Amritsar News : ਪੰਜਾਬ ਪੁਲਿਸ ਦੇ ਡੀਐਸਪੀ ਦੇ ਘਰ STF ਵੱਲੋਂ ਛਾਪੇਮਾਰੀ, ਡੀਜੀਪੀ ਨੇ ਟਵੀਟ ਕਰਕੇ ਕੀਤੇ ਵੱਡੇ ਖੁਲਾਸੇ

By : BALJINDERK

Published : Sep 19, 2024, 11:21 am IST
Updated : Sep 19, 2024, 7:52 pm IST
SHARE ARTICLE
DSP ਵਵਿੰਦਰ ਮਹਾਜਨ
DSP ਵਵਿੰਦਰ ਮਹਾਜਨ

Amritsar News : ਘਰ ਅੰਦਰੋਂ ਨਸ਼ੀਲੇ ਪਦਾਰਥ ਤੇ ਭਾਰੀ ਮਾਤਰਾ 'ਚ ਨਕਦੀ ਹੋਈ ਬਰਾਮਦ

Amritsar News : ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਦੇ ਘਰ 'ਤੇ ਐੱਸ.ਟੀ.ਐੱਫ (ਸਪੈਸ਼ਲ ਟਾਸਕ ਫੋਰਸ) ਨੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਡੀ.ਐਸ.ਪੀ. ਪਹਿਲਾਂ ਉਹ ਐਸਟੀਐਫ ਵਿੱਚ ਤਾਇਨਾਤ ਸਨ, ਪਰ ਹਾਲ ਹੀ ਵਿੱਚ ਉਹ ਡੀਐਸਪੀ ਬਣੇ ਹਨ।

ਗੈਂਗਸਟਰਾਂ, ਸਮੱਗਲਰਾਂ ਅਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਵਾਲੇ ਡੀਐਸਪੀ ਵਵਿੰਦਰ ਮਹਾਜਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਹੁਣ ਉਹ ਆਪਣੇ ਹੀ ਵਿਭਾਗ ਦੀ ਪਕੜ ਵਿਚ ਆ ਗਿਆ ਹੈ। ਪੁਖਤਾ ਸਬੂਤਾਂ ਦੇ ਆਧਾਰ 'ਤੇ ਸਪੈਸ਼ਲ ਯੈੱਸ ਫੋਰਸ ਚੰਡੀਗੜ੍ਹ ਦੀ ਟੀਮ ਨੇ ਬੁੱਧਵਾਰ ਨੂੰ ਮਹਾਜਨ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਉਥੋਂ ਨਸ਼ੀਲਾ ਪਦਾਰਥ ਅਤੇ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ। ਐਸਟੀਐਫ ਦੇ ਮੁਹਾਲੀ ਥਾਣੇ ਵਿਚ ਕੇਸ ਨੰਬਰ 41 ਦਰਜ ਕੀਤਾ ਗਿਆ ਹੈ, ਡੀਐਸਪੀ ਮਹਾਜਨ ਲੰਬੇ ਸਮੇਂ ਤੋਂ ਐਸਟੀਐਫ ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਹਨ। ਉਸ ਨੂੰ ਆਪਣੇ ਹੀ ਵਿਭਾਗ ਦੀ ਕਾਰਵਾਈ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ, ਇਸ ਲਈ ਉਹ ਸਰਕਾਰੀ ਗੱਡੀ ਅਤੇ ਗੰਨਮੈਨ ਨੂੰ ਛੱਡ ਕੇ ਮੰਗਲਵਾਰ ਰਾਤ ਹੀ ਰੂਪੋਸ਼ ਹੋ ਗਿਆ।

ਵਵਿੰਦਰ ਇਸ ਸਮੇਂ ਡੀਐਸਪੀ ਮਹਾਜਨ 5 ਆਈਆਰਬੀ, ਅੰਮ੍ਰਿਤਸਰ ਦੇ ਹੈੱਡ ਕੁਆਟਰ ਵਿਚ ਤਾਇਨਾਤ ਹੈ, ਡੀਐਸਪੀ ਵਵਿੰਦਰ ਮਹਾਜਨ ਮਜੀਠਾ ਰੋਡ, ਅੰਮ੍ਰਿਤਸਰ ਵਿਚ ਰਹਿੰਦਾ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਕਾਰਨ ਏਜੰਸੀਆਂ ਤੋਂ ਇਲਾਵਾ ਉਸ ਦੀ ਆਪਣੀ ਐਸਟੀਐਫ ਵੀ ਤਿੱਖੀ ਨਜ਼ਰ ਰੱਖ ਰਹੀ ਸੀ।

ਮਈ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬਦਰੀ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਦੌਰਾਨ 70 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਮੱਗਲਰਾਂ ਦੇ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਗਿਆ।

ਕਰੋੜਾਂ ਰੁਪਏ ਦਾ ਲੈਣ-ਦੇਣ ਮਾਮਲਾ ਵੀ ਸਾਹਮਣੇ ਆਇਆ।  ਮਹਾਜਨ ਦਾ ਇਹ ਮਾਮਲਾ ਡੀ.ਜੀ.ਪੀ ਕੋਲ ਪਹੁੰਚ ਗਿਆ।

ਮਾਮਲਿਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਹੀ ਦੋਸ਼ ਸਾਬਤ ਹੋ ਗਏ ਸਨ। ਇਸ ਲਈ ਕੁਝ ਦਿਨ ਪਹਿਲਾਂ ਹੀ ਡੀਐਸਪੀ ਵਵਿੰਦਰ ਮਹਾਜਨ ਦਾ ਤਬਾਦਲਾ ਐਸਟੀਐਫ ਵਿੱਚ ਅੰਮ੍ਰਿਤਸਰ ਵਿੱਚ ਹੀ ਪੰਜ ਆਈਆਰਬੀ ਵਿੱਚ ਕੀਤਾ ਗਿਆ ਸੀ। ਇਸ ਤੋਂ ਬਾਅਦ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ।

ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਟੀਮ ਭੇਜੀ ਗਈ ਸੀ ਪਰ ਡੀਐਸਪੀ ਮਹਾਜਨ ਨੂੰ ਇਸ ਦੀ ਹਵਾ ਲੱਗ ਗਈ ਅਤੇ ਮੰਗਲਵਾਰ ਰਾਤ 11 ਵਜੇ ਰੂਪੋਸ਼ ਹੋ ਗਏ। ਬੁੱਧਵਾਰ ਸਵੇਰੇ ਵਿਸ਼ੇਸ਼ ਟੀਮ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਐਸਟੀਐਫ ਦਫ਼ਤਰ ਵਿੱਚ ਤਲਾਸ਼ੀ ਲਈ ਅਤੇ ਰਿਕਾਰਡ ਜ਼ਬਤ ਕੀਤਾ। ਫਿਰ ਡੀਐਸਪੀ ਮਹਾਜਨ ਦੇ ਘਰ ਛਾਪਾ ਮਾਰਿਆ। ਐਸਟੀਐਫ ਦੀ ਟੀਮ ਨੇ ਉਥੋਂ ਨਸ਼ੀਲੇ ਪਦਾਰਥਾਂ ਅਤੇ ਪੈਸਿਆਂ ਤੋਂ ਇਲਾਵਾ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੇ ਆਧਾਰ ’ਤੇ ਐਸਟੀਐਫ ਥਾਣਾ ਮੁਹਾਲੀ ਵਿਚ ਵੀ ਕੇਸ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਡੀਐਸਪੀ ਮਹਾਜਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਨਾਲ-ਨਾਲ ਬਾਰਡਰ ਰੇਂਜ ਵਿੱਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਪੈਸ਼ਲ ਟਾਸਕ ਫੋਰਸ ਇਸ ਪੂਰੇ ਮਾਮਲੇ 'ਚ ਮੀਡੀਆ ਨੂੰ ਕੁਝ ਨਹੀਂ ਦੱਸ ਰਹੀ ਹੈ। ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਗਈ ਹੈ। ਡੀਐਸਪੀ ਮਹਾਜਨ ਦੇ ਦੋਵੇਂ ਮੋਬਾਈਲ ਫੋਨ ਵੀ ਬੰਦ ਹਨ।

(For more news apart from  STF raided the house of DSP of Punjab Police News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement