ਪਠਾਨਕੋਟ ਚੌਕ ਫ਼ਲਾਈਓਵਰ ਉਤੇ ਪੰਜ ਵਾਹਨਾਂ ਵਿਚਕਾਰ ਟੱਕਰ, ਇਕ ਜ਼ਖ਼ਮੀ
Published : Oct 19, 2020, 12:53 am IST
Updated : Oct 19, 2020, 12:53 am IST
SHARE ARTICLE
image
image

ਪਠਾਨਕੋਟ ਚੌਕ ਫ਼ਲਾਈਓਵਰ ਉਤੇ ਪੰਜ ਵਾਹਨਾਂ ਵਿਚਕਾਰ ਟੱਕਰ, ਇਕ ਜ਼ਖ਼ਮੀ

ਜਲੰਧਰ, 18 ਅਕਤੂਬਰ (ਲੱਖਵਿੰਦਰ ਸਿੰਘ ਲੱਕੀ): ਪਠਾਨਕੋਟ ਚੌਕ ਫ਼ਲਾਈਓਵਰ ਉਤੇ ਬੱਸ ਵਲੋਂ ਅਚਾਨਕ ਬ੍ਰੇਕ ਲਾਉਣ ਉਤੇ ਦੋ ਟਿੱਪਰਾਂ ਸਮੇਤ ਪੰਜ ਵਾਹਨ ਆਪਸ ਵਿਚ ਟਕਰਾਅ ਗਏ। ਹਾਦਸੇ ਵਿਚ ਇਕ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਦਾ ਚਾਲਕ ਵੀ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਫ਼ਲਾਈਓਵਰ ਉਤੇ ਲੰਮਾ ਜਾਮ ਲੱਗ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਸਾਈਡ ਉਤੇ ਕਰਵਾ ਕੇ ਜਾਮ ਨੂੰ ਖੁਲ੍ਹਵਾਇਆ। ਜਾਣਕਾਰੀ ਦਿੰਦੇ ਟਿੱਪਰ ਦੇ ਚਾਲਕ ਗੱਜਣ ਸਿੰਘ ਨੇ ਦਸਿਆ ਕਿ ਉਹ ਟਿੱਪਰ ਲੈ ਕੇ ਗੜ੍ਹਸ਼ੰਕਰ ਤੋਂ ਤਰਨਤਾਰਨ ਵਲ ਜਾ ਰਿਹਾ ਸੀ। ਜਿਉਂ ਹੀ ਉਹ ਪਠਾਨਕੋਟ ਚੌਕ ਫ਼ਲਾਈਓਵਰ ਉਤੇ ਪਹੁੰਚਿਆ ਤਾਂ ਉਸ ਅੱਗੇ ਜਾ ਰਹੀ ਇਕ ਬੱਸ ਦੇ ਚਾਲਕ ਨੇ ਅਚਾਨਕ ਬ੍ਰੇਕ ਲਾ ਦਿਤੀ ਜਿਸ ਤੋਂ ਬਾਅਦ ਉਸ ਦੇ ਟਿੱਪਰ ਸਮੇਤ ਇਕ ਹੋਰ ਟਿੱਪਰ ਅਤੇ ਤਿੰਨ ਵਾਹਨ ਇਕ-ਦੂਜੇ ਵਿਚਕਾਰ ਟਕਰਾਅ ਗਏ।
    ਹਾਦਸੇ ਵਿਚ ਇਕ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦੋਂ ਕਿ ਹੋਰ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਜ਼ਿਆਦਾ ਨੁਕਸਾਨੇ ਵਾਹਨ ਦਾ ਚਾਲਕ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਉਪਰੰਤ ਜਾਮ ਖੁਲ੍ਹਵਾਇਆ। ਥਾਣਾ ਨੰਬਰ 8 ਦੇ ਏ. ਐਸ. ਆਈ. ਕ੍ਰਿਪਾਲ ਸਿੰਘ ਨੇ ਕਿਹਾ ਕਿ ਬੱਸ ਦੇ ਅੱਗੇ ਇਕ ਕਾਰ ਸੀ, ਜਿਸ ਨੇ ਸੱਭ ਤੋਂ ਪਹਿਲਾਂ ਬ੍ਰੇਕ ਲਗਾਈ। ਉਪਰੰਤ ਉਪਰੋਕਤ ਵਾਹਨ ਇਕ-ਦੂਜੇ ਵਿਚਕਾਰ ਟਕਰਾ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਟਿੱਪਰ ਚਾਲਕ ਨੇ ਪੁਲਿਸ ਉਤੇ ਗ਼ਲਤ ਵਿਵਹਾਰ ਕਰਨ ਦਾ ਦੋਸ਼ ਵੀ ਲਾਇਆ।

ਫੋਟੋ ਨੰ : 03

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement