
ਭਾਰਤੀ ਲੋਕਤੰਤਰ ਸੱਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ: ਸੋਨੀਆ ਗਾਂਧੀ
ਕਿਹਾ, ਤਿੰਨੇ ਖੇਤੀ ਕਾਨੂੰਨ 'ਹਰੀ ਕ੍ਰਾਂਤੀ' ਤੋਂ ਪ੍ਰਾਪਤ ਹੋਏ ਲਾਭ ਨੂੰ ਖ਼ਤਮ ਕਰਨ ਲਈ ਬਣਾਏ
ਨਵੀਂ ਦਿੱਲੀ, 18 ਅਕਤੂਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ, ਕੋਵਿਡ-19 ਮਹਾਂਮਾਰੀ, ਆਰਥਕਤਾ ਦੀ ਸਥਿਤੀ ਅਤੇ ਦਲਿਤਾਂ ਵਿਰੁਧ ਕਥਿਤ ਅਤਿਆਚਾਰ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਭਾਰਤੀ ਲੋਕਤੰਤਰ ਸਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ।
ਸੋਨੀਆ ਨੇ ਹਾਲ ਹੀ 'ਚ ਸਰਕਾਰ ਦੁਆਰਾ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ 'ਕਾਲੇ ਵਿਰੋਧੀ ਖੇਤੀਬਾੜੀ ਕਾਨੂੰਨ' ਕਹਿੰਦੇ ਹੋਏ ਦੋਸ਼ ਲਾਇਆ ਹੈ ਕਿ 'ਹਰੀ ਕ੍ਰਾਂਤੀ' ਤੋਂ ਪ੍ਰਾਪਤ ਹੋਏ ਲਾਭ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਹੈ।
ਕਾਂਗਰਸ ਜਨਰਲ ਸਕੱਤਰਾਂ ਅਤੇ ਸੂਬਾਈ ਇੰਚਾਰਜਾਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ 'ਚ ਇਕ ਅਜਿਹੀ ਸਰਕਾਰ ਹੈ ਜੋ ਦੇਸ਼ ਦੇ ਨਾਗਰਿਕਾਂ ਦੇ ਹੱਕ ਮੁੱਠੀ ਭਰ ਪੂੰਜੀਪਤੀਆਂ ਨੂੰ ਸੌਂਪਣਾ ਚਾਹੁੰਦੀ ਹੈ। ਪਿਛਲੇ ਮਹੀਨੇ ਕਾਂਗਰਸ ਵਿਚ ਵੱਡੇ ਸੰਗਠਨਾਤਮਕ ਤਬਦੀਲੀ ਤੋਂ ਬਾਅਦ ਸੋਨੀਆ ਗਾਂਧੀ ਨੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਪਹਿਲੀ ਵਾਰ ਮੀਟਿੰਗ ਕੀਤੀ।
ਹਾਲ ਹੀ 'ਚ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਨੂੰ ਘੇਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨਾਲ ਭਾਰਤ ਦੀ ਲਚਕੀਲੀ ਖੇਤੀ ਆਧਾਰਤ ਆਰਥਕਤਾ ਦੀ ਬੁਨਿਆਦ ਉੱਤੇ ਹਮਲਾ ਕੀਤਾ ਹੈ।
ਗਾਂਧੀ ਨੇ ਕਿਹਾ, “ਹਰੀ ਕ੍ਰਾਂਤੀ ਤੋਂ ਹੋਏ ਲਾਭ ਨੂੰ ਖ਼ਤਮ ਕਰਨ ਲਈ ਇਕ ਸਾਜਿਸ਼ ਰਚੀ ਗਈ ਹੈ। ਕਰੋੜਾਂ ਖੇਤੀ ਮਜ਼ਦੂਰਾਂ, ਹਿੱਸੇਦਾਰਾਂ, ਕਿਰਾਏਦਾਰਾਂ, ਛੋਟੇ ਅਤੇ ਸੀਮਾਂਤ ਕਿਸਾਨਾਂ, ਛੋਟੇ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਉੱਤੇ ਹਮਲਾ ਕੀਤਾ ਗਿਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਿਲ ਕੇ
ਇਸ ਸਾਜਿਸ਼ ਨੂੰ ਨਾਕਾਮ ਕਰੀਏimage।