
ਜਦੋਂ ਜ਼ਿਮਨੀ ਚੋਣਾਂ ਆਉਂਦੀਆਂ ਹਨ ਤਾਂ ਪਤਾ ਹੀ ਹੁੰਦਾ ਹੈ ਕਿ ਸਰਕਾਰ ਨੇ ਜਿੱਤਣਾ ਹੈ ਪਰ ਇਸ ਵਾਰ ਦਾਖਾ ਵਿਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਅਸਲ ਚੋਣ ਚੱਲ ਰਹੀ ਹੈ
ਵੈਸੇ ਤਾਂ ਜਦੋਂ ਜ਼ਿਮਨੀ ਚੋਣਾਂ ਆਉਂਦੀਆਂ ਹਨ ਤਾਂ ਪਤਾ ਹੀ ਹੁੰਦਾ ਹੈ ਕਿ ਸਰਕਾਰ ਨੇ ਜਿੱਤਣਾ ਹੈ ਪਰ ਇਸ ਵਾਰ ਪੰਜਾਬ ਦੇ ਦਾਖਾ ਵਿਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਅਸਲ ਚੋਣ ਚੱਲ ਰਹੀ ਹੈ ਕਿਉਂਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਚਮਕਦੇ ਸਿਤਾਰੇ ਇੱਥੇ ਪਹੁੰਚ ਰਹੇ ਹਨ ਪਰ ਜੋ ਮੁੱਖ ਲੜਾਈ ਚੱਲ ਰਹੀ ਹੈ ਉਹ ਕਾਂਗਰਸ ਤੇ ਅਕਾਲੀ ਦਲ ਦੇ ਵਿਚਕਾਰ ਹੈ। ਇੱਕ ਪਾਸੇ ਕਾਂਗਰਸ ਪਾਰਟੀ ਨੁੰ ਜਿਤਾਉਣ ਤੇ ਚਮਾਕਾਉਣ ਵਾਲੇ ਕੈਪਟਨ ਸੰਦੀਪ ਲੜ ਰਹੇ ਹਨ ਤੇ ਦੂਜੇ ਪਾਸੇ ਮਨਪ੍ਰੀਤ ਇਯਾਲੀ ਹਨ ਜੋ ਮਜੀਠੀਆ ਦੇ ਬਹੁਤ ਹੀ ਖਾਸ ਅਤੇ ਉਨ੍ਹਾਂ ਦਾ ਸੱਜਾ ਹੱਥ ਮੰਨੇ ਜਾਂਦੇ ਹਨ।
Dakha People
ਇਸ ਦੇ ਸਬੰਧੀ ਸਪੋਕਸਮੈਨ ਟੀਵੀ ਵੱਲੋਂ ਹਲਕਾ ਦਾਖਾ ਦੇ ਲੋਕਾਂ ਨਾਲ ਖਾਸ ਗੱਲਬਾਤ ਕੀਤੀ ਗਈ। ਸਪੋਕਸਮੈਨ ਟੀਵੀ ਵੱਲੋਂ ਹਲਕੇ ਦੇ ਲੋਕਾਂ ਨੂੰ ਵੋਟ ਪਾਉਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਦੱਸਿਆ ਕਿ ਉਹ ਇਸ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੋਟ ਪਾਉਣਗੇ। ਉਹਨਾਂ ਦੱਸਿਆ ਕਿ ਪਹਿਲਾਂ ਉਹ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਂਦੇ ਸਨ ਤੇ ਫਿਰ ਉਹ ਅਕਾਲੀ ਦਲ ਨੂੰ ਵੋਟ ਪਾਉਂਦੇ ਰਹੇ। ਉਹਨਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਇਯਾਲੀ ਵਾਪਸ ਆਏ ਹਨ ਜੋ ਪਹਿਲਾਂ ਵੀ ਦਾਖਾ ਦੇ ਵਿਧਾਇਕ ਸਨ ਪਰ ਉਹਨਾਂ ਨੇ ਹਲਕੇ ਦਾ ਕੋਈ ਵਿਕਾਸ ਨਹੀਂ ਕੀਤਾ।
Dakha People
ਇਸ ਦੇ ਨਾਲ ਹੀ ਹਲਕੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਇੱਥੇ ਬਿਲਕੁਲ ਨਹੀਂ ਆਉਂਦੇ ਸਨ ਅਤੇ ਨਾ ਹੀ ਉਹਨਾਂ ਨੇ ਹਲਕੇ ਵਿਚ ਕੁਝ ਵਿਕਾਸ ਕੀਤਾ। ਉਹਨਾਂ ਕਿਹਾ ਕਿ ਉਹ ਹਮੇਸ਼ਾਂ ਤੋਂ ਕਾਂਗਰਸ ਨੂੰ ਵੀ ਵੋਟ ਪਾ ਰਹੇ ਹਨ ਅਤੇ ਇਸ ਵਾਰ ਵੀ ਉਹ ਕੈਪਟਨ ਸੰਧੂ ਨੂੰ ਵੋਟ ਪਾਉਣਗੇ। ਇਲਾਕੇ ਦੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਬਿਲਕੁਲ ਨਸ਼ਾ ਨਹੀਂ ਸੀ, ਸਿਰਫ਼ 10 ਸਾਲਾਂ ਤੋਂ ਹੀ ਭਾਰੀ ਮਾਤਰਾ ਵਿਚ ਨਸ਼ਾ ਆ ਰਿਹਾ ਹੈ। ਦਾਖਾ ਦੀਆਂ ਔਰਤਾਂ ਦਾ ਵੀ ਕਹਿਣਾ ਹੈ ਕਿ ਹੁਣ ਲੋਕ ਚਿੱਟੇ ਦੀ ਥਾਂ ਨਸ਼ੇ ਦੀਆਂ ਗੋਲੀਆਂ ਆਦਿ ਲੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਇਸ ਲਈ ਇਲਾਕੇ ਵਿਚ ਕਾਂਗਰਸ ਹੀ ਵਧੀਆ ਕੰਮ ਕਰ ਸਕਦੀ ਹੈ ਸੋ ਇਸ ਲਈ ਉਹ ਅਪਣੀ ਵੋਟ ਕੈਪਟਨ ਸੰਧੂ ਨੂੰ ਹੀ ਦੇਣਗੇ।
Dakha People
ਇਸੇ ਤਰ੍ਹਾਂ ਹਲਕੇ ਦੇ ਪਿੰਡ ਮੋਰਕਰੀਮਾ ਦੇ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀਆਂ ਸੜਕਾਂ, ਸ਼ਮਸ਼ਾਨ ਘਾਟ ਅਤੇ ਨਾਲੀਆਂ ਦੀ ਹਾਲਤ ਬਹੁਤ ਮਾੜੀ ਹੈ। ਇਸ ਦੇ ਨਾਲ ਹੀ ਪਿੰਡ ਵਿਚ ਲਾਈਟਾਂ ਦੀ ਸਹੂਲਤ ਵੀ ਨਹੀਂ ਹੈ। ਉਹਨਾਂ ਕਿਹਾ ਹੁਣ ਉਹਨਾਂ ਨੂੰ ਕੈਪਟਨ ਸੰਧੂ ਤੋਂ ਹੀ ਉਮੀਦਾਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਸੰਧੂ ਵਾਅਦੇ ਕਰ ਰਹੇ ਹਨ ਤਾਂ ਉਹ ਉਹਨਾਂ ਨੂੰ ਪੂਰੇ ਵੀ ਕਰਨਗੇ। ਇਸ ਦੇ ਨਾਲ ਹੀ ਪਿੰਡ ਦੇ ਇਕ ਬਜ਼ੁਰਗ ਬਹਾਦਰ ਸਿੰਘ ਨੇ ਕਿਹਾ ਉਹਨਾਂ ਦੇ ਪਿੰਡ ਵਿਚ ਕੋਈ ਡਿਸਪੈਂਸਰੀ ਨਹੀਂ ਹੈ ਅਤੇ ਨਾ ਹੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਸਿਰਫ਼ ਕੈਪਟਨ ਸੰਧੂ ਤੋਂ ਹੀ ਉਮੀਦ ਹੈ।
Dakha People
ਪਿੰਡ ਦੇ ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਜਿਸ ਦੀ ਸਰਕਾਰ ਹੈ ਉਸ ਦੀ ਹੀ ਜਿੱਤ ਹੋਵੇਗੀ ਅਤੇ ਉਹੀ ਕੰਮ ਕਰੇਗਾ। ਪਿੰਡ ਵਾਸੀ ਮਲਕੀਤ ਸਿੰਘ ਦਾ ਵੀ ਕਹਿਣਾ ਹੈ ਕਿ ਇਸ ਵਾਰ ਕੈਪਟਨ ਸੰਧੂ ਦੀ ਜਿੱਤ ਹੋਣੀ ਚਾਹੀਦੀ ਹੈ। ਪਿੰਡ ਦੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਉਹਨਾਂ ਨੂੰ ਬੈਂਸ ਗਰੁੱਪ ਹੀ ਸਾਫ ਦਿਲ ਲੱਗਦੇ ਹਨ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਕੈਪਟਨ ਸੰਦੀਪ ਸੰਧੂ ਤੋਂ ਕੋਈ ਉਮੀਦ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਢਾਈ ਸਾਲਾਂ ਤੋਂ ਕੁਝ ਨਹੀਂ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਵੀ ਸਮਰਥਨ ਕੀਤਾ। ਪਿੰਡ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਉਹਨਾਂ ਦੇ ਇਲਾਕੇ ਵਿਚ ਬਹੁਤ ਵਿਕਾਸ ਕੀਤਾ ਹੈ।
Dakha People
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰੇਕ ਪਾਰਟੀ ਅਪਣੀ ਨਜ਼ਰ ਵਿਚ ਸਹੀ ਹੈ ਪਰ ਅੱਜ ਦਾ ਜੋ ਦੌਰ ਚੱਲ ਰਿਹਾ ਹੈ, ਜਿਵੇਂ ਮਹਿੰਗਾਈ ਦਾ ਦੌਰ ਜਾਂ ਕਿਸਾਨ ਖੁਦਕੁਸ਼ੀਆਂ ਦਾ ਦੌਰ, ਕਿਸੇ ਵੀ ਪਾਰਟੀ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਅਪਣਾ ਸਮਾਂ ਲੰਘਾ ਕੇ ਚਲੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਰੇਗਾ ਦੀ ਦਿਹਾੜੀ ਵਧਾ ਕੇ ਘੱਟੋ-ਘੱਟ 300 ਰੁਪਏ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ਘੱਟੋ ਘੱਟ ਛੇ ਮਹੀਨੇ ਕੰਮ ਚਾਹੀਦਾ ਹੈ ਕਿਉਂਕਿ ਤਿੰਨ ਮਹੀਨੇ ਕੰਮ ਕਰਕੇ ਉਹ ਨੋ ਮਹੀਨੇ ਵੇਹਲੇ ਰਹਿੰਦੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਆਸ ਹੈ ਕਿ ਕਾਂਗਰਸ ਉਹਨਾਂ ਦੀਆਂ ਮੰਗਾਂ ਜਰੂਰੀ ਪੂਰੀਆਂ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।