ਹੁਣ ਰੁਕੇਗੀ ਬਿਜਲੀ ਚੋਰੀ! ਅਕਤੂਬਰ ਦੇ ਪਹਿਲੇ ਹਫ਼ਤੇ ਲੱਗ ਜਾਣਗੇ ਸਮਾਰਟ ਮੀਟਰ, ਦੁਕਾਨਾਂ ਤੋਂ ਹੋਵੇਗੀ ਸ਼ੁਰੂਆਤ 
Published : Sep 19, 2022, 8:55 am IST
Updated : Sep 19, 2022, 9:43 am IST
SHARE ARTICLE
Smart Meter
Smart Meter

ਖ਼ਾਸ ਗੱਲ ਇਹ ਹੈ ਕਿ ਮੀਟਰ ਨਾਲ ਛੇੜਛਾੜ ਹੁੰਦੇ ਹੀ ਵਿਭਾਗ ਨੂੰ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਜੁਰਮਾਨਾ ਲਗਾਇਆ ਜਾਵੇਗਾ ਅਤੇ ਮੀਟਰ ਉਤਾਰ ਦਿੱਤਾ ਜਾਵੇਗਾ। 

 

ਜਲੰਧਰ - ਬਿਜਲੀ ਚੋਰੀ ਨੂੰ ਰੋਕਣ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਇੱਕ ਲੱਖ ਸਿੰਗਲ ਫੇਜ਼ ਸਮਾਰਟ ਮੀਟਰ ਐਮਈ ਲੈਬ ਵਿਚ ਪਹੁੰਚ ਜਾਣਗੇ, ਜਿਨ੍ਹਾਂ ਦੇ ਆਉਂਦੇ ਹੀ ਇੰਸਟਾਲ ਹੋਣਾ ਸ਼ੁਰੂ ਹੋ ਜਾਵੇਗਾ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਰੇ ਖ਼ਪਤਕਾਰਾਂ ਨੂੰ ਸਮਾਰਟ ਮੀਟਰ ਲਗਾਉਣ ਦੇ ਹੁਕਮ ਦਿੱਤੇ ਹਨ। ਪਾਵਰਕੌਮ ਦਾ ਮੁੱਖ ਉਦੇਸ਼ ਹੈਵੀ ਲੋਡ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਖਪਤਕਾਰਾਂ ’ਤੇ ਹੋਵੇਗਾ। ਇਸ ਦੀ ਸ਼ੁਰੂਆਤ ਦੁਕਾਨਾਂ ਤੋਂ ਕੀਤੀ ਜਾਵੇਗੀ। 
ਜਿਹੜੇ ਖ਼ਪਤਕਾਰ ਪੋਸਟਪੇਡ ਮੀਟਰ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ 600 ਯੂਨਿਟਾਂ ਦਾ ਮੁਫ਼ਤ ਲਾਭ ਮਿਲੇਗਾ।

ਇਨ੍ਹਾਂ ਸਮਾਰਟ ਮੀਟਰਾਂ ਦੀ ਖਾਸੀਅਤ ਇਹ ਹੈ ਕਿ ਖ਼ਪਤਕਾਰ ਘਰ ਬੈਠੇ ਹੀ ਮੀਟਰ ਦੀ ਰੀਡਿੰਗ ਦੇਖ ਸਕਣਗੇ। ਇਨ੍ਹਾਂ ਮੀਟਰਾਂ ਦੀ ਪੰਜ ਮਹੀਨੇ ਪਹਿਲਾਂ ਐਮਈ ਲੈਬ ਵਿਚ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਟੈਂਡਰ ਕੱਢਿਆ ਗਿਆ ਸੀ ਅਤੇ ਹੁਣ ਮੀਟਰ ਮਨਜ਼ੂਰ ਹੋ ਗਏ ਹਨ। ਡਿਪਟੀ ਚੀਫ਼ ਇੰਜਨੀਅਰ ਮੀਟਰਿੰਗ ਪਵਨ ਕੁਮਾਰ ਬੀਸਲਾ ਨੇ ਦੱਸਿਆ ਕਿ ਅਕਤੂਬਰ ਵਿਚ ਇੱਕ ਲੱਖ ਸਮਾਰਟ ਮੀਟਰ ਆ ਜਾਣਗੇ।

ਜਿਨ੍ਹਾਂ ਲੋਕਾਂ ਦੇ ਮਕਾਨ ਕਿਰਾਏ 'ਤੇ ਹਨ, ਉਨ੍ਹਾਂ ਨੂੰ ਸਮਾਰਟ ਮੀਟਰਾਂ ਦਾ ਵਧੇਰੇ ਲਾਭ ਮਿਲੇਗਾ। ਬਿੱਲ ਵੱਧ ਹੈ ਜਾਂ ਘੱਟ ਇਸ ਨੂੰ ਲੈ ਕੇ ਬਹਿਸ ਦਾ ਮੁੱਦਾ ਖ਼ਤਮ ਹੋ ਜਾਵੇਗਾ। ਵਿਭਾਗ ਅਨੁਸਾਰ ਪਰਵਾਸੀ ਭਾਰਤੀਆਂ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਮੀਟਰ ਲਗਾਏ ਜਾਣ ਤਾਂ ਜੋ ਉਹ ਵਿਦੇਸ਼ਾਂ ਵਿਚ ਬੈਠ ਕੇ ਦੇਖ ਸਕਣ ਕਿ ਕਿੰਨੇ ਯੂਨਿਟ ਚੱਲ ਰਹੇ ਹਨ ਅਤੇ ਬੰਦ ਪਏ ਮੀਟਰਾਂ ਦਾ ਕਿੰਨਾ ਕਿਰਾਇਆ ਦੇਣਾ ਪੈਂਦਾ ਹੈ। ਖ਼ਾਸ ਗੱਲ ਇਹ ਹੈ ਕਿ ਮੀਟਰ ਨਾਲ ਛੇੜਛਾੜ ਹੁੰਦੇ ਹੀ ਵਿਭਾਗ ਨੂੰ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਜੁਰਮਾਨਾ ਲਗਾਇਆ ਜਾਵੇਗਾ ਅਤੇ ਮੀਟਰ ਉਤਾਰ ਦਿੱਤਾ ਜਾਵੇਗਾ। 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement