ਹੱਕਦਾਰ ਹਨ, ਜਿਨ੍ਹਾਂ ਚੌਧਰ ਨਾਲੋਂ ਸਿੱਖ ਕੌਮ ਨੂੰ ਪ੍ਰਥਮ ਸਮਝਦਿਆਂ ਨਿੱਜੀ ਹਉਮੈ ਤੋਂ ਉੱਪਰ ਉੱਠਕੇ ਸਰਬਸੰਮਤੀ ਨਾਲ ਆਪਣੀ ਕਾਰਜਕਾਰਨੀ ਦੀ ਚੋਣ ਕੀਤੀ।

ਇਸ ਸਾਰੀ ਰੂਪ ਰੇਖਾ ਨੂੰ ਉਲੀਕਣ ਵਾਲੇ ਤੇ ਇਸ ਸੰਕਲਪ ਦਾ ਸੁਪਨਾ ਦੇਖਣ ਵਾਲੇ ਭਾਈ ਦਲਜੀਤ ਸਿੰਘ ਨੂੰ ਹੀ ਉਕਤ ਸੰਸਥਾ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਅਸੀਂ ਉਨ੍ਹਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਨਿਊਜੀਲੈਂਡ ਦੀ ਸਮੁੱਚੀ ਸਿੱਖ ਸੰਗਤ ਨੂੰ ਇੱਕਜੁੱਟ ਹੀ ਨਹੀਂ ਕਰਨਗੇ, ਸਗੋਂ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਲਈ ਉਦਾਹਰਨ ਵੀ ਬਣਨਗੇ ਕਿਉਂਕਿ ਇਹ ਡਿਊਟੀ ਉਨ੍ਹਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਲਾਈ ਗਈ ਸੀ, ਜਿਸ ਨੂੰ ਉਹਨਾਂ ਨੇ ਬਾਖੂਬੀ ਨਿਭਾਇਆ ਹੈ।ਜਿਸ ਕਿਸਮ ਦੀ ਉਦਾਹਰਨ ਕੋਵਿਡ ਬਿਮਾਰੀ ਦੌਰਾਨ ਨਿਊਜੀਲੈਂਡ ਦੇ ਸਿੱਖਾਂ ਨੇ ਸਥਾਪਿਤ ਕੀਤੀ। ਹੁਣ ਸਿੱਖ ਸੰਗਤ ਦੀ ਬਿਹਤਰੀ ਲਈ ਉਸਤੋਂ ਵੀ ਵਧੇਰੇ ਕਾਰਜਕੁਸ਼ਲਤਾ ਨਾਲ ਕੰਮ ਕਰਨਗੇ।

ਸਿੰਘ ਸਾਹਿਬ ਜੀ ਨੇ ਇੱਕ ਵਾਰ ਫੇਰ ਸਮੁੱਚੀ ਨਵੀਂ ਚੁਣੀ ਕਾਰਜਕਾਰਨੀ ਤੇ ਨਿਊਜੀਲੈਂਡ ਦੀ ਸਿੱਖ ਸੰਗਤ ਨੂੰ ਆਪਣੀ ਕੌਮੀ ਸੰਸਥਾ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਥਾਪਨਾ ‘ਤੇ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਸਾਰੇ ਸੇਵਾਦਾਰਾਂ ਅਤੇ ਮੈਬਰਾਂ ਨੂੰ ਇਸੇ ਤਰਾਂ ਪਿਆਰ ਨਾਲ ਮਿਲ-ਜੁਲ ਕੇ ਕੰਮ ਕਰਨ ਦਾ ਬਲ ਬਖਸ਼ਿਸ਼ ਕਰਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement