ਯੂਕੇ 'ਚ ਗੁਰਸਿੱਖ ਬੱਚੀ ਨਾਲ ਰੇਪ ਦੀ ਘਟਨਾ 'ਤੇ ਜਥੇਦਾਰ ਗੜਗੱਜ ਨੇ ਕੀਤੀ ਨਿੰਦਾ
Published : Sep 19, 2025, 2:18 pm IST
Updated : Sep 19, 2025, 2:18 pm IST
SHARE ARTICLE
Jathedar Gargajj condemns the rape incident of a Gursikh girl in the UK
Jathedar Gargajj condemns the rape incident of a Gursikh girl in the UK

“ਸਰਕਾਰ ਦੋਸ਼ੀਆਂ ਨੂੰ ਦੇਵੇ ਮਿਸਾਲੀ ਸਜ਼ਾ ਤਾਂ ਜੋ ਕੱਲ੍ਹ ਕਿਸੇ ਵੀ ਧੀ-ਭੈਣ ਨਾਲ ਨਾ ਹੋਵੇ ਜਬਰਜਨਾਹ”

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਵਿੱਚ ਇੱਕ ਗੁਰਸਿੱਖ ਲੜਕੀ ਨਾਲ ਹੋਈ ਰੇਪ ਦੀ ਮੰਦਭਾਗੀ ਘਟਨਾ ‘ਤੇ ਗੰਭੀਰ ਰੋਸ ਅਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਕਵੀਂ ਸਦੀ ਵਿੱਚ ਵੀ ਵਾਪਰਦੀਆਂ ਸੁਣ ਕੇ ਮਨੁੱਖਤਾ ਦਾ ਸਿਰ ਝੁਕਦਾ ਹੈ। ਜਥੇਦਾਰ ਨੇ ਕਿਹਾ ਕਿ ਗੁਰੂ ਸਾਹਿਬਾਂ ਨੇ ਸਿੱਖਿਆ ਦਿੱਤੀ ਹੈ ਕਿ ਪਰਾਈਆਂ ਮਾਵਾਂ, ਧੀਆਂ ਅਤੇ ਭੈਣਾਂ ਨੂੰ ਆਪਣੀ ਮਾਂ, ਧੀ ਤੇ ਭੈਣ ਸਮਝ ਕੇ ਇੱਜ਼ਤ ਦੇਣੀ ਚਾਹੀਦੀ ਹੈ। ਪਰ ਯੂਕੇ ਵਿੱਚ ਇੱਕ ਸਿੱਖ ਬੱਚੀ ਨਾਲ ਵਾਪਰੀ ਇਹ ਘਟਨਾ ਨਾ ਸਿਰਫ਼ ਸ਼ਰਮਨਾਕ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਉਥੋਂ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ।

ਗਿਆਨੀ ਗੜਗੱਜ ਨੇ ਕਿਹਾ ਕਿ ਯੂਕੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਮਿਸਾਲੀ ਤੋਂ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਧੀ ਜਾਂ ਭੈਣ ਇਸ ਤਰ੍ਹਾਂ ਦੇ ਡਰਾਉਣੇ ਤਜਰਬੇ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਧੀਆਂ-ਭੈਣਾਂ ਜਦੋਂ ਘਰ ਤੋਂ ਬਾਹਰ ਨਿਕਲਣ, ਉਹਨਾਂ ਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਸੁਰੱਖਿਅਤ ਹਨ।

ਇਸ ਤੋਂ ਇਲਾਵਾ, ਜਥੇਦਾਰ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਸਿੱਖ ਲੜਕੀ ਨਾਲ ਹੋਈ ਘਟਨਾ ਨਹੀਂ, ਬਲਕਿ ਮਨੁੱਖਤਾ ਦੇ ਵਿਰੁੱਧ ਇੱਕ ਅਪਰਾਧ ਹੈ। “ਭਾਵੇਂ ਪੀੜਤ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਨਾਲ ਸਬੰਧਿਤ, ਸਾਡਾ ਸਟੈਂਡ ਸਾਫ਼ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਿਲਕੁਲ ਬਰਦਾਸ਼ਤਯੋਗ ਨਹੀਂ ਹਨ।” ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਦੁਨੀਆ ਭਰ ਵਿੱਚ ਸੇਵਾ ਤੇ ਬਲਿਦਾਨ ਲਈ ਜਾਣੀ ਜਾਂਦੀ ਹੈ। ਚਾਹੇ ਕੁਦਰਤੀ ਆਫ਼ਤ ਹੋਵੇ ਜਾਂ ਮਨੁੱਖਤਾ ਨਾਲ ਜੁੜਿਆ ਕੋਈ ਵੀ ਸੰਕਟ, ਸਿੱਖ ਹਮੇਸ਼ਾ ਅੱਗੇ ਰਹਿੰਦੇ ਹਨ। “ਐਸੀ ਕੌਮ ਦੀ ਧੀ ਨਾਲ ਅਜਿਹੀ ਘਟਨਾ ਵਾਪਰਨਾ ਨਾ ਸਿਰਫ਼ ਉਸ ਪਰਿਵਾਰ ਲਈ, ਸਗੋਂ ਪੂਰੀ ਸਿੱਖ ਕੌਮ ਲਈ ਦਰਦਨਾਕ ਹੈ,” ਜਥੇਦਾਰ ਨੇ ਕਿਹਾ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਸਰਕਾਰ ਨੂੰ ਕਿਹਾ ਕਿ ਜੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਇਹ ਨਾ ਸਿਰਫ਼ ਨਿਆਂ ਦੀ ਹਾਰ ਹੋਵੇਗੀ, ਸਗੋਂ ਹੋਰ ਅਪਰਾਧੀਆਂ ਦੇ ਮਨ ਵਿੱਚ ਵੀ ਹੌਸਲਾ ਵੱਧੇਗਾ। “ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੱਲ੍ਹ ਤੋਂ ਕੋਈ ਵੀ ਕਿਸੇ ਵੀ ਧੀ-ਭੈਣ ਦੇ ਨਾਲ ਜਬਰਜਨਾਹ ਕਰਨ ਬਾਰੇ ਸੋਚ ਵੀ ਨਾ ਸਕੇ।” ਅੰਤ ਵਿੱਚ ਉਨ੍ਹਾਂ ਕਿਹਾ, “ਇਹ ਘਟਨਾ ਉਸ ਦੇਸ਼ ਵਿੱਚ ਵਾਪਰੀ ਹੈ ਜਿੱਥੇ ਲੋਕ ਕਹਿੰਦੇ ਹਨ ਕਿ ਉਹਨਾਂ ਤੋਂ ਦੁਨੀਆ ਨੇ ਸਭਿਅਤਾ ਸਿੱਖੀ। ਪਰ ਅਜਿਹਾ ਗੈਰ-ਸਭਿਅਤਾ ਵਾਲਾ ਕਿਰਦਾਰ ਵਾਪਰਨਾ ਸਾਰੀ ਮਨੁੱਖਤਾ ਲਈ ਸ਼ਰਮਨਾਕ ਹੈ। ਵਾਹਿਗੁਰੂ ਕਰੇ ਕਿ ਉਥੇ ਦੀ ਸਰਕਾਰ ਤੁਰੰਤ ਕਾਰਵਾਈ ਕਰਕੇ ਨਿਆਂ ਦੇਵੇ ਤਾਂ ਕਿ ਸਾਰੀਆਂ ਧੀਆਂ-ਭੈਣਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement