Punjab News: ਪੰਜਾਬ 'ਚ ਸਾਬਕਾ ਡਾਇਰੈਕਟਰ 'ਤੇ ਵਿਜੀਲੈਂਸ ਦੀ ਕਾਰਵਾਈ: 4 ਜਾਇਦਾਦਾਂ ਕੀਤੀਆਂ ਕੁਰਕ
Published : Sep 19, 2024, 10:55 am IST
Updated : Sep 19, 2024, 10:55 am IST
SHARE ARTICLE
Vigilance action on former director in Punjab: 4 properties attached
Vigilance action on former director in Punjab: 4 properties attached

Punjab News: ਲੁਧਿਆਣਾ ਅਦਾਲਤ ਵੱਲੋਂ ਉਸ ਨੂੰ ਪੀ.ਓ. ਘੋਸ਼ਿਤ ਕੀਤਾ ਹੋਇਆ ਹੈ।

 

Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਖੁਰਾਕ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਹਨ। ਜਲਦੀ ਹੀ ਜਾਇਦਾਦ ਦੀ ਨਿਲਾਮੀ ਕੀਤੀ ਜਾਵੇਗੀ। ਸੂਬੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੋਏ ਟੈਂਡਰ ਘੁਟਾਲੇ ਦਾ ਦੋਸ਼ ਹੈ। ਇਸ ਤੋਂ ਇਲਾਵਾ ਲੁਧਿਆਣਾ ਅਦਾਲਤ ਵੱਲੋਂ ਉਸ ਨੂੰ ਪੀ.ਓ. ਘੋਸ਼ਿਤ ਕੀਤਾ ਹੋਇਆ ਹੈ। 

ਵਿਜੀਲੈਂਸ ਨੂੰ ਜਾਂਚ ਵਿਚ 12 ਜਾਇਦਾਦਾਂ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚ ਚਾਰ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ ਹੈ। ਜਦਕਿ ਅੱਠ ਜਾਇਦਾਦਾ ਉੱਤੇ ਵੀ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਆਰੋਪ ਹੈ ਕਿ ਉਨ੍ਹਾਂ ਜਾਇਦਾਦਾਂ ਨੂੰ ਭ੍ਰਿਸ਼ਟਾਚਾਰ ਦੇ ਪੈਸਿਆਂ ਨਾਲ ਬਣਾਇਆ ਗਿਆ ਸੀ। 

ਵਿਜੀਲੈਂਸ ਜਾਂਚ ਵਿਚ ਪਤਾ ਲੱਗਿਆ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਆਬਾਦੀ ਗੁਰੂ ਅਮਰਦਾਸ ਨਗਰ, ਲੁਧਿਆਣਾ ਵਿਚ ਇੱਕ ਪਲਾਟ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿੱਚ 150-150 ਵਰਗ ਗਜ ਦੇ ਦੋ ਪਲਾਟ, ਰਾਜਗੁਰੂ ਨਗਰ ਲੁਧਿਆਣਾ ਵਿੱਚ ਇੱਕ ਮਰਾਨ ਨੰਬਰ-164-ਏ ਅਤੇ ਇੱਕ ਫਲੈਟ ਨੰਬਰ-304, ਕੈਟਾਗਰੀ-ਏ ਦੂਸਰੀ ਮੰਜਿਲ, ਆਰਸੀਐਮ ਪੰਜਾਬ, ਸਹਿਕਾਰੀ ਸਭਾ ਗਜ਼ਟਿਡ ਅਧਿਕਾਰੀ, ਸੈਕਟਰ-48-ਏ ਚੰਡੀਗੜ੍ਹ ਵਿੱਚ ਪੰਜ ਜਾਇਦਾਦਾਂ ਖਰੀਦੀਆਂ ਸਨ। ਰਾਕੇਸ਼ ਸਿੰਗਲਾ ਨੇ ਸਾਰੀ ਜਾਇਦਾਦ 1 ਅਪ੍ਰੈਲ 2011 ਤੋਂ 31 ਜੁਲਾਈ 2022 ਦੇ ਦੌਰਾਨ ਪਤਨੀ ਰਚਨਾ ਸਿੰਗਲਾ ਦੇ ਨਾਮ ਉੱਤੇ ਖ਼ਰੀਦੀ ਸੀ। 

ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਰਾਕੇਸ਼ ਸਿੰਗਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂ ’ਤੇ ਖਰੀਦੀਆਂ ਗਈਆਂ 6 ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ।

ਇਹਨਾਂ ਵਿੱਚੋਂ 5 ਸੰਪਤੀਆਂ ਵਸੀਕਾ 1179/30 ਜੂਨ 2021, (ਖੇਤਰ 95.51 ਵਰਗ ਗਜ਼) ਵਸੀਕਾ 1180/30 ਜੂਨ 2021 (ਖੇਤਰ 98.47 ਵਰਗ ਗਜ਼) ਵਸੀਕਾ 1181/30 ਜੂਨ 2021 (ਏਰੀਆ 12.51 ਵਰਗ ਗਜ਼) ਵਸੀਕਾ 1181/30 ਜੂਨ 2021 (ਇਲਾਕਾ 12.12/30 ਵਰਗ ਗਜ਼) ਹੈ। ਜੂਨ 2021 (ਖੇਤਰ 98.47 ਵਰਗ ਗਜ਼) ਵਸੀਕਾ 1183 30 ਜੂਨ 2021 (ਖੇਤਰ 98.51 ਵਰਗ ਗਜ਼) ਸੈਲੀਬ੍ਰੇਸ਼ਨ ਬਾਜ਼ਾਰ, ਜੀ.ਟੀ. ਰੋਡ ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਸਥਿਤ ਹੈ।

ਇਸ ਤੋਂ ਇਲਾਵਾ 2 ਮਈ 2013 ਨੂੰ ਨਿਊ ਚੰਡੀਗੜ੍ਹ ਵਿਖੇ ਰਚਨਾ ਸਿੰਗਲਾ ਦੇ ਨਾਂ 'ਤੇ 79.4 ਵਰਗ ਮੀਟਰ ਦੀ ਐਸ.ਸੀ.ਓ. ਮੁਲਜ਼ਮ ਇਨ੍ਹਾਂ ਸਾਰੀਆਂ 6 ਜਾਇਦਾਦਾਂ ਤੋਂ ਹਰ ਮਹੀਨੇ ਕਰੀਬ 2 ਲੱਖ ਰੁਪਏ ਕਮਾ ਰਿਹਾ ਹੈ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement